HOME » NEWS » World

ਮੋਦੀ ਤੇ ਸ਼ਾਹ ਲਈ ਇਤਰਾਜ਼ਯੋਗ ਭਾਸ਼ਾ ਵਰਤਣ ਪਿੱਛੋਂ ਟਵਿਟਰ ਨੇ ਕੀਤਾ ਹਾਰਡ ਕੌਰ ਦਾ ਅਕਾਊਂਟ ਸਸਪੈਂਡ

News18 Punjab
Updated: August 14, 2019, 12:08 PM IST
ਮੋਦੀ ਤੇ ਸ਼ਾਹ ਲਈ ਇਤਰਾਜ਼ਯੋਗ ਭਾਸ਼ਾ ਵਰਤਣ ਪਿੱਛੋਂ ਟਵਿਟਰ ਨੇ ਕੀਤਾ ਹਾਰਡ ਕੌਰ ਦਾ ਅਕਾਊਂਟ ਸਸਪੈਂਡ

  • Share this:
ਵਿਵਾਦਾਂ ‘ਚ ਰਹਿਣ ਵਾਲੀ ਰੈਪਰ ਹਾਰਡ ਕੌਰ ਦਾ ਟਵਿਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਵਾਰ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਸੀ ਜਿਸ ਤੋਂ ਬਾਅਦ ਟਵਿੱਟਰ ਨੇ ਹਾਰਡ ਕੌਰ ਦਾ ਅਕਾਊਂਟ ਸਸਪੈਂਡ ਕਰ ਦਿੱਤਾ।

ਹਾਰਡ ਕੌਰ ਨੇ ਦੋਵਾਂ ਨੂੰ ‘ਡਰਪੋਕ’ ਕਿਹਾ ਸੀ। ਹਾਰਡ ਕੌਰ ਨੇ ਖਾਲਿਸਤਾਨੀ ਪੱਖੀਆਂ ਨਾਲ ਵੀਡੀਓ ਸ਼ੇਅਰ ਕੀਤਾ ਸੀ। ਇਸ ‘ਚ ਉਸ ਨੇ ਭਾਰਤ ਤੋਂ ਵੱਖ ਖਾਲਿਸਤਾਨ ਦੀ ਮੰਗ ਕੀਤੀ ਹੈ। ਵੀਡੀਓ ‘ਚ ਉਸ ਨੇ ਕਿਹਾ, “ਇਹ ਸਾਡਾ ਹੱਕ ਹੈ, ਜਿਸ ਨੂੰ ਅਸੀਂ ਲੈ ਕੇ ਰਹਾਂਗੇ। ਇਸ ਤੋਂ ਪਹਿਲਾਂ ਵੀ ਕਈ ਨੇਤਾਵਾਂ ਲਈ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕਰ ਚੁੱਕੀ ਹੈ। ਹਾਰਡ ਕੌਰ ਨੇ ਹਾਲ ਹੀ ‘ਚ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਅੱਤਵਾਦੀ ਕਿਹਾ ਸੀ।
Loading...
First published: August 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...