Home /News /international /

Hollywood: ਬ੍ਰਿਟਨੀ ਸਪੀਅਰਸ ਨੇ ਬੁਆਏਫ੍ਰੈਂਡ ਸੈਮ ਅਸਗਰੀ ਨਾਲ ਕੀਤੀ ਮੰਗਣੀ, ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

Hollywood: ਬ੍ਰਿਟਨੀ ਸਪੀਅਰਸ ਨੇ ਬੁਆਏਫ੍ਰੈਂਡ ਸੈਮ ਅਸਗਰੀ ਨਾਲ ਕੀਤੀ ਮੰਗਣੀ, ਪ੍ਰਸ਼ੰਸਕਾਂ ਨੇ ਦਿੱਤੀ ਵਧਾਈ

  • Share this:

ਲਾਸ ਏਂਜਲਸ (ਅਮਰੀਕਾ): ਪਾਪ ਗਾਇਕਾ ਬ੍ਰਿਟਨੀ ਸਪੀਅਰਸ (Britney Spears) ਨੇ ਐਤਵਾਰ ਨੂੰ ਸੋਸ਼ਲ ਮੀਡੀਆ (Social Media) ਰਾਹੀਂ ਆਪਣੇ ਬੁਆਏਫ੍ਰੈਂਡ ਸੈਮ ਅਸਗਰੀ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ। 39 ਸਾਲਾ ਸਪੀਅਰਸ ਨੇ ਇੱਕ ਇੰਸਟਾਗ੍ਰਾਮ 'ਤੇ (Instagram) ਵੀਡੀਓ ਪੋਸਟ ਵਿੱਚ ਹੀਰੇ ਦੀ ਅੰਗੂਠੀ ਦਿਖਾਈ ਅਤੇ ਲਿਖਿਆ, "ਮੈਨੂੰ ਇਸ ਉੱਤੇ ਯਕੀਨ ਨਹੀਂ ਹੋ ਰਿਹਾ !"

ਸਪੀਅਰਸ ਅਤੇ ਅਸਗਰੀ ਦੀ ਮੁਲਾਕਾਤ 2016 ਵਿੱਚ ਉਦੋਂ ਹੋਈ ਸੀ ਜਦੋਂ ਉਨ੍ਹਾਂ ਨੇ ਗਾਣੇ "ਸਲੰਬਰ ਪਾਰਟੀ" ਦੇ ਇੱਕ ਸੰਗੀਤ ਵੀਡੀਓ ਵਿੱਚ ਸਹਿ-ਅਦਾਕਾਰ ਦੀ ਭੂਮਿਕਾ ਨਿਭਾਈ ਸੀ।

ਸੋਸ਼ਲ ਮੀਡੀਆ 'ਤੇ ਇੱਕ ਜਾਰੀ ਵੀਡੀਓ ਵਿੱਚ ਉਹ ਆਪਣੇ ਬੁਆਏਫ਼੍ਰੈਂਡ (ਮੰਗੇਤਰ) ਸੈਮ ਅਸਗਰੀ ਨਾਲ ਵਿਖਾਈ ਦੇ ਰਹੀ ਹੈ ਅਤੇ ਦੋਵੇਂ ਇੱਕ-ਦੂਜੇ ਨਾਲ ਮੰਗਣੀ ਬਾਰੇ ਗੱਲਬਾਤ ਕਰਦੇ ਵਿਖਾਈ ਦੇ ਰਹੀ ਹਨ।

ਵੀਡੀਓ ਜਾਰੀ ਹੋਣ 'ਤੇ ਪ੍ਰਸ਼ੰਸਕਾਂ ਵੱਲੋਂ ਬ੍ਰਿਟਨੀ ਸਪੀਅਰਸ ਦੇ ਪ੍ਰਸ਼ੰਸਕਾਂ ਵੱਲੋਂ ਉਸ ਨੂੰ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕਾਂ ਨੇ ਇਸ ਪੋਸਟ ਨੂੰ ਪਸੰਦ ਕੀਤਾ। ਹਾਲੀਵੁੱਡ ਅਦਾਕਾਰਾ ਪੈਰਿਸ ਹਿਲਟਨ ਨੇ ਵੀਡੀਓ 'ਤੇ ਕੁਮੈਂਟ ਕਰਦੇ ਹੋਏ ਕਿਹਾ "ਵਧਾਈ ਹੋਵੇ, ਤੁਹਾਡੇ ਲਈ ਬਹੁਤ ਖੁਸ਼ੀ! ਕਲੱਬ ਵਿੱਚ ਤੁਹਾਡਾ ਸਵਾਗਤ ਹੈ!"

ਸੋਸ਼ਲ ਮੀਡੀਆ 'ਤੇ ਬ੍ਰਿਟਨੀ ਤੇ ਅਸਗਾਰੀ ਦੀ ਇੱਕ ਕਿੱਸ ਕਰਦੇ ਹੋਏ ਦੀ ਤਸਵੀਰ ਵੀ ਵਾਇਰਲ ਹੋਈ ਹੈ, ਨਾਲ ਹੀ ਉਹ ਨਵੀਂ ਅੰਗੂਠੀ ਵਿਖਾਉਣ ਲਈ ਪੋਜ਼ ਦਿੰਦੀ ਵਿਖਾਈ ਦੇ ਰਹੀ ਹੈ।

Published by:Krishan Sharma
First published:

Tags: Celebrity, Engagement, Entertainment, Hollywood, Instagram, Social media, Viral video, World news