ਬ੍ਰਜੀਲ ਦੇ ਸਾਓ ਪਾਉਲੋ ਸ਼ਹਿਰ ਵਿਚ ਸੜਕ ਦੇ ਕਿਨਾਰੇ ਸੁੱਤੇ ਵਿਅਕਤੀ ਨੂੰ ਜਿਉਂਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 39 ਸਾਲ ਦਾ ਇਹ ਵਿਅਕਤੀ ਰਾਤ ਨੂੰ ਸੜਕ ਦੇ ਕਿਨਾਰੇ ਉਤੇ ਗੱਤੇ ਵਿਛਾ ਕੇ ਸੁੱਤਾ ਪਿਆ ਸੀ। ਇਸ ਦੌਰਾਨ ਕਿਸੇ ਅਣਪਛਾਤੇ ਨੇ ਉਸ ਉਤੇ ਅੱਗ ਲਾਉਣ ਵਾਲੀ ਸਮੱਗਰੀ ਪਾ ਕੇ ਅੱਗ ਲਾ ਦਿੱਤੀ। ਬਾਅਦ ਵਿਚ 70% ਸੜ ਚੁਕੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਅੰਗਰੇਜ਼ੀ ਅਖਬਾਰ 'Daily Mail' ਦੀ ਖਬਰ ਅਨੁਸਾਰ ਮਰਣ ਵਾਲੇ ਵਿਅਕਤੀ ਦੀ ਪਛਾਣ ਕਾਰਲੋਸ ਰਾਬਰਟੋ ਵਜੋਂ ਹੋਈ ਹੈ। ਕਾਰਲੋਸ ਬੇਘਰ ਸੀ ਅਤੇ ਇਧਰ ਉਧਰ ਕੰਮ ਕਰਕੇ ਕਿਸੇ ਤਰ੍ਹਾਂ ਆਪਣਾ ਗੁਜਾਰਾ ਕਰਦਾ ਸੀ। ਰਾਤ ਨੂੰ ਉਹ ਸੜਕ ਕਿਨਾਰੇ ਫੁਟਪਾਥ ਉਤੇ ਹੀ ਸੌਂ ਜਾਂਦਾ ਸੀ। ਇਹ ਘਟਨਾ ਸੋਮਵਾਰ ਅੱਧੀ ਰਾਤ ਦੀ ਹੈ।
ਕਾਰਲੋਸ ਰੌਬਰਟੋ ਨੂੰ ਜਿੰਦਾ ਸਾੜਨ ਦੀ ਘਟਨਾ ਸੜਕ ਕਿਨਾਰੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ। ਵੀਡੀਓ ਵਿਚ ਦੇਖਿਆ ਗਿਆ ਹੈ ਕਿ ਇਕ ਆਦਮੀ (ਕਾਰਲੋਸ ਰਾਬਰਟੋ) ਸੜਕ ਕਿਨਾਰੇ ਗੱਤੇ ਪਾ ਕੇ ਸੌ ਰਿਹਾ ਹੈ। ਕੁਝ ਸਮੇਂ ਬਾਅਦ ਇਕ ਵਿਅਕਤੀ ਉਥੇ ਆ ਜਾਂਦਾ ਹੈ ਅਤੇ ਗੱਤੇ ਦੇ ਦੁਆਲੇ ਤਰਲ ਪਦਾਰਥ ਪਾਉਂਦਾ ਹੈ। ਫਿਰ ਇਹ ਇਕ ਲਾਈਟਰ ਨਾਲ ਅੱਗ ਲਗਾਉਂਦਾ ਹੈ। ਅੱਗ ਲੱਗਦਿਆਂ ਹੀ ਤੇਜ਼ ਧਮਾਕੇ ਦੀ ਆਵਾਜ਼ ਆਉਂਦੀ ਹੈ। ਇਸ ਦੌਰਾਨ ਅੱਗ ਲਗਾਉਣ ਵਾਲਾ ਵਿਅਕਤੀ ਭੱਜ ਜਾਂਦਾ ਹੈ।
ਟੈਟੂਪੋ ਮਿਊਂਸਪਲ ਹਸਪਤਾਲ ਦੇ ਡਾਕਟਰਾਂ ਅਨੁਸਾਰ ਕਾਰਲੋਸ ਨੂੰ ਦੂਜੀ ਅਤੇ ਤੀਜੀ ਡਿਗਰੀ ਦੇ ਸੱਟਾਂ ਲੱਗੀਆਂ। ਉਸਦੀਆਂ ਲੱਤਾਂ, ਹੱਥ ਅਤੇ ਪਿੱਠ 70 ਪ੍ਰਤੀਸ਼ਤ ਸੜ ਗਏ। ਅਜਿਹੀ ਸਥਿਤੀ ਵਿਚ ਉਸਦਾ ਬਚਣਾ ਮੁਸ਼ਕਲ ਸੀ, ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਬ੍ਰਾਜੀਲ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਖਾਲੀ ਗੈਲਨ ਵੀ ਬਰਾਮਦ ਕੀਤਾ ਹੈ। ਪੁਲਿਸ ਅਨੁਸਾਰ ਇਹ ਪੈਟਰੋਲ ਜਾਂ ਕੈਰੋਸੀਨ ਵੀ ਹੋ ਸਕਦਾ ਹੈ। ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਉਸਦੀ ਤਲਾਸ਼ ਵਿਚ ਲੱਗੀ ਹੋਈ ਹੈ।
ਕੁਝ ਲੋਕ ਜੋ ਕਾਰਲੋਸ ਨੂੰ ਜਾਣਦੇ ਹਨ ਦਾ ਕਹਿਣਾ ਹੈ ਕਿ ਕਾਰਲੋਸ ਸੁਪਰ ਮਾਰਕੀਟ ਤੋਂ ਵਾਪਸ ਆਇਆ ਸੀ। ਉਥੇ ਲੋਕ ਉਸਨੂੰ ਕੰਮ ਕਰਨ ਦੇ ਬਦਲੇ ਕੁਝ ਖਾਣ ਪੀਣ ਲਈ ਦਿੰਦੇ ਸਨ। ਖਾਣਾ ਖਾਣ ਤੋਂ ਬਾਅਦ, ਉਹ ਰਾਤ ਨੂੰ ਸੜਕ ਦੇ ਕਿਨਾਰੇ ਸੌਂਦਾ ਸੀ। ਹਾਲਾਂਕਿ, ਪੁਲਿਸ ਨੂੰ ਘਟਨਾ ਵਾਲੀ ਥਾਂ 'ਤੇ ਖਾਣ-ਪੀਣ ਦਾ ਕੋਈ ਬਚਿਆ ਹਿੱਸਾ ਨਹੀਂ ਮਿਲਿਆ ਹੈ। ਅਜਿਹੀ ਸਥਿਤੀ ਵਿਚ, ਪਹਿਲੀ ਨਜ਼ਰ ਵਿਚ, ਪੁਲਿਸ ਇਹ ਵੀ ਮੰਨ ਰਹੀ ਹੈ ਕਿ ਕਿਸੇ ਨੇ ਕਾਰਲੋਸ ਨੂੰ ਸਿਰਫ ਖਾਣ-ਪੀਣ ਲਈ ਜਿੰਦਾ ਸਾੜ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।