ਇਹ ਹੈ ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ, ਜਾਨ 'ਤੇ ਖੇਡ ਕੇ ਕਰਦੀ ਹੈ ਰਿਪੋਰਟਿੰਗ

Damanjeet Kaur
Updated: January 24, 2019, 6:44 PM IST
ਇਹ ਹੈ ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ, ਜਾਨ 'ਤੇ ਖੇਡ ਕੇ ਕਰਦੀ ਹੈ ਰਿਪੋਰਟਿੰਗ
ਮਨਮੀਤ ਕੌਰ
Damanjeet Kaur
Updated: January 24, 2019, 6:44 PM IST
(ਜਦੋਂ ਬੰਬ ਧਮਾਕੇ ਦੇ ਹਾਦਸਿਆਂ ਨੂੰ ਕਵਰ ਕਰਨ ਪਹੁੰਚਦੀ ਹਾਂ ਤਾਂ ਲੋਕ ਚਾਰੋਂ ਪਾਸੇਂ ਖਿਲਰੀਆਂ ਲਾਸ਼ਾਂ ਤੇ ਕੁਰਲਾਉਂਦੇ ਚਹਿਰਿਆਂ ਨੂੰ ਭੁਲਾ ਕੇ ਮੈਨੂੰ ਦੇਖਦੇ ਹਨ। ਆਵਾਜ਼ ਆਉਂਦੀ ਹੈ ਕਿ ਇੱਕ ਕੁੜੀ ਇੱਥੇ ਕੀ ਕਰ ਰਹੀ ਹੈ। ਇਸਨੂੰ ਕਿਸਨੇ ਅੰਦਰ ਆਉਣ ਦਿੱਤਾ, ਇਸਨੂੰ ਬਾਹਰ ਕੱਢੋ, ਮੇਰਾ ਕੰਮ ਸੀ ਗੁੱਸੇ ਨਾਲ ਲਾਲ ਉਨ੍ਹਾਂ ਚਹਿਰਿਆਂ ਨਾਲ ਗੱਲ ਕਰ ਉਥੇ ਹੋਈ ਘਟਨਾ ਬਾਰੇ ਜਾਣਨਾ, ਇਹ ਹੁੰਦਾ ਹੈ ਪਾਕਿਸਤਾਨ ਵਿੱਚ ਮਹਿਲਾ ਰਿਪੋਰਟਰ ਹੋਣਾ, ਪੜ੍ਹੋ ਪਹਿਲੀ ਮਹਿਲਾ ਸਿੱਖ ਰਿਪੋਰਟਰ ਮਨਮੀਤ ਕੌਰ ਨੂੰ)

ਉਹ ਖੈਬਰ-ਪਖਤੂਨਖਵਾ ਦੀ ਆਮ ਸਵੇਰ ਸੀ, ਮੈਂ ਰਿਪੋਰਟਿੰਗ ਤੋਂ ਬਾਅਦ ਘਰ ਵਾਪਿਸ ਆ ਰਹੀ ਸੀ। ਰਸਤੇ ਵਿੱਚ ਸਦਰ ਇਲਾਕਾ ਪਿਆ, ਉੱਥੋਂ ਦੀ ਹਲਵਾ-ਪੂਰੀ ਕਾਫੀ ਮਸ਼ਹੂਰ ਹੈ, ਜਦੋਂ ਵੀ ਮੈਂ ਉਥੋਂ ਗੁਜ਼ਰਦੀ, ਹਲਵਾ ਲੈਣਾ ਨਹੀਂ ਭੁੱਲਦੀ ਸੀ। ਦੂਰ ਤੋਂ ਰਿਪੋਰਟਿੰਗ ਤੋਂ ਬਾਅਦ ਵਾਪਿਸ ਆਉਂਦੇ ਹੋਏ ਕਾਫ਼ੀ ਭੁੱਖ ਲੱਗ ਗਈ ਸੀ। ਮੈਂ ਆਪਣੀ ਰੋਜ਼ ਦੀ ਆਦਤ ਮੁਤਾਬਕ ਰੁਕੀ ਤੇ ਨਾਸ਼ਤਾ ਪੈਕ ਕਰਵਾ ਕੇ ਚੱਲ ਪਈ। ਗੱਡੀ ਕੁੱਝ ਮੀਟਰ ਹੀ ਅੱਗੇ ਵਧੀ ਸੀ ਕਿ ਜ਼ੋਰ ਦੇ ਧਮਾਕੇ ਨਾਲ ਸਾਰਾ ਇਲਾਕਾ ਕੰਬ ਉੱਠਿਆ। ਮੁੜ ਕੇ ਦੇਖਿਆ ਤਾਂ ਉਸੇ ਜਗ੍ਹਾ ਧਮਾਕਾ ਹੋਇਆ ਸੀ, ਜਿੱਥੇ ਪੌਣੇ ਮਿੰਟ ਪਹਿਲਾਂ ਮੈਂ ਖੜੀ ਸੀ।

ਅੰਦਰ ਤੱਕ ਸਹਿਮ ਗਈ ਪਰ ਮੇਰਾ ਪੇਸ਼ਾ ਮੇਰੇ ਤੋਂ ਕੁੱਝ ਹੋਰ ਮੰਗ ਰਿਹਾ ਸੀ। ਮੇਰੇ ਕੋਲ ਨਾ ਕੈਮਰਾਮੈਨ ਸੀ, ਨਾ ਹੀ ਕੈਮਰਾ। ਮੋਬਾਇਲ ਨਾਲ ਰਿਪੋਰਟ ਤਿਆਰ ਕਰਕੇ ਮੈਂ ਫਟਾਫਟ ਦਫ਼ਤਰ ਵਿੱਚ ਫੁਟੇਜ ਭੇਜਣ ਲੱਗੀ। ਖੁੱਲਦੀਆਂ ਦੁਕਾਨਾਂ ਦੇ ਸ਼ਟਰ ਹੇਠਾਂ ਹੋ ਗਏ ਸਨ, ਲੋਕ ਬਦਹਵਾਸ ਹੋ ਕੇ ਭੱਜ ਰਹੇ ਸਨ, ਅਜਿਹੇ ਵਿੱਚ ਮੈਂ ਪਹਿਲੀ 'ਮੀਡੀਆਵਾਲੀ' ਸੀ ਜੋ ਉੱਥੇ ਡਟੀ ਰਹੀ।

ਧਮਾਕੇ ਦੀ ਜਗ੍ਹਾ ਮੁਸ਼ਤੈਦੀ ਨਾਲ ਖੜੀ ਮਨਮੀਤ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਮੈਂ ਪੇਸ਼ਾਵਰ ਯੂਨੀਵਰਸਿਟੀ ਤੋਂ ਸੋਸ਼ਲ ਵਰਕ ਦੀ ਪੜ੍ਹਾਈ ਕੀਤੀ। ਫਿਰ ਇੱਕ ਕੰਪਿਊਟਰ ਇੰਸਟੀਚਿਊਟ ਵਿੱਚ ਕੰਮ ਕਰਨ ਲੱਗੀ। ਇੱਕ ਆਮ ਪਾਕਿਸਤਾਨੀ ਲੜਕੀ ਦੀ ਜ਼ਿੰਦਗੀ ਬੱਸ ਇੰਨੀ ਕੁ ਹੁੰਦੀ ਹੈ ਕਿ ਉਹ ਘਰ ਦੇ ਕੰਮ ਕਰ ਲਵੇ, ਬਾਕੀ ਘਰੋਂ ਬਾਹਰ ਨਿਕਲਣਾ ਨਾਮਾਤਰ ਤੇ ਫਿਰ ਵਿਆਹ ਤੇ ਫਿਰ ਗ੍ਰਹਿਸਥੀ ਜੀਵਨ ਦੀ ਸਾਂਭ-ਸੰਭਾਲ। ਘੱਟ ਗਿਣਤੀਆਂ ਲਈ ਕੁਝ ਕਰਨ ਦਾ ਜਜ਼ਬਾ ਹਾਲਾਂਕਿ ਅੰਦਰੋਂ ਅੰਦਰੀ ਧੜਕਦਾ ਸੀ। ਸਲੈਕਸ਼ਨ ਤੋਂ ਬਾਅਦ ਜਦੋਂ ਘਰਵਾਲਿਆਂ ਨੂੰ ਦੱਸਿਆ ਤਾਂ ਉਹ ਭੜਕ ਉੱਠੇ। ਉਨ੍ਹਾਂ ਨੂੰ ਲੱਗਿਆ ਕਿ ਲੜਕੀ ਹੱਥੋਂ ਨਿਕਲ ਗਈ। ਆਪਣੇ ਕੌਮ ਦੇ ਲੋਕਾਂ ਨੇ ਖੂਬ ਟੋਕਿਆ। ਮੈਨੂੰ ਔਰਤਾਂ ਦੇ ਫਰਜ਼ ਦੱਸੇ ਗਏ, ਉੱਪਰ ਵਾਲੇ ਦਾ ਹਵਾਲਾ ਦਿੱਤਾ ਗਿਆ ਪਰ ਮੈਂ ਅੱਗੇ ਵੱਧ ਚੁੱਕੀ ਸੀ।

ਮਨਮੀਤ ਕੌਰ ਪਾਕਿਸਤਾਨ ਵਿੱਚ ਆਪਣੀ ਜਾਨ 'ਤੇ ਖੇਡ ਕੇ ਰਿਪੋਰਟਿੰਗ ਕਰਦੀ ਹੈ।


ਘੱਟ ਗਿਣਤੀਆਂ ਦੀ ਬੀਟ ਦੇਖਣ ਦੌਰਾਨ ਆਏ ਦਿਨ ਕੁੱਝ ਨਾ ਕੁੱਝ ਘੱਟਦਾ ਰਹਿੰਦਾ ਸੀ ਮੈਂ ਪੇਸ਼ਾਵਰ ਦੇ ਖੈਬਰ ਪਖਤੂਨਖਵਾ ਇਲਾਕੇ ਨੂੰ ਦੇਖਿਆ ਕਰਦੀ। ਉੱਥੇ ਨੀਂਦ ਖੁੱਲਣ ਤੋਂ ਬਾਅਦ ਬੁੱਢੀਆਂ ਔਰਤਾਂ ਤੋਂ ਲੈ ਕੇ ਘੱਟ ਉਮਰ ਦੀਆਂ ਮਹਿਲਾਵਾਂ ਜੋ ਸਭ ਤੋਂ ਪਹਿਲਾ ਕੰਮ ਜੋ ਕਰਦੀਆਂ ਹਨ ਉਹ ਹੈ ਬੁਰਕਾ ਜਾਂ ਹਿਜਾਬ ਪਾਉਣਾ, ਮੈਂ ਪੰਜਾਬੀ ਲਿਬਾਸ ਵਿੱਚ ਹੀ ਰਹਿੰਦੀ, ਦੂਸਰਿਆਂ ਤੋਂ ਅਲੱਗ ਲੱਗਦੀ। ਕਈ ਲੋਕ ਮਦਦ ਦੇ ਨਾਮ ਤੇ  ਮੈਨੂੰ ਬੁਰਕਾ ਪਾਉਣ ਦੀ ਸਲਾਹ ਦਿੰਦੇ। ਮੈਂ ਮੁਲਾਇਮ ਲਹਿਜ਼ੇ ਵਿੱਚ ਸਾਰਿਆਂ ਨੂੰ ਟਾਲਦੀ ਰਹੀ। ਮਰਦਾਂ ਵਿੱਚ ਖੜੀ ਹੋ ਕੇ ਸਵਾਲ ਕਰਦੀ, ਲੋਕ ਲਗਾਤਾਰ ਘੁੰਮਦੇ ਰਹਿੰਦੇ। ਜਿੱਥੇ ਵੀ ਜਾਂਦੀ, ਲੋਕ ਦੇਖਣ ਲੱਗ ਜਾਂਦੇ ਕੋਈ ਵੀ ਦੇਸ਼ ਹੋਵੇ, ਫਿਤਰਤ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ, ਉਸ ਵਿੱਚ ਮਜ਼ਹਬ ਨਹੀਂ ਆਉਂਦਾ, ਲਿਹਾਜ਼ਾ ਮੈਂ ਘੂਰਦੀਆਂ ਅੱਖਾਂ ਨੂੰ ਭੁਲਾ ਕੇ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਦੀ। ਇਸ ਵਿੱਚ ਅਟਕਲਾਂ ਪਾਈਆਂ ਜਾਂਦੀਆਂ।

ਔਰਤ ਹੋਣ ਕਾਰਣ ਲੋਕ ਸਵਾਲਾਂ ਦਾ ਜਵਾਬ ਨਹੀਂ ਦਿੰਦੇ। ਦੇਖਣ-ਮਿਲਣ ਤੋਂ ਮਨ੍ਹਾਂ ਕਰ ਦਿੰਦੇ, ਕਿੱਥੇ ਮੈਂ ਘਰੋਂ ਵਧੀਆ ਕੰਮ ਕਰਨ ਲਈ ਨਿਕਲੀ ਸੀ ਤੇ ਕਿੱਥੇ ਲੋਕ ਗੱਲ ਕਰਨ ਨੂੰ ਵੀ ਤਿਆਰ ਨਹੀਂ ਪਰ ਮੈਂ ਅੜੀ ਰਹਿੰਦੀ, ਹੌਲੀ-ਹੌਲੀ ਲੋਕਾਂ ਨੂੰ ਸਲਵਾਰ-ਕਮੀਜ਼ ਪਾਈ ਇੱਕ ਲੜਕੀ ਨੂੰ ਭੱਜਦਿਆਂ, ਸਵਾਲ ਕਰਦੇ ਦੇਖਣ ਦੀ ਆਦਤ ਪੈ ਗਈ। ਜਿਸ ਜਗ੍ਹਾ ਕੰਮ ਕਰ ਰਹੀ ਹਾਂ, ਸਮਝੋ ਕਿ ਉਹ 'ਆਪਕੇ ਦੇਸ਼' ਦੇ ਸਭ ਤੋਂ ਛੋਟੇ ਸ਼ਹਿਰ ਤੋਂ ਵੀ ਤੰਗ ਹੈ। ਤੰਗ ਸੋਚ ਵਾਲੇ ਲੋਕਾਂ ਦੇ ਵਿੱਚ ਜਗ੍ਹਾ ਬਣਾਉਣਾ ਆਸਾਨ ਨਹੀਂ, ਇੱਕ ਤਾਂ ਅਲੱਗ ਕੱਪੜੇ, ਤੇ ਅਲੱਗ ਪੇਸ਼ਾ। ਮੇਰੀ ਆਪਣੀ ਕੌਮ ਦੇ ਲੋਕ ਵੀ ਮੇਰੇ ਨਾਲ ਗੱਲ ਕਰਨ ਤੋਂ ਕਤਰਾਉਂਦੇ ਸਨ। ਬੀਤੇ ਸਾਲਾਂ ਵਿੱਚ ਲਗਾਤਾਰ ਅਜਿਹੇ ਵਾਕਿਆ ਹੋਏ ਕਿ ਆਪਣੀ ਗੱਲ ਕਹਿਣ ਤੇ ਘੱਟ ਗਿਣਤੀਆਂ ਦਾ ਕਤਲ ਹੋ ਗਿਆ, ਲੋਕ ਦੱਸਦੇ ਡਰਦੇ ਸਨ ਕਿ ਉਨ੍ਹਾਂ ਨਾਲ ਵੀ ਅਜਿਹਾ ਕੁੱਝ ਨਾ ਹੋ ਜਾਵੇ। ਕੋਈ ਮੁਸੀਬਤ ਆ ਜਾਵੇਗੀ, ਫਿਰ ਮੇਰੀ ਘੱਟ ਉਮਰ ਤੇ ਮੇਰੀ ਹਿੰਮਤ ਉਨ੍ਹਾਂ ਦੀ ਹਿੰਮਤ ਬਣਨ ਲੱਗੀ, ਲੋਕ ਬੋਲਣ ਲੱਗੇ।

ਮੇਰਾ ਦੂਜਾ ਕਦਮ ਸੀ ਘੱਟ ਗਿਣਤੀਆਂ ਦੇ ਤਿਉਹਾਰਾਂ ਨੂੰ ਟੈਲੀਵਿਜ਼ਨ ਉਤੇ ਲੈ ਕੇ ਜਾਣਾ। ਰੱਖੜੀ ਉੱਤੇ ਮੈਂ ਪੈਕੇਜ ਤਿਆਰ ਕੀਤਾ ਜੋ ਹਰ ਬੁਲੇਟਿਨ ਵਿੱਚ ਚੱਲਿਆ। ਇਸ ਤੋਂ ਬਾਅਦ ਦਫ਼ਤਰ ਵਿੱਚ ਤਰੀਫ਼ਾਂ ਲਈ ਫ਼ੋਨ ਆਉਣ ਲੱਗੇ। ਲੋਕ ਮੈਨੂੰ ਜਾਣਨ ਲੱਗੇ ਸਨ, ਇਹ ਇੱਕ ਵੱਡੀ ਕਾਮਯਾਬੀ ਸੀ ਕਿਉਂਕਿ ਇਸ ਤੋਂ ਪਹਿਲਾਂ ਮੈਂ ਆਪਣੇ ਸਕੂਲ ਵਿੱਚ ਘੱਟ ਗਿਣਤੀ ਹੋਣ ਕਰਕੇ ਕਾਫ਼ੀ ਮੁਸ਼ਕਿਲਾਂ ਝੱਲੀਆਂ ਸਨ। ਕਿਤਾਬਾਂ ਵਿੱਚ ਨਫ਼ਰਤ ਫੈਲਾਉਣ ਵਾਲੀਆਂ ਗੱਲਾਂ ਲਿਖੀਆਂ ਹੁੰਦੀਆਂ। ਸਾਡੇ ਤੋਂ ਅਜੀਬ ਸਵਾਲ ਪੁੱਛੇ ਜਾਂਦੇ, ਮੇਰਾ ਕੰਮ ਇਸ ਸਭ ਨੂੰ ਸਾਫ਼ ਕਰ ਰਿਹਾ ਸੀ।

ਕਿਸ ਤਰ੍ਹਾਂ ਹੈ ਪਾਕਿਸਤਾਨ ਵਿੱਚ ਰਹਿਣਾ? ਸਵਾਲ ਖ਼ਤਮ ਹੁੰਦੇ-ਹੁੰਦੇ ਮਨਮੀਤ ਬੋਲ ਉੱਠਦੀ ਹੈ- ਮੇਰੇ ਲਈ ਪਾਕਿਸਤਾਨ ਪਵਿੱਤਰ ਸਥਾਨ ਹੈ। ਇਹੀ ਮੇਰੇ ਗੁਰੂਆਂ ਦੀ ਪਾਕ ਜਗ੍ਹਾ ਹੈ, ਇੱਥੇ ਮੇਰਾ ਪਰਿਵਾਰ ਹੈ, ਇੱਥੇ ਹੀ ਕੰਮ ਕਰਕੇ ਮੈਨੂੰ ਪਹਿਚਾਣ ਮਿਲੀ ਹੈ, ਪਹਿਲਾਂ ਹਾਲਾਤ ਖ਼ਰਾਬ ਸੀ ਪਰ ਹੁਣ ਗੁਰਦੁਆਰਿਆਂ ਦੀ ਹਿਫਾਜ਼ਤ ਲਈ ਹੁਕੂਮਤ ਸਕਿਓਰਿਟੀ ਦਿੰਦੀ ਹੈ। ਜਲਦ ਹੀ ਉਹ ਸਮਾਂ ਆਵੇਗਾ ਜਦੋਂ ਕਿਸੇ ਸਕਿਓਰਿਟੀ ਦੀ ਲੋੜ ਨਹੀਂ ਪਵੇਗੀ।
First published: January 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...