Home /News /international /

ਪਾਕਿਸਤਾਨ ਦੇ ਸਿੰਧ 'ਚ ਹਿੰਦੂ ਕੁੜੀ ਦੇ ਮੂੰਹ 'ਤੇ ਤੇਜ਼ਾਬ ਸੁੱਟ ਕੇ ਸਾੜਿਆ, ਦੂਜੀ ਨੂੰ ਕੀਤਾ ਅਗ਼ਵਾ

ਪਾਕਿਸਤਾਨ ਦੇ ਸਿੰਧ 'ਚ ਹਿੰਦੂ ਕੁੜੀ ਦੇ ਮੂੰਹ 'ਤੇ ਤੇਜ਼ਾਬ ਸੁੱਟ ਕੇ ਸਾੜਿਆ, ਦੂਜੀ ਨੂੰ ਕੀਤਾ ਅਗ਼ਵਾ

 ਮਾਮਲੇ ਵਿੱਚ ਕਰਾਚੀ ਦੇ ਏਰੀਏਆ ਮੈਜਿਸਟ੍ਰੇਟ ਫਾੲਰ ਖਾਨ ਨੇ ਸੁਨੀਤਾ ਦੇ ਬਿਆਨ ਦਰਜ ਕਰ ਲਏ ਹਨ।

ਮਾਮਲੇ ਵਿੱਚ ਕਰਾਚੀ ਦੇ ਏਰੀਏਆ ਮੈਜਿਸਟ੍ਰੇਟ ਫਾੲਰ ਖਾਨ ਨੇ ਸੁਨੀਤਾ ਦੇ ਬਿਆਨ ਦਰਜ ਕਰ ਲਏ ਹਨ।

ਤੇਜ਼ਾਬ ਦੇ ਹਮਲੇ ਦਾ ਸਿ਼ਕਾਰ ਹੋਈ ਸੁਨੀਤਾ ਮੁਨੱਵਰ ਸਿੰਧ ਪ੍ਰਾਂਤ ਦੀ ਰਹਿਣ ਵਾਲੀ ਹੈ, ਜਿਸਦੇ ਮੂੰਹ ਉਪਰ ਤੇਜ਼ਾਬ ਸੁੱਟ ਕੇ ਸਾੜਿਆ ਗਿਆ ਹੈ। ਹਮਲੇ ਵਿੱਚ ਉਹ ਬੁਰੀ ਤਰ੍ਹਾਂ ਝੁਲਸ ਗਈ ਹੈ ਅਤੇ ਖੱਬੀ ਅੱਖ ਦੀ ਨਜ਼ਰ ਗੁਆ ਦਿੱਤੀ ਹੈ। ਚਿਹਰੇ ਅਤੇ ਦੋਵੇਂ ਹੱਥ ਵੀ ਬੁਰੀ ਤਰ੍ਹਾਂ ਸੜ ਗਏ ਹਨ।

ਹੋਰ ਪੜ੍ਹੋ ...
  • Share this:

ਪਾਕਿਸਤਾਨ ਦੇ ਸਿੰਧ ਪ੍ਰਾਂਤ 'ਚ ਇੱਕ ਹਿੰਦੂ ਕੁੜੀ 'ਤੇ ਤੇਜ਼ਾਬ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਹਿੰਦੂ ਕੁੜੀ ਦੇ ਮੂੰਹ ਉਪਰ ਤੇਜ਼ਾਬ ਪਾ ਕੇ ਸਾੜ ਦਿੱਤਾ ਗਿਆ, ਜਦਕਿ ਦੂਜੀ ਕੁੜੀ ਨੂੰ ਅਗਵਾ ਕਰ ਲਿਆ ਗਿਆ ਹੈ।

ਤੇਜ਼ਾਬ ਦੇ ਹਮਲੇ ਦਾ ਸਿ਼ਕਾਰ ਹੋਈ ਸੁਨੀਤਾ ਮੁਨੱਵਰ ਸਿੰਧ ਪ੍ਰਾਂਤ ਦੀ ਰਹਿਣ ਵਾਲੀ ਹੈ, ਜਿਸਦੇ ਮੂੰਹ ਉਪਰ ਤੇਜ਼ਾਬ ਸੁੱਟ ਕੇ ਸਾੜਿਆ ਗਿਆ ਹੈ। ਹਮਲੇ ਵਿੱਚ ਉਹ ਬੁਰੀ ਤਰ੍ਹਾਂ ਝੁਲਸ ਗਈ ਹੈ ਅਤੇ ਖੱਬੀ ਅੱਖ ਦੀ ਨਜ਼ਰ ਗੁਆ ਦਿੱਤੀ ਹੈ। ਚਿਹਰੇ ਅਤੇ ਦੋਵੇਂ ਹੱਥ ਵੀ ਬੁਰੀ ਤਰ੍ਹਾਂ ਸੜ ਗਏ ਹਨ।

ਮਾਮਲੇ ਵਿੱਚ ਕਰਾਚੀ ਦੇ ਏਰੀਏਆ ਮੈਜਿਸਟ੍ਰੇਟ ਫਾੲਰ ਖਾਨ ਨੇ ਸੁਨੀਤਾ ਦੇ ਬਿਆਨ ਦਰਜ ਕਰ ਲਏ ਹਨ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਦੀਆਂ ਲੜਕੀਆਂ ਨੂੰ ਅਗਵਾ ਕਰਨਾ ਇੱਕ ਆਮ ਘਟਨਾ ਬਣ ਗਈ ਹੈ। ਪਿਛਲੇ ਸਾਲ ਅਕਤੂਬਰ ਵਿੱਚ ਵੀ ਸਿੰਧ ਸੂਬੇ ਤੋਂ ਇੱਕ ਹਿੰਦੂ ਕੁੜੀਆਂ ਦੇ ਜਬਰਨ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ 15 ਦਿਨਾਂ ਵਿੱਚ 4 ਹਿੰਦੂ ਕੁੜੀਆਂ ਨੂੰ ਅਗਵਾ ਕਰ ਲਿਆ ਗਿਆ ਸੀ।

Published by:Krishan Sharma
First published:

Tags: Acid attack, BJP, Crime against women, Pakistan government, World news