HOME » NEWS » World

Video- ਚੀਨ ‘ਚ ਜ਼ਮੀਨ ਧੱਸਣ ਕਾਰਨ ਬੱਸ ਡਿੱਗੀ, 6 ਦੀ ਮੌਤ, 10 ਲਾਪਤਾ

News18 Punjabi | News18 Punjab
Updated: January 14, 2020, 3:43 PM IST
share image
Video- ਚੀਨ ‘ਚ ਜ਼ਮੀਨ ਧੱਸਣ ਕਾਰਨ ਬੱਸ ਡਿੱਗੀ, 6 ਦੀ ਮੌਤ, 10 ਲਾਪਤਾ
Video- ਚੀਨ ‘ਚ ਜ਼ਮੀਨ ਧੱਸਣ ਕਾਰਨ ਬੱਸ ਡਿੱਗੀ, 6 ਦੀ ਮੌਤ, 10 ਲਾਪਤਾ

ਸਰਕਾਰੀ ਮੀਡੀਆ ਨੇ ਦੱਸਿਆ ਕਿ ਫੁਟੇਜ ਵਿਚ ਬੱਸ ਸਟਾਪ ਉਤੇ ਖੜੇ ਲੋਕ ਜ਼ਮੀਨ ਨੂੰ ਧੱਸਦੀ ਵੇਖ ਸੜਕ ਤੋਂ ਭੱਜ ਰਹੇ ਹਨ ਅਤੇ ਬੱਸ ਅੱਧੀ ਜ਼ਮੀਨ ਵਿਚ ਧਸਦੀ  ਨਜ਼ਰ ਆ ਰਹੀ ਹੈ।

  • Share this:
  • Facebook share img
  • Twitter share img
  • Linkedin share img
ਚੀਨ ਵਿਚ ਅਚਾਨਕ ਸੜਕ ਧੱਸਣ ਕਾਰਨ ਵੱਡਾ ਟੋਆ ਬਣ ਗਿਆ, ਜਿਸ ਵਿਚ ਇਕ ਬੱਸ ਅਤੇ ਕਈ ਲੋਕ ਡਿੱਗ ਪਏ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਲੋਕ ਲਾਪਤਾ ਹੋ ਗਏ। ਸਰਕਾਰੀ ਮੀਡੀਆ ਨੇ ਦੱਸਿਆ ਕਿ ਫੁਟੇਜ ਵਿਚ ਬੱਸ ਸਟਾਪ ਉਤੇ ਖੜੇ ਲੋਕ ਜ਼ਮੀਨ ਨੂੰ ਧੱਸਦੀ ਵੇਖ ਸੜਕ ਤੋਂ ਭੱਜ ਰਹੇ ਹਨ ਅਤੇ ਬੱਸ ਅੱਧੀ ਜ਼ਮੀਨ ਵਿਚ ਧਸਦੀ  ਨਜ਼ਰ ਆ ਰਹੀ ਹੈ।



ਵੀਡੀਓ ਵਿਚ ਦਿਖ ਰਿਹਾ ਹੈ ਕਿ ਇਹ ਘਟਨਾ ਹਸਪਤਾਲ ਦੇ ਬਾਹਰ ਹੋਈ ਅਤੇ ਡੂੰਘੇ ਟੋਏ ਵਿਚ ਇਕ ਵਿਸਫੋਟ ਵੀ ਹੋਏ। ਸਰਕਾਰੀ ਅਧਿਕਾਰੀ ਨੇ ਦੱਸਿਆ ਬਚਾਅ ਅਤੇ ਰਾਹਤ ਦਾ ਕੰਮ ਜਾਰੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਚਿੰਗਹਈ ਸੂਬੇ ਦੀ ਰਾਜਧਾਨੀ ਸ਼ਿਨਿੰਗ ਵਿਚ ਸ਼ਾਮ ਨੂੰ ਵਾਪਰੀ। ਘਟਨਾ ਵਿਚ ਜ਼ਖਮੀ 16 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਚੀਨ ਵਿਚ ਅਕਸਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆ ਹੈ। ਇਸ ਘਟਨਾਵਾਂ ਲਈ ਵਿਕਾਸ ਕਾਰਜਾਂ ਅਤੇ ਦੇਸ਼ ਦੇ ਛੇਤੀ ਵਿਕਾਸ ਦੀ ਗਤੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

Published by: Ashish Sharma
First published: January 14, 2020, 3:42 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading