ਇੰਟਰਨੈਟ ਉਤੇ ਕਦੋਂ ਕਿਹੜੀ ਚੀਜ਼ ਚਰਚਾ ਵਿਚ ਆ ਜਾਵੇ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਯੂ-ਟਿਊਬ ਉਤੇ 14 ਸਾਲ ਪਹਿਲਾਂ ਦੇ 55 ਸੈਕਿੰਡ ਦੇ ਇਕ ਵੀਡੀਓ ਨੇ ਅਜਿਹੀ ਧੂਮ ਮਚਾਈ ਕਿ ਪਰਿਵਾਰ ਦੀ ਕਿਸਮਤ ਬਦਲ ਗਈ ਹੈ। ਦੋ ਮਾਸੂਮ ਬੱਚਿਆਂ ਦੀ ਫਨੀ ਵੀਡੀਓ ਨੂੰ ਲੋਕਾਂ ਨੇ ਇੰਨਾ ਪਸੰਦ ਕੀਤਾ ਹੈ ਕਿ ਇਸ ਦੀ ਪ੍ਰਸਿੱਧੀ ਹਰ ਦਿਨ ਵਧ ਰਹੀ ਹੈ। ਅਜਿਹੀ ਸਥਿਤੀ ਵਿੱਚ ਹੁਣ ਇਸ ਵੀਡੀਓ ਨੂੰ NFT ਵਜੋਂ ਵੀ ਨਿਲਾਮ ਕੀਤਾ ਗਿਆ ਹੈ, ਜਿਸ ਦੀ ਅੰਤਮ ਬੋਲੀ 5 ਕਰੋੜ ਰੁਪਏ ਲੱਗੀ ਹੈ।
ਵੀਡੀਓ ਦਾ ਸਿਰਲੇਖ 'ਚਾਰਲੀ ਬਿੱਟ ਮਾਈ ਫਿੰਗਰ' ਹੈ, ਜੋ ਕਿ ਯੂਐਸ (ਅਮਰੀਕਾ) ਵਿੱਚ ਫਿਲਮਾਇਆ ਗਿਆ ਹੈ। ਅਮਰੀਕਾ ਵਿੱਚ ਸਥਿਤ ਇੱਕ ਆਈਟੀ ਕੰਪਨੀ ਦੇ ਮੈਨੇਜਰ ਹਾਵਰਡ ਡੇਵਿਸ-ਕੈਰ ਨੇ ਮਈ 2007 ਵਿੱਚ ਵੀਡੀਓ ਨੂੰ ਯੂ-ਟਿਊਬ ਉੱਤੇ ਅਪਲੋਡ ਕੀਤਾ ਸੀ। ਇਸ ਵੀਡੀਓ ਵਿੱਚ ਵੇਖੇ ਗਏ ਦੋ ਬੱਚੇ ਹੈਰੀ ਦੀ ਉਸ ਸਮੇਂ ਉਮਰ 3 ਸਾਲ ਅਤੇ ਚਾਰਲੀ ਦੀ 1 ਸਾਲ ਸੀ। ਵੀਡੀਓ ਵਿਚ ਹੈਰੀ ਅਤੇ ਚਾਰਲੀ ਇਕੱਠੇ ਕੁਰਸੀ ਉਤੇ ਬੈਠੇ ਸਨ। ਉਸ ਸਮੇਂ ਚਾਰਲੀ ਨੇ ਹੈਰੀ ਦੀ ਉਂਗਲੀ 'ਤੇ ਉਤੇ ਦੰਦੀ ਵੱਢੀ।
ਹਾਵਰਡ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਵੀਡੀਓ ਨੂੰ ਯੂ-ਟਿਊਬ ਉੱਤੇ ਅਪਲੋਡ ਕੀਤਾ, ਤਾਂ ਉਹ ਮੰਨਦਾ ਸੀ ਕਿ ਇਹ ਥੋੜਾ ਮਜ਼ਾਕੀਆ ਹੈ, ਇਸ ਤੋਂ ਵੱਧ ਕੁਝ ਨਹੀਂ, ਪਰ ਕੁਝ ਮਹੀਨਿਆਂ ਬਾਅਦ ਜਦੋਂ ਉਹ ਵੀਡੀਓ ਹਟਾਉਣ ਲੱਗਿਆ ਤਾਂ ਉਸ ਨੇ ਵੇਖਿਆ ਕਿ ਇਹ ਹਜ਼ਾਰਾਂ ਵਾਰ ਦੇਖਿਆ ਗਿਆ ਹੈ। ਯੂਟਿਊਬ 'ਤੇ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਤਕਰੀਬਨ 883 ਮਿਲੀਅਨ ਵਾਰ ਦੇਖਿਆ ਗਿਆ ਹੈ, ਜਿਸ ਨੂੰ ਇਸ ਨੂੰ ਸਭ ਤੋਂ ਵੱਧ ਵੇਖੇ ਗਏ ਵੀਡੀਓ ਵਿਚੋਂ ਇਕ ਬਣ ਗਿਆ ਹੈ।
ਇਸ ਵੀਡੀਓ ਵਿਚ ਵੇਖੇ ਗਏ ਬੱਚੇ ਹੁਣ ਵੱਡੇ ਹੋ ਗਏ ਹਨ। ਹੈਰੀ 6 ਫੁੱਟ ਲੰਮਾ ਹੋ ਚੁੱਕਾ ਹੈ, ਏ-ਪੱਧਰ ਦਾ ਵਿਦਿਆਰਥੀ ਹੈ। 15 ਸਾਲਾ ਚਾਰਲੀ ਵੀ ਪੜ੍ਹਾਈ ਕਰ ਰਹੀ ਹੈ। ਇਸ ਵੀਡੀਓ ਦੀ ਜਾਣਕਾਰੀ ਸਾਂਝੀ ਕਰਦਿਆਂ ਹਾਵਰਡ ਨੇ ਕਿਹਾ ਕਿ ਜਦੋਂ ਇਹ ਵੀਡੀਓ ਬਣਾਇਆ ਗਿਆ ਸੀ ਤਾਂ ਇਸ ਵੀਡੀਓ ਨੂੰ ਦਾਦਾ-ਦਾਦੀ ਨੂੰ ਭੇਜਣਾ ਸੀ। ਇਸ ਵੀਡੀਓ ਤੋਂ ਉਹ ਕਰੋੜਾ ਰੁਪਏ ਕਮਾਈ ਕਰ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Viral video