ਆਕਲੈਂਡ: ਸਿੱਖ ਮਸਲਿਆਂ ਬਾਰੇ ਵਿਵਾਦਤ ਬਿਆਨਬਾਜ਼ੀ ਦੇ ਨਾਲ ਕਿਸਾਨ ਅੰਦੋਲਨ ਨੂੰ ਬੁਰੀ ਤਰ੍ਹਾਂ ਵੰਡਣ ਵਾਲੇ ਹਰਨੇਕ ਸਿੰਘ ਨੇਕੀ ’ਤੇ ਹਮਾਲ ਹੋਇਆ ਹੈ। ਸਿੱਖ ਚੈਨਲ ਦੀ ਖ਼ਬਰ ਮੁਤਾਬਿਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਹਰਨੇਕ ਨੇਕੀ ਦੀ ਬੁਰੀ ਤਰਾਂ ਕੁੱਟ ਮਾਰ ਹੋਣ ਕਾਰਨ ਗੰਭੀਰ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਹਨ। ਨਿਊਜ਼ੀਲੈਂਡ ਤੋਂ ਮਿਲੀ ਜਾਣਕਾਰੀ ਅਨੁਸਾਰ ਸੱਟਾਂ ਬਹੁਤ ਗੰਭੀਰ ਹਨ, ਹੱਡੀਆਂ ਵੀ ਟੁੱਟੀਆਂ ਹਨ ਅਤੇ ਉਸ ਨੂੰ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਇਲਾਜ ਲਈ ਕਈ ਸਰਜਰੀਆਂ ਕੀਤੀਆਂ ਗਈਆਂ ਹਨ। ਪੁਲਿਸ ਨੇ ਕਈ ਵਿਅਕਤੀਆਂ ਤੋਂ ਪੁੱਛਗਿੱਛ ਆਰੰਭੀ ਹੈ। ਇਹ ਘਟਨਾ ਬੀਤੀ ਰਾਤ ਕਰੀਬ 10:20 ਮਿੰਨਟ ਤੇ ਵਾਪਰੀ ਹੈ।
ਸੂਤਰਾਂ ਮੁਤਾਬਕ ਨੇਕੀ ਆਪਣੇ ਰੇਡੀਓ ਪ੍ਰੋਗਰਾਮ ਰਾਹੀਂ ਅਕਸਰ ਸਿੱਖ ਮਸਲਿਆਂ ਬਾਰੇ ਵਿਵਾਦਤ ਬਿਆਨਬਾਜ਼ੀ ਕਰਦਾ ਸੀ। ਪਿਛਲੇ ਦਿਨਾਂ ਵਿੱਚ ਇਹ ਕਿਸਾਨ ਅੰਦੋਲਨ ਬਾਰੇ ਵੀ ਕੁਝ ਟਿੱਪਣੀਆਂ ਕਰ ਰਿਹਾ ਸੀ। ਇਸ ਕਰਕੇ ਉਸ ਨੂੰ ਧਮਕੀਆਂ ਮਿਲ ਰਹੀਆਂ ਸੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Farmers Protest, New Zealand