HOME » NEWS » World

ਜਪਾਨੀਆਂ ਨੇ ਲੱਭ ਲਿਆ ਹੈ ਗੰਜੇਪਨ ਅਤੇ ਵਾਲਾਂ ਦੇ ਝੜਨ ਦਾ ਇਲਾਜ

News18 Punjabi | News18 Punjab
Updated: February 15, 2021, 3:43 PM IST
share image
ਜਪਾਨੀਆਂ ਨੇ ਲੱਭ ਲਿਆ ਹੈ ਗੰਜੇਪਨ ਅਤੇ ਵਾਲਾਂ ਦੇ ਝੜਨ ਦਾ ਇਲਾਜ
hair follicle regeneration therapy cure for baldness in japan ਜਪਾਨ ਵਿੱਚ ਖੋਜਕਰਤਾਵਾਂ ਦੀ ਇੱਕ ਟੀਮ ਨੇ ਸਟੈਮ ਸੈੱਲਾਂ ਨਾਲ ਗੰਜੇਪਨ ਦਾ ਇਲਾਜ ਕਰਨ ਦਾ ਇੱਕ ਤਰੀਕਾ ਸ਼ਾਇਦ ਲੱਭ ਲਿਆ ਹੈ।

ਜਪਾਨ ਵਿੱਚ ਖੋਜਕਰਤਾਵਾਂ ਦੀ ਇੱਕ ਟੀਮ ਨੇ ਸਟੈਮ ਸੈੱਲਾਂ ਨਾਲ ਗੰਜੇਪਨ ਦਾ ਇਲਾਜ ਕਰਨ ਦਾ ਇੱਕ ਤਰੀਕਾ ਸ਼ਾਇਦ ਲੱਭ ਲਿਆ ਹੈ।

  • Share this:
  • Facebook share img
  • Twitter share img
  • Linkedin share img
ਖੋਜਕਰਤਾਵਾਂ ਨੇ (Hair Follicles) ਵਾਲਾਂ ਦੀਆਂ ਰੋਮਾਂ ਬਣਾਉਣ ਲਈ ਸਟੈਮ ਸੈੱਲਾਂ ਦੀ ਵਰਤੋਂ ਕੀਤੀ ਹੈ ਜੋ ਵਾਲਾਂ ਦੇ ਝੜਨ ਤੋਂ ਬਾਅਦ ਇਨ੍ਹਾਂ ਨੂੰ ਮੁੜ ਉਗਾਉਣ ਵਿੱਚ ਮਦਦ ਕਰ ਸਕਦੇ ਹਨ।
ਥਣਧਾਰੀ ਜਾਨਵਰਾਂ 'ਤੇ ਸਟੈਮ ਸੈੱਲਾਂ ਨਾਲ ਉਨ੍ਹਾਂ ਦੀ ਪ੍ਰੋਗ੍ਰੈਸ ਦੀ ਡਿਟੇਲ ਨਾਲ, RIKEN ਸੈਂਟਰ ਫ਼ਾਰ ਬਾਇਓ ਸਿਸਟਮਜ਼ ਡਾਇਨਾਮਿਕਸ ਰਿਸਰਚ ਦੇ ਸਾਇੰਟਿਸਟਸ ਨੇ ਨੇਚਰ ਸਾਇੰਟਿਫਿਕ ਰਿਪੋਰਟਸ (via Futurism) ਵਿੱਚ ਇੱਕ ਪੇਪਰ ਪਬਲਿਸ਼ / ਪ੍ਰਕਾਸ਼ਿਤ ਕੀਤਾ ਹੈ।
BGR ਦੀ ਰਿਪੋਰਟ ਅਨੁਸਾਰ, ਚੂਹੀਆਂ ਦੇ ਵਾਲ ਅਤੇ ਵਿਸਕਰ ਸੈੱਲ ਲੈ ਕੇ, ਖੋਜਕਰਤਾਵਾਂ ਨੇ 220 ਵੱਖ-ਵੱਖ ਕੰਬੀਨੇਸ਼ਨ ਬਣਾਏ ਅਤੇ ਉਨ੍ਹਾਂ ਨੂੰ ਪ੍ਰਯੋਗਸ਼ਾਲਾ ਵਿੱਚ ਹੋਰ ਸਮੱਗਰੀ (ingredients) ਦੇ ਨਾਲ ਮਿਲਾਇਆ। ਖੋਜ ਦੇ ਦੌਰਾਨ, ਉਨ੍ਹਾਂ ਨੇ ਪਾਇਆ ਕਿ ਇੱਕ ਕਿਸਮ ਦੇ ਕੋਲੇਜਨ ਨੂੰ ਪੰਜ ਕਾਰਕਾਂ (factors) (NFFSE medium) ਦੇ ਨਾਲ ਜੋੜ ਕੇ ਸਭ ਤੋਂ ਘੱਟ ਸਮੇਂ ਵਿੱਚ ਸਟੈਮ ਸੈੱਲ ਅਮਪਲੀਫਿਕੇਸ਼ਨ ਦੀ ਉੱਚਤਮ ਦਰ ਮਿਲਦੀ ਹੈ।
RIKEN ਦੀ ਰਿਸਰਚ ਟੀਮ ਦਾ ਮੰਨਣਾ ਸੀ ਕਿ ਵਾਲਾਂ ਨੂੰ ਮੁੜ-ਪੈਦਾ ਕਰਨ ਦੇ ਸਫਲਤਾਪੂਰਵਕ ਇਲਾਜ ਲਈ ਜੋ ਕਿ ਗੰਜੇਪਨ ਨੂੰ ਠੀਕ ਕਰ ਸਕੇ, ਵਾਲਾਂ ਦਾ ਕੁਦਰਤੀ ਤੌਰ 'ਤੇ ਉੱਗਣਾ ਜ਼ਰੂਰੀ ਹੈ।
ਰਿਸਰਚ ਦੀ ਇਸ ਪ੍ਰਕਿਰਿਆ ਵਿੱਚ RIKEN ਟੀਮ ਨੇ ਬਾਇਓਇੰਜੀਨੀਅਰਡ ਵਾਲਾਂ ਦੇ ਫਾਲਿਕਲ ਸਟੈਮ ਸੈੱਲਾਂ ਨੂੰ NFFSE ਮੀਡੀਅਮ ਨਾਲ ਮਿਲਾਇਆ, ਅਤੇ ਨਾਲ ਹੀ ਇੱਕ ਗ਼ਾਇਬ ਇੰਗ੍ਰੀਡਿਐਂਟ ਮੀਡੀਅਮ ਨਾਲ ਵੀ ਮਿਲਾਇਆ। ਉਨ੍ਹਾਂ ਨੇ ਤਿੰਨ ਹਫ਼ਤਿਆਂ ਤੱਕ ਮੁੜ-ਪੈਦਾ ਹੋਏ ਵਾਲਾਂ ਦਾ ਨਿਰੀਖਣ ਕੀਤਾ ਅਤੇ ਪਾਇਆ ਕਿ NFFSE ਮੀਡੀਅਮ ਵਿਧੀ ਵਿੱਚ ਵਾਲਾਂ ਦੇ ਫਾਲਿਕਲ, ਕੁਦਰਤੀ ਤੌਰ ਤੇ ਉੱਗਣ ਵਾਲੇ ਵਾਲਾਂ ਦੇ ਚਰਣਾ (stages) ਵਿਚੋਂ ਘੱਟੋ - ਘੱਟ 3 ਵਿਚੋਂ ਲੰਘਦੇ ਹਨ।
ਹਾਲਾਂਕਿ, ਦੂਜਾ ਮਾਧਿਅਮ ਇੰਨਾ ਪ੍ਰਭਾਵਸ਼ਾਲੀ ਨਹੀਂ ਹੋਇਆ। ਖੋਜਕਰਤਾਵਾਂ ਨੇ ਪਾਇਆ ਕਿ ਇਸ ਵਿੱਚ 79 ਪ੍ਰਤੀਸ਼ਤ ਫੋਲਿਕਲਸ ਨੇ ਸਿਰਫ਼ ਇੱਕ Hair Cycle (ਵਾਲਾਂ ਦੇ ਉੱਗਣ ਦੀ ਪ੍ਰਕਿਰਿਆ ਦਾ ਚੱਕਰ) ਬਣਾਇਆ।
ਲੇਖਕ ਮਕੋਟੋ ਟਾਕਿਓ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ "ਅਸੀਂ ਪਾਇਆ ਕਿ ਵਾਲਾਂ ਦੇ ਫਾਲਿਕਲ ਜਰਮਜ਼ ਵਿੱਚ Itgβ5 ਬਾਇਓਇੰਜੀਨੀਅਰਡ ਕਰਨ ਤੋਂ ਬਾਅਦ, ਲਗਭਗ 80 ਪ੍ਰਤੀਸ਼ਤ ਫਾਲਿਕਲਸ 3 hair cycles ਤੇ ਪਹੁੰਚੇ। ਇਸ ਦੇ ਉਲਟ, Itgβ5 ਨਾ ਹੋਣ ਦੀ ਸਥਿਤੀ ਵਿੱਚ ਸਿਰਫ਼ 13 ਪ੍ਰਤੀਸ਼ਤ ਹੀ 3 hair cycles ਤੇ ਪਹੁੰਚੇ।" .
ਅਧਿਐਨ ਦੇ ਮੁੱਖ ਲੇਖਕ ਟਾਕਸ਼ੀ ਤਸੁਜੀ ਨੇ ਕਿਹਾ, “ਸਾਡੀ ਪ੍ਰਣਾਲੀ, ਵਾਲਾਂ ਦੇ ਫਾਲਿਕਲ ਸਟੈਮ ਸੈੱਲਾਂ ਦੀ ਮਦਦ ਨਾਲ ਵਾਲਾਂ ਦੇ ਫਾਲਿਕਲ ਦੀ ਸਾਈਕਲਿਕਲ ਰੀਜੇਨੇਰੇਸ਼ਨ ਦੀ ਵਿਧੀ 'ਤੇ ਕੰਮ ਕਰ ਰਹੀ ਹੈ ਅਤੇ ਇਹ ਭਵਿੱਖ ਵਿੱਚ ਵਾਲਾਂ ਨੂੰ ਮੁੜ-ਪੈਦਾ ਕਰਨ ਵਾਲੀ ਥੈਰੇਪੀ (hair follicle regeneration therapy) ਨੂੰ ਕਾਮਯਾਬ ਬਣਾਉਣ ਵਿੱਚ ਸਹਾਇਤਾ ਕਰੇਗੀ”। ਇਸ ਦੌਰਾਨ ਟੀਮ, ਵਾਲਾਂ ਨੂੰ ਉਗਾਉਣ ਦੀ ਨਵੀਂ ਤਕਨੀਕ ਲਈ, ਕਲੀਨੀਕਲ ਐਪਲੀਕੇਸ਼ਨ ਵਿਕਸਿਤ ਕਰਨ ਲਈ ਸਹਿਯੋਗੀਆਂ ਦੀ ਭਾਲ ਕਰ ਰਹੀ ਹੈ।
First published: February 15, 2021, 3:41 PM IST
ਹੋਰ ਪੜ੍ਹੋ
ਅਗਲੀ ਖ਼ਬਰ