• Home
  • »
  • News
  • »
  • international
  • »
  • HOW CAN PAKISTAN WHICH CALLS BIN LADEN MARTYR TALK OF PEACE INDIA CRITICIZES PAKISTAN IN UN DEBATE GH KS

ਲਾਦੇਨ ਨੂੰ ਸ਼ਹੀਦ ਕਹਿਣ ਵਾਲਾ ਪਾਕਿਸਤਾਨ ਸ਼ਾਂਤੀ ਦੀ ਗੱਲ ਕਿਵੇਂ ਕਰ ਸਕਦੈ, ਭਾਰਤ ਨੇ ਪਾਕਿਸਤਾਨ ਦੀ ਕੀਤੀ ਆਲੋਚਨਾ

ਭਾਰਤੀ ਰਾਜਦੂਤ ਨੇ ਜ਼ੋਰ ਦਿੰਦੇ ਹੋਏ ਪਾਕਿਸਤਾਨ ਤੋਂ ਗੈਰ-ਕਾਨੂੰਨੀ ਕਬਜ਼ੇ ਹੇਠਲੇ ਸਾਰੇ ਖੇਤਰਾਂ ਨੂੰ "ਤੁਰੰਤ ਖਾਲੀ" ਕਰਨ ਦੀ ਮੰਗ ਕੀਤੀ। ਗਲੋਬਲ ਅੱਤਵਾਦ ਦੇ ਕੇਂਦਰ ਵਜੋਂ ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਗੁਆਂਢੀ ਦੇਸ਼ਾਂ ਦੇ ਵਿਰੁੱਧ ਕਈ ਵਾਰ ਸਰਹੱਦ ਪਾਰ ਅੱਤਵਾਦ ਵਿੱਚ ਸ਼ਾਮਲ ਰਿਹਾ ਹੈ।

  • Share this:
ਸੰਯੁਕਤ ਰਾਸ਼ਟਰ ਦੀ ਬਹਿਸ ਵਿੱਚ ਇੱਕ ਵਾਰ ਮੁੜ ਭਾਰਤ ਨੇ ਪਾਕਿਸਤਾਨ ਦੀ ਅੱਤਵਾਦ ਨੂੰ ਲੈ ਕੇ ਆਲੋਚਨਾ ਕੀਤੀ ਹੈ। ਭਾਰਤ ਨੇ ਆਲੋਚਨਾ ਕਰਦਿਆਂ ਕਿਹਾ ਕਿ ਪਾਕਿਸਤਾਨ ਵੱਲੋਂ ਸੰਯੁਕਤ ਰਾਸ਼ਟਰ (ਯੂਐਨ) ਦੇ ਸਿਧਾਂਤਾਂ ਦੀ ਪਰਵਾਹ ਕੀਤੇ ਬਿਨਾਂ, ਆਪਣੇ ਗੁਆਂਢੀ ਦੇਸ਼ਾਂ ਦੇ ਵਿਰੁੱਧ ਕਈ ਵਾਰ ਸਰਹੱਦ ਪਾਰ ਅੱਤਵਾਦ ਫੈਲਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 76ਵੇਂ ਸੈਸ਼ਨ ਵਿੱਚ ਸੋਮਵਾਰ ਨੂੰ ਪਹਿਲੀ ਕਮੇਟੀ ਜਨਰਲ ਬਹਿਸ ਦਾ ਜਵਾਬ ਦੇਣ ਦੇ ਆਪਣੇ ਅਧਿਕਾਰ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਏ. ਅਮਰਨਾਥ ਨੇ ਕਿਹਾ ਕਿ ਪਾਕਿਸਤਾਨ (Pakistan) ਦੇ ਸਥਾਈ ਪ੍ਰਤੀਨਿਧੀ ਸ਼ਾਂਤੀ ਅਤੇ ਸੁਰੱਖਿਆ ਬਾਰੇ ਗੱਲ ਕਰਦੇ ਹਨ, ਜਦੋਂ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਓਸਾਮਾ ਬਿਨ ਲਾਦੇਨ (Osama Bin Laden) ਵਰਗੇ ਵਿਸ਼ਵਵਿਆਪੀ ਅੱਤਵਾਦੀ (International Terrorist) ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਬਹੁ-ਪੱਖੀ ਮੰਚਾਂ 'ਤੇ ਝੂਠ ਫੈਲਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦੀ ਸਮੂਹਿਕ ਨਿੰਦਾ ਹੋਣੀ ਚਾਹੀਦੀ ਹੈ। ਪਾਕਿਸਤਾਨ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਸੰਬੰਧ ਵਿੱਚ ਭਾਰਤ ਦੇ ਖਿਲਾਫ ਕਈ ਬੇਬੁਨਿਆਦ ਦੋਸ਼ ਲਗਾਏ ਹਨ। ਇਹ ਜਵਾਬ ਦੇ ਲਾਇਕ ਨਹੀਂ ਹਨ ਕਿਉਂਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹਨ।

ਭਾਰਤੀ ਸਲਾਹਕਾਰ ਨੇ ਅੱਗੇ ਕਿਹਾ, ''ਮੈਂ ਇੱਥੇ ਦੁਹਰਾਉਣਾ ਚਾਹੁੰਦਾ ਹਾਂ ਕਿ ਜੰਮੂ-ਕਸ਼ਮੀਰ ਦਾ ਸਮੁੱਚਾ ਖੇਤਰ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਰਹੇਗਾ। ਇਸ ਵਿੱਚ ਉਹ ਖੇਤਰ ਵੀ ਸ਼ਾਮਲ ਹੈ ਜੋ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਹੇਠ ਹੈ।''

ਭਾਰਤੀ ਰਾਜਦੂਤ ਨੇ ਜ਼ੋਰ ਦਿੰਦੇ ਹੋਏ ਪਾਕਿਸਤਾਨ ਤੋਂ ਗੈਰ-ਕਾਨੂੰਨੀ ਕਬਜ਼ੇ ਹੇਠਲੇ ਸਾਰੇ ਖੇਤਰਾਂ ਨੂੰ "ਤੁਰੰਤ ਖਾਲੀ" ਕਰਨ ਦੀ ਮੰਗ ਕੀਤੀ। ਗਲੋਬਲ ਅੱਤਵਾਦ ਦੇ ਕੇਂਦਰ ਵਜੋਂ ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਗੁਆਂਢੀ ਦੇਸ਼ਾਂ ਦੇ ਵਿਰੁੱਧ ਕਈ ਵਾਰ ਸਰਹੱਦ ਪਾਰ ਅੱਤਵਾਦ ਵਿੱਚ ਸ਼ਾਮਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਲ-ਕਾਇਦਾ ਦੇ ਅੱਤਵਾਦੀ ਓਸਾਮਾ ਨੂੰ ਇਮਰਾਨ ਖਾਨ ਨੇ ਸ਼ਹੀਦ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਇਮਰਾਨ ਖਾਨ ਦੀ ਅਲੋਚਨਾ ਹੋਈ ਸੀ।

ਇਸਤੋਂ ਪਹਿਲਾਂ ਜਦੋਂ ਪੀਐਮ ਮੋਦੀ ਅਮਰੀਕਾ ਗਏ, ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕੀਤਾ ਸੀ। ਪੀਐਮ ਮੋਦੀ ਨੇ ਬਿਨਾਂ ਪਾਕਿਸਤਾਨ ਦਾ ਨਾਂਅ ਲਏ ਇਹ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜੋ ਵੀ ਦੇਸ਼ ਅੱਤਵਾਦ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਇਹ ਅੱਤਵਾਦ ਉਨ੍ਹਾਂ ਲਈ ਵੀ ਖਤਰੇ ਤੋਂ ਘੱਟ ਨਹੀਂ ਹੈ। ਭਾਰਤ ਦੀ ਪਹਿਲੀ ਸਕੱਤਰ ਸਨੇਹਾ ਦੂਬੇ ਨੇ ਵੀ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦਾ ਅੱਤਵਾਦੀਆਂ ਨੂੰ ਖੁੱਲ੍ਹ ਕੇ ਸਮਰਥਨ ਦੇਣ ਦਾ ਇਤਿਹਾਸ ਰਿਹਾ ਹੈ।
Published by:Krishan Sharma
First published: