ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੀ ਜਨਰਲ ਕਨਵੈਨਸ਼ਨ ਨਾਟਕੀ ਢੰਗ ਨਾਲ ਸਮਾਪਤ ਹੋ ਗਈ ਤੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਮੀਡੀਆ ਦੇ ਸਾਹਮਣੇ ਮੰਚ ਤੋਂ ਹਟਾ ਦਿੱਤਾ ਗਿਆ।
79 ਸਾਲਾ ਜਿਨਤਾਓ ਰਾਸ਼ਟਰਪਤੀ ਜਿਨਪਿੰਗ ਤੇ ਹੋਰ ਉਚ ਨੇਤਾਵਾਂ ਦੇ ਨਾਲ ਗ੍ਰੇਟ ਹਾਲ ਆਫ ਪੀਪਲ (ਸੰਸਦ ਭਵਨ) ਵਿਚ ਪਹਿਲੀ ਕਤਾਰ ਵਿਚ ਬੈਠੇ ਸਨ, ਜਦੋਂ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਮੀਟਿੰਗ ਛੱਡਣ ਲਈ ਕਿਹਾ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਸੁਰੱਖਿਆ ਕਰਮਚਾਰੀ ਸਨ।
More here from my colleagues @dawn_wei_tan and Ben:https://t.co/uOAjQ7XHgm
— Danson Cheong (@dansoncj) October 22, 2022
ਇਹ ਘਟਨਾ ਉਦੋਂ ਵਾਪਰੀ ਜਦੋਂ ਸਥਾਨਕ ਤੇ ਵਿਦੇਸ਼ੀ ਮੀਡੀਆ ਨੂੰ 2,296 ਡੈਲੀਗੇਟਾਂ ਵਾਲੀ ਮੀਟਿੰਗ ਨੂੰ ਕਵਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਇਸ ਘਟਨਾ ਦਾ ਕਰੀਬ ਇਕ ਮਿੰਟ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਹੈ, ਜਿਸ 'ਚ ਜਿਨਤਾਓ ਬਾਹਰ ਕੱਢਣ ਕਾਰਨ ਸੁਰੱਖਿਆ ਕਰਮਚਾਰੀਆਂ ਨਾਲ ਵਿਰੋਧ ਕਰਦੇ ਹੋਏ ਦੇਖਿਆ ਜਾ ਰਿਹਾ ਹੈ।
ਹਾਲਾਂਕਿ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਉਨਾਂ ਨੂੰ ਗ੍ਰੇਟ ਹਾਲ ਆਫ਼ ਦਾ ਪੀਪਲ ਤੋਂ ਕਿਉਂ ਬਾਹਰ ਕੱਢਿਆ ਗਿਆ। ਜਿਨਤਾਓ ਨੇ 2003 ਤੋਂ 2013 ਦਰਮਿਆਨ ਚੀਨ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਅਤੇ ਉਹ ਮੰਚ 'ਤੇ ਸਨ ਜਦੋਂ ਦੋ ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਵੀਡੀਓਜ਼ ਵਿੱਚ ਉਨ੍ਹਾਂ ਨੂੰ ਸ਼ੀ ਜਿਨਪਿੰਗ, ਜੋ ਉਨ੍ਹਾਂ ਦੇ ਕੋਲ ਬੈਠੇ ਸਨ, ਨਾਲ ਕੁਝ ਬੁੜਬੁੜਾਉਂਦੇ ਹੋਏ ਵੀ ਦਿਖਾਇਆ ਗਿਆ ਸੀ, ਅਤੇ ਜਵਾਬ ਵਿੱਚ ਸ਼ੀ ਨੇ ਸਿਰ ਹਿਲਾ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: China china, Xi Jinping