ਚੀਨ ਦੇ ਵੁਹਾਨ (wuhan lab) ਵਿਚ ਇਕ ਵਿਵਾਦਗ੍ਰਸਤ ਖੋਜ ਪ੍ਰਯੋਗਸ਼ਾਲਾ ਵਿਚ ਕੰਮ ਕਰਨ ਵਾਲੇ ਇਕ ਅਮਰੀਕੀ ਵਿਗਿਆਨੀ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 (COVID-19) ਇੱਕ 'ਮਨੁੱਖ ਵੱਲੋਂ ਬਣਾਇਆ ਵਾਇਰਸ' ਸੀ ਜੋ ਲੈਬ ਤੋਂ ਲੀਕ ਹੋਇਆ ਸੀ।
ਯੂਐਸ ਖੋਜਕਰਤਾ ਐਂਡਰਿਊ ਹਫ ਦੀ ਨਵੀਂ ਕਿਤਾਬ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੋਵਿਡ -19 ਵਾਇਰਸ ਦੋ ਸਾਲ ਪਹਿਲਾਂ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ (Wuhan Institute of Virology-WIV) ਤੋਂ ਲੀਕ ਹੋਇਆ ਸੀ। ਜੋ ਕਿ ਇੱਕ ਖੋਜ ਲੈਬ ਹੈ ਅਤੇ ਚੀਨ ਦੀ ਸਰਕਾਰ ਦੁਆਰਾ ਚਲਾਈ ਤੇ ਫੰਡਿੰਗ ਕੀਤੀ ਜਾਂਦੀ ਹੈ।
ਨਿਊਯਾਰਕ ਪੋਸਟ ਦੀ ਇਕ ਰਿਪੋਰਟ ਦੇ ਅਨੁਸਾਰ ਮਹਾਂਮਾਰੀ ਵਿਗਿਆਨੀ (epidemiologist) ਹਫ ਨੇ ਆਪਣੀ ਨਵੀਂ ਕਿਤਾਬ 'ਦ ਟਰੁੱਥ ਅਬਾਊਟ ਵੁਹਾਨ' (ਵੁਹਾਨ ਬਾਰੇ ਸੱਚ) ਵਿਚ ਦਾਅਵਾ ਕੀਤਾ ਹੈ ਕਿ ਮਹਾਂਮਾਰੀ ਅਮਰੀਕੀ ਸਰਕਾਰ ਦੇ ਚੀਨ ਵਿੱਚ ਕੋਰੋਨਵਾਇਰਸ ਖੋਜ ਦੀ ਫੰਡਿੰਗ ਕਾਰਨ ਹੋਈ ਸੀ।
ਹਫ ਦੀ ਕਿਤਾਬ ਦੇ ਅੰਸ਼ ਬ੍ਰਿਟੇਨ ਦੇ ਟੈਬਲਾਇਡ ਦ ਸਨ ਵਿੱਚ ਛਪੇ ਹਨ। ਹਫ ਨਿਊਯਾਰਕ ਵਿੱਚ ਸਥਿਤ ਇੱਕ ਗੈਰ-ਲਾਭਕਾਰੀ ਸੰਸਥਾ ਈਕੋਹੈਲਥ ਅਲਾਇੰਸ ਦਾ ਸਾਬਕਾ ਉਪ ਪ੍ਰਧਾਨ ਹੈ ਜੋ ਛੂਤ ਦੀਆਂ ਬਿਮਾਰੀਆਂ ਦਾ ਅਧਿਐਨ ਕਰਦਾ ਹੈ। ਹਫ ਨੇ ਆਪਣੀ ਕਿਤਾਬ ਵਿੱਚ ਦਾਅਵਾ ਕੀਤਾ ਹੈ ਕਿ ਚੀਨ ਦੇ ਲਾਭ-ਆਫ-ਫੰਕਸ਼ਨ ਪ੍ਰਯੋਗ ਪੂਰੀ ਸੁਰੱਖਿਆ ਨਾਲ ਨਹੀਂ ਕੀਤੇ ਗਏ ਸਨ, ਜਿਸ ਕਾਰਨ ਵੁਹਾਨ ਲੈਬ ਵਿੱਚ ਲੀਕ ਹੋ ਗਈ ਸੀ।
ਐਂਡਰਿਊ ਹਫ ਨੇ ਆਪਣੀ ਕਿਤਾਬ ਵਿੱਚ ਕਿਹਾ ਕਿ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੀ ਪ੍ਰਯੋਗਸ਼ਾਲਾ ਨੂੰ ਚਮਗਿੱਦੜਾਂ ਵਿੱਚ ਕਈ ਕੋਰੋਨਵਾਇਰਸ ਦਾ ਅਧਿਐਨ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਤੋਂ ਫੰਡ ਮਿਲ ਰਿਹਾ ਸੀ।
NIH ਅਤੇ ਵੁਹਾਨ ਲੈਬ ਵਿਚਕਾਰ ਇੱਕ ਨਜ਼ਦੀਕੀ ਰਿਸ਼ਤਾ ਵਿਕਸਿਤ ਹੋਇਆ ਸੀ। NIH ਬਾਇਓਮੈਡੀਕਲ ਅਤੇ ਜਨਤਕ ਸਿਹਤ ਖੋਜ ਲਈ ਅਮਰੀਕੀ ਸਰਕਾਰ ਦੀ ਪ੍ਰਾਇਮਰੀ ਏਜੰਸੀ ਹੈ। ਹਫ ਨੇ ਲਿਖਿਆ ਹੈ ਕਿ ਚੀਨ ਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਕੋਵਿਡ-19 ਦਾ ਵਾਇਰਸ ਲੈਬ ਵਿੱਚ ਬਣਾਇਆ ਗਿਆ ਇੱਕ ਵਾਇਰਸ ਸੀ।
ਉਸ ਨੇ ਚੀਨ ਨੂੰ ਖਤਰਨਾਕ ਬਾਇਓਟੈਕਨਾਲੌਜੀ ਦੇ ਤਬਾਦਲੇ ਲਈ ਅਮਰੀਕੀ ਸਰਕਾਰ ਨੂੰ ਦੋਸ਼ੀ ਠਹਿਰਾਇਆ। ਉਸ ਨੇ ਕਿਹਾ ਕਿ 'ਮੈਂ ਜੋ ਦੇਖਿਆ ਉਸ ਤੋਂ ਡਰ ਗਿਆ। ਅਸੀਂ ਉਨ੍ਹਾਂ ਨੂੰ ਜੈਵਿਕ ਹਥਿਆਰ ਬਣਾਉਣ ਦੀ ਤਕਨੀਕ ਹੀ ਸੌਂਪ ਰਹੇ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ccoronavirus, China coronavirus, Corona, Corona vaccine