HOME » NEWS » World

ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਸਿੱਖ

News18 Punjab
Updated: February 18, 2019, 7:51 AM IST
ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਸਿੱਖ
ਨਫ਼ਰਤੀ ਹਮਲੇ ਦਾ ਸ਼ਿਕਾਰ ਬਣਾਇਆ ਸਿੱਖ
News18 Punjab
Updated: February 18, 2019, 7:51 AM IST
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇਕ ਸਿੱਖ ਕਲਰਕ ਨਫਰਤੀ ਹਮਲੇ ਦਾ ਸ਼ਿਕਾਰ ਹੋਇਆ ਹੈ। ਸੈਕਰਾਮੈਂਟੋ ਬੀ ਦੀ ਰਿਪੋਰਟ ਮੁਤਾਬਕ ਇਹ ਘਟਨਾ ਬੁੱਧਵਾਰ ਦੀ ਹੈ ਤੇ ਮੈਰਿਸਵਿਲੇ ਵਿੱਚ ਵਾਪਰੀ। ਇੱਥੇ ਕੌਫ਼ੀ ਦੇ ਪੈਸੇ ਮੰਗਣ ਬਦਲੇ ਜੌਹਨ ਕਰੈਨ ਨਾਂ ਦੇ ਸ਼ਖ਼ਸ ਨੇ ਸਿੱਖ ਕਲਰਕ ਨੂੰ ਪਹਿਲਾਂ ਘਸੁੰਨ ਮਾਰੇ ਤੇ ਮਗਰੋਂ ਗਰਮ ਕੌਫ਼ੀ ਉਸ ਉਪਰ ਸੁੱਟ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਪੁਲੀਸ ਨੇ ਕਰੈਨ ਨੂੰ ਨਫ਼ਰਤੀ ਹਮਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਮੈਰਿਸਵਿਲੇ ਪੁਲੀਸ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਸਿੱਖ ਕਲਰਕ ਨੇ ਦੱਸਿਆ ਕਿ ਕਰੇਨ ਨੇ ਕੌਫ਼ੀ ਦਾ ਆਰਡਰ ਦਿੱਤਾ ਸੀ ਤੇ ਮਗਰੋਂ ਉਸ ਨੇ ਬਿਨਾਂ ਅਦਾਇਗੀ ਕੀਤਿਆਂ ਜਾਣ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਫੁਟੇਜ ਵਿੱਚ ਸਿੱਖ ਕਲਰਕ ਹਮਲੇ ਤੋਂ ਪਹਿਲਾਂ ਰੇਸਤਰਾਂ ਦੇ ਮੂਹਰਲੇ ਦਰਵਾਜ਼ੇ ’ਤੇ ਕਰੇਨ ਨਾਲ ਬਹਿਸ ਕਰਦਾ ਵਿਖਾਈ ਦੇ ਰਿਹਾ ਹੈ।

Loading...
ਪੁਲੀਸ ਮੁਤਾਬਕ ਗਰਮ ਕੌਫ਼ੀ ਸੁੱਟੇ ਜਾਣ ਤੇ ਘਸੁੰਨ ਮੁੱਕੀ ਕਰਕੇ ਪੀੜਤ ਦੇ ਸਰੀਰ ਤੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਹਨ। ਇਸ ਦੌਰਾਨ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ ‘ਮੁਸਲਮਾਨਾਂ ਨੂੰ ਨਫ਼ਰਤ’ ਕਰਦਾ ਹੈ ਤੇ ਉਸ ਨੇ ਸਿੱਖ ਕਲਰਕ ’ਤੇ ਇਸੇ ਭੁਲੇਖੇ ’ਚ ਹਮਲਾ ਕੀਤਾ ਸੀ। ਇਸ ਦੌਰਾਨ ਸਿੱਖ ਭਾਈਚਾਰੇ ਨੇ ਹਮਲੇ ਦੀ ਨਿਖੇਧੀ ਕੀਤੀ ਹੈ।
First published: February 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...