Home /News /international /

ਪੰਜਾਬ ਤੇ ਕੈਨੇਡਾਂ ਦੇ ਦੁਵੱਲੇ ਵਪਾਰ ਲਈ ਸਥਾਪਿਤ ਹੋਵੇਗਾ ਹੈਲਪ ਡੈਸਕ

ਪੰਜਾਬ ਤੇ ਕੈਨੇਡਾਂ ਦੇ ਦੁਵੱਲੇ ਵਪਾਰ ਲਈ ਸਥਾਪਿਤ ਹੋਵੇਗਾ ਹੈਲਪ ਡੈਸਕ

ਪੰਜਾਬ ਤੇ ਕੈਨੇਡਾਂ ਦੇ ਦੁਵੱਲੇ ਵਪਾਰ ਲਈ ਸਥਾਪਿਤ ਹੋਵੇਗਾ ਹੈਲਪ ਡੈਸਕ

ਪੰਜਾਬ ਤੇ ਕੈਨੇਡਾਂ ਦੇ ਦੁਵੱਲੇ ਵਪਾਰ ਲਈ ਸਥਾਪਿਤ ਹੋਵੇਗਾ ਹੈਲਪ ਡੈਸਕ

 • Share this:

  ਕੈਨੇਡੀਅਨ ਨਿਵੇਸ਼ਕਾਂ ਨੂੰ ਹਾਂ-ਪੱਖੀ ਮਾਹੌਲ ਦੇਣ ਦਾ ਮੁੱਖ ਮੰਤਰੀ ਵੱਲੋਂ ਵਾਅਦ


  ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਨਿਵੇਸ਼ ਕਰਨ ਦੇ ਚਾਹਵਾਨ ਵਿਦੇਸ਼ਾਂ ਵਿੱਚ ਖਾਸ ਕਰਕੇ ਕੈਨੇਡਾ ਵਿੱਚ ਵਸੇ ਭਾਰਤੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਉਦਯੋਗ ਅਤੇ ਕਮਰਸ ਵਿਭਾਗ ਨਾਲ ਸਬੰਧਤ ਇੱਕ ਹੈਲਪ ਡੈਸਕ ਸਥਾਪਿਤ ਕਰਨ ਲਈ ਕਿਹਾ ਹੈ। ਇੰਡੋ-ਕੈਨੇਡਾ ਚੈਂਬਰ ਆਫ ਕਮਰਸ ਦੇ ਮੈਂਬਰਾਂ ਨਾਲ ਗੱਲਬਾਤ ਮੁੱਖ ਮੰਤਰੀ ਨੇ ਭਾਰਤੀ ਭਾਈਚਾਰੇ ਨਾਲ ਸਬੰਧਤ ਵਫ਼ਦ ਨੂੰ ਦੋਵਾਂ ਦੇਸ਼ਾਂ ਵਿੱਚ ਵਣਜ ਅਤੇ ਵਪਾਰ ਲਈ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਢੰਗ-ਤਰੀਕਿਆਂ ਬਾਰੇ ਸੁਝਾਅ ਦੇਣ ਦੀ ਅਪੀਲ ਕੀਤੀ ਹੈ। ਉਨਾਂ ਨੇ ਸਿੱਖਿਆ, ਹੁਨਰ ਵਿਕਾਸ, ਖੇਤੀ ਅਧਾਰਤ ਉਦਯੋਗ ਅਤੇ ਸੂਚਨਾ ਤਕਨਾਲੋਜੀ ਵਰਗੇ ਦੁਵੱਲੇ ਹਿੱਤਾਂ ਵਾਲੇ ਸੈਕਟਰਾਂ ਵਿੱਚ ਨਿਵੇਸ਼ ਦੇ ਮੌਕੇ ਦਾ ਪਤਾ ਲਾਉਣ ਦਾ ਵਫ਼ਦ ਨੂੰ ਸੁਝਾਅ ਦਿੱਤਾ ਹੈ।

  ਮੁੱਖ ਮੰਤਰੀ ਨੇ ਪੰਜਾਬ ਦੌਰੇ ’ਤੇ ਆਏ ਕੈਨੇਡੀਅਨ ਵਫਦ ਨੂੰ ਸੂਬੇ ਦੇ ਹਾਂ-ਪੱਖੀ ਸਨਅਤੀ ਮਾਹੌਲ ਤੋਂ ਫਾਇਦਾ ਉਠਾਉਣ ਦਾ ਸੱਦਾ ਦਿੱਤਾ ਕਿਉਂਕਿ ਸੂਬੇ ਵਿੱਚ ਉਨਾਂ ਦੀ ਸਰਕਾਰ ਨੇ ਉਦਯੋਗ ਨੂੰ ਪ੍ਰਫੁੱਲਤ ਕਰਨ ਲਈ ਢੁਕਵਾਂ ਵਾਤਾਵਰਣ ਪੈਦਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਸੂਬੇ ਵਿੱਚ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੁਨਰ ਵਿਕਾਸ ਵਰਗੇ ਅਹਿਮ ਸੈਕਟਰਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਰੇ ਪੱਧਰਾਂ ’ਤੇ ਲਗਾਤਾਰ ਇਕਸਾਰਤਾ ਬਣਾਈ ਰੱਖਣ ਦਾ ਵਫਦ ਨੂੰ ਵਿਸ਼ਵਾਸ ਦਵਾਇਆ। ਉਨਾਂ ਨੇ ਤਕਨਾਲੋਜੀ ਦੇ ਤਬਾਦਲੇ ਅਤੇ ਪੰਜਾਬ ਤੇ ਕੈਨੇਡਾ ਵਿੱਚਕਾਰ ਤਕਨੀਕੀ ਭਾਈਵਾਲੀ ਪੈਦਾ ਕਰਕੇ ਸਬੰਧਾਂ ਵਿੱਚ ਤਾਲਮੇਲ ਬਣਾਉਣ ਦਾ ਵੀ ਭਰੋਸਾ ਦਵਾਇਆ।

  ਪਿਛਲੇ ਸਾਲ ਸਤੰਬਰ ਵਿੱਚ ਇੰਗਲੈਂਡ ਦੇ ਦੌਰੇ ਦੌਰਾਨ ਸ਼ੁਰੂ ਕੀਤੇ ‘ਆਪਣੀਆਂ ਜੜਾਂ ਨਾਲ ਜੁੜੋ’ ਪ੍ਰੋਗਰਾਮ ਦਾ ਜ਼ਿਕਰ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀਆਂ ਜੜਾਂ ਨਾਲ ਜੋੜਣ ਲਈ ਮਦਦ ਦੇਵੇਗਾ। ਪੰਜਾਬ ਦੇ ਵਿਦਿਆਰਥੀਆਂ, ਵਪਾਰੀਆਂ ਅਤੇ ਅਗਾਂਹਵਧੂ ਕਿਸਾਨਾਂ ਦੇ ਕੈਨੇਡਾ ਦੇ ਵਿਦਿਆਰਥੀਆਂ, ਵਪਾਰੀਆਂ ਅਤੇ ਕਿਸਾਨਾਂ ਦੇ ਨਾਲ ਨਿਯਮਿਤ ਤੌਰ ’ਤੇ ਵਿਚਾਰ-ਵਟਾਂਦਰੇ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੇ ਕੈਨੇਡਾ ਵਿਚਕਾਰ ਵਫਦਾਂ ਦੇ ਅਦਾਨ-ਪ੍ਰਦਾਨ ਦੇ ਪ੍ਰੋਗਰਾਮ ਲਗਾਤਾਰ ਹੋਣੇ ਚਾਹੀਦੇ ਹਨ ਤਾਂ ਜੋ ਇਨਾਂ ਦੇ ਤਜਰਬਿਆਂ ਅਤੇ ਮੁਹਾਰਤ ਨਾਲ ਦੋਵਾਂ ਧਿਰਾਂ ਨੂੰ ਲਾਭ ਹੋ ਸਕੇ।

  First published:

  Tags: Canada, Punjab