HOME » NEWS » World

ਪਾਕਿਸਤਾਨ ਚ ਹਿੰਦੂ ਮੰਦਿਰ 'ਚ ਲਾਈ ਗਈ ਅੱਗ, ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਖ਼ਤ ਕਾਰਵਾਹੀ ਦੇ ਦਿੱਤੇ ਆਦੇਸ਼

News18 Punjab
Updated: February 6, 2019, 2:38 PM IST
ਪਾਕਿਸਤਾਨ ਚ ਹਿੰਦੂ ਮੰਦਿਰ 'ਚ ਲਾਈ ਗਈ ਅੱਗ, ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਖ਼ਤ ਕਾਰਵਾਹੀ ਦੇ ਦਿੱਤੇ ਆਦੇਸ਼

  • Share this:
ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਹਿੰਦੂ ਮੰਦਿਰ 'ਚ ਧਾਰਮਿਕ ਕਿਤਾਬਾਂ ਨੂੰ ਅੱਗ ਲਾਉਣ ਦੀ ਘਟਨਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਦੇ ਆਦੇਸ਼ ਦਿੱਤੇ ਹਨ।

ਇਹ ਵਾਰਦਾਤ ਪਿਛਲੇ ਹਫ਼ਤੇ ਕੁੰਬ ਜੋ ਸਿੰਧ ਸੂਬੇ ਦੇ ਖੈਰਪੁਰ ਕਸਬੇ 'ਚ ਹੈ ਵਿਖੇ ਹੋਈ। ਮੰਦਿਰ 'ਚ ਤੋੜ ਫੋੜ ਤੇ ਅੱਗ ਲਾਉਣ ਤੋਂ ਬਾਅਦ ਦੋਸ਼ੀ ਫ਼ਰਾਰ ਹੋ ਗਏ।
ਇਮਰਾਨ ਖਾਣ ਨੇ ਮੰਗਲਵਾਰ ਰਾਤ ਨੂੰ ਟਵੀਟ ਸਹਾਰੇ ਸੂਬੇ ਦੇ ਅਧਿਕਾਰੀਆਂ ਨੂੰ ਦੋਸ਼ੀਆਂ ਖ਼ਿਲਾਫ਼ ਫ਼ੌਰੀ ਤੌਰ ਤੇ ਕਾਰ ਵਾਹੀ ਕਰਨ ਨੂੰ ਕਿਹਾ।
"ਸਿੰਧ ਸੂਬੇ ਦੀ ਸਰਕਾਰ ਨੂੰ ਦੋਸ਼ੀਆਂ ਖਿਲ਼ਾਫ ਸਖ਼ਤ ਕਦਮ ਚੁੱਕਣੇ ਚਾਹੀਦੇ। ਅਜੇਹੀ ਹਰਕਤ ਕੁਰਾਨ ਦੀ ਸਿੱਖਿਆ ਦੇ ਖ਼ਿਲਾਫ਼ ਹੈ," ਇਮਰਾਨ ਨੇ ਕਿਹਾ।

ਇਮਰਾਨ ਖ਼ਾਨ


ਇਸ ਵਾਰਦਾਤ ਦੀ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਹੈ।

ਮੰਦਿਰ 'ਚ ਕੋਈ ਰਖਵਾਲੀ ਲਈ ਵੀ ਨਹੀਂ ਸੀ ਕਿਉਂਕਿ ਹਿੰਦੂ ਭਾਈਚਾਰੇ ਨੂੰ ਇਹ ਵਿਸ਼ਵਾਸ ਸੀ ਕਿ ਅਜਿਹਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਮੰਦਿਰ ਦੇ ਆਲ਼ੇ ਦੁਆਲੇ ਓਹਨਾ ਦੇ ਘਰ ਹਨ। ।

ਇੱਥੋਂ ਦੇ ਹਿੰਦੂ ਸਮਾਜ ਨੇ ਰੋਸ ਮੁਜ਼ਾਹਿਰਾ ਵੀ ਕੀਤਾ।

ਰਾਜੇਸ਼ ਕੁਮਾਰ ਹਰਦਾਸਾਨੀ, ਪਾਕਿਸਤਾਨ ਹਿੰਦੂ ਕਾਉਂਸਿਲ ਦੇ ਸਲਾਹਕਾਰ ਨੇ ਹਿੰਦੂ ਮੰਦਿਰਾ ਲਈ ਖ਼ਾਸ ਸੁਰੱਖਿਆ ਦੀ ਵੀ ਮੰਗ ਕੀਤੀ ਹੈ।

"ਇਸ ਤਰ੍ਹਾਂ ਦੀ ਘਟਨਾਵਾਂ ਕਰ ਕੇ ਸਾਰੇ ਦੇਸ਼ ਵਿੱਚ ਧਾਰਮਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਦਾ ਹੈ," ਓਹਨਾ ਕਿਹਾ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਤੇ ਹੁਣ ਤਕ ਕਿਸੇ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਪਾਕਿਸਤਾਨ ਦੀ ਕੁਲ ਆਬਾਦੀ ਦਾ 20 ਫ਼ੀਸਦੀ ਹਿੱਸਾ ਹਿੰਦੂ ਹਨ। ਜ਼ਿਆਦਾਤਰ ਹਿੰਦੂ ਸਿੰਧ ਸੂਬੇ ਵਿੱਚ ਰਹਿੰਦੇ ਹਨ।
First published: February 6, 2019
ਹੋਰ ਪੜ੍ਹੋ
ਅਗਲੀ ਖ਼ਬਰ