HOME » NEWS » World

ਡਾਕਟਰ ਕੂੜੇ ਵਿਚੋਂ ਕੱਢ ਕੇ ਲਿਆਂਦਾ ਸੀ ਸੂਈ, 900 ਬੱਚਿਆਂ ਨੂੰ ਹੋਇਆ HIV

News18 Punjab
Updated: October 28, 2019, 12:20 PM IST
ਡਾਕਟਰ ਕੂੜੇ ਵਿਚੋਂ ਕੱਢ ਕੇ ਲਿਆਂਦਾ ਸੀ ਸੂਈ, 900 ਬੱਚਿਆਂ ਨੂੰ ਹੋਇਆ HIV
ਡਾਕਟਰ ਕੂੜੇ ਵਿਚੋਂ ਕੱਢ ਕੇ ਲਿਆਂਦਾ ਸੀ ਸੂਈ, 900 ਬੱਚਿਆਂ ਨੂੰ ਹੋਇਆ HIV
News18 Punjab
Updated: October 28, 2019, 12:20 PM IST
ਪਾਕਿਸਤਾਨ ਦੇ ਸ਼ਹਿਰ ਵਿਚ 900 ਬੱਚੇ ਐਚਆਈਵੀ ਤੋਂ ਪੀੜਤ ਮਿਲੇ ਹਨ। ਖਬਰ ਹੈ ਕਿ ਇਕ ਝੋਲਾਛਾਪ ਡਾਕਟਰ ਨੇ ਆਪਣੇ ਗਰੀਬ ਮਰੀਜਾਂ ਨੂੰ ਇਕ ਹੀ ਸਿੰਰੀਜ਼ ਨਾਲ ਸੂਈ ਲਗਾ ਦਿੱਤੀ, ਜਿਸ ਕਾਰਨ ਸ਼ਹਿਰ ਵਿਚ ਐਚਆਈਵੀ ਦਾ ਕਹਿਰ ਫੈਲ ਗਿਆ।

ਇਸ ਮਾਮਲੇ ਵਿਚ ਰਤੋਡੇਰੋ ਦੇ ਡਾਕਟਰ ਸੁਜੱਫਰ ਘੰਘਰੂ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਖਿਲਾਫ ਆਪਣੇ ਕੰਮ ਵਿਚ ਲਾਹਪਰਵਾਹੀ ਵਰਤਣ ਅਤੇ ਮਨੁੱਖੀ ਜਿੰਦਗੀਆਂ ਨੂੰ ਖਤਰੇ ਵਿਚ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਡਾਕਟਰ ਖੁਦ ਨੂੰ ਬੇਕਸੂਰ ਦੱਸ ਰਿਹਾ ਹੈ। ਗੁੱਸੇ ਵਿਚ ਆਏ ਮਰੀਜ਼ਾਂ ਨੇ ਦੋਸ਼ ਲਾਇਆ ਹੈ ਕਿ ਉਹ ਬੱਚਿਆਂ ਨੂੰ ਵਰਤੋਂ ਕੀਤੀਆਂ ਸੀਰੀਜਾਂ ਲਗਾ ਦਿੰਦਾ ਸੀ।

Loading...
900 ਬੱਚਿਆਂ ਨੂੰ ਹੋਇਆ ਐਚਆਈਵੀ
ਇਮਤਿਆਜ ਜਿਲਾਨੀ ਦੇ ਛੇ ਬੱਚਿਆਂ ਦਾ ਇਸੇ ਡਾਕਟਰ ਨੇ ਇਲਾਜ ਕੀਤਾ ਸੀ। ਨਿਊਯਾਰਕ ਟਾਇਮਜ ਨੇ ਜਿਲਾਨੀ ਦੇ ਹਵਾਲੇ ਨਾਲ ਦੱਸਿਆ ਸੀ ਕਿ ਡਾਕਟਰ ਘੁੰਗਰੂ ਨੇ ਉਸਦੇ ਸਾਹਮਣੇ ਕਚਰੇ ਦੇ ਡੱਜੇ ਵਿਚ ਸੂਈ ਕੱਢ ਕੇ ਉਸ ਦੇ ਛੇ ਸਾਲ ਦੇ ਬੱਚੇ ਨੂੰ ਇੰਜੈਕਸ਼ਨ ਲਗਾਇਆ। ਜਿਲਾਨੀ ਨੇ ਦੱਸਿਆ ਕਿ ਜਦੋਂ ਉਸਨੇ ਡਾਕਟਰ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਡਾਕਟਰ ਬੋਲਿਆ ਉਸ ਕੋਲ ਨਵੀਂ ਸੂਈ ਲਈ ਪੈਸੇ ਹਨ। ਇਸ ਤੋਂ ਬਾਅਦ ਉਹ ਚੁੱਪ ਹੋ ਗਿਆ। ਉਹ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਬੀਮਾਰ ਹੋ ਗਿਆ ਅਤੇ ਬਾਅਦ ਵਿਚ ਉਸ ਦੇ ਐਚਆਈਵੀ ਪੀੜਤ ਹੋਣ ਬਾਰੇ ਪਤਾ ਲੱਗਿਆ। ਜਿਲਾਨੀ ਦੇ ਦੋ ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਬਾਕੀ ਦੇ ਚਾਰ ਐਚਆਈਵੀ ਨਾਲ ਪੀੜਤ ਹਨ।

ਪਾਕਿਸਤਾਨ ਦੇ ਇਸ ਸ਼ਹਿਰ ਵਿੱਚ ਐਚਆਈਵੀ ਫੈਲਣ ਕਾਰਨ ਡਾ: ਘੱਗਰੂ ਦੀ ਲਾਪ੍ਰਵਾਹੀ ਮੁੱਖ ਕਾਰਨ ਮੰਨਿਆ ਹੈ। ਹਾਲਾਂਕਿ, ਅਧਿਕਾਰੀ ਆਪਣੀ ਰਾਏ ਬਦਲ ਰਹੇ ਹਨ ਇਸ ਦੇ ਪਿੱਛੇ ਕਈ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਨਿਊਯਾਰਕ ਟਾਈਮਜ਼ ਦੀ ਖ਼ਬਰ ਦੇ ਅਨੁਸਾਰ, ਇੱਥੇ ਨਾਈ ਬਹੁਤ ਸਾਰੇ ਲੋਕਾਂ ਦੀ ਇਕ ਰੇਜ਼ਰ ਨਾਲ ਸ਼ੇਵਿੰਗ ਕਰਦੇ ਵੇਖਿਆ ਜਾਂਦਾ ਹੈ, ਜਦੋਂ ਕਿ ਦੰਦਾਂ ਦੇ ਡਾਕਟਰ ਬਿਨਾਂ ਸਿਹਤ ਦੇ ਸੰਦਾਂ ਦੀ ਵਰਤੋਂ ਕਰਦੇ ਪਾਏ ਜਾਂਦੇ ਹਨ।
First published: October 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...