ਬੇੜੀ ਡੁੱਬਣ ਨਾਲ 100 ਜਾਣਿਆਂ ਦੀ ਮੌਤ..

News18 Punjab
Updated: September 12, 2018, 9:45 AM IST
ਬੇੜੀ ਡੁੱਬਣ ਨਾਲ 100 ਜਾਣਿਆਂ ਦੀ ਮੌਤ..
News18 Punjab
Updated: September 12, 2018, 9:45 AM IST
ਲੀਬੀਆ ਤੱਟ ਦੇ ਨਜ਼ਦੀਕ ਇਕ ਬੇੜੀ ਡੁੱਬਣ ਨਾਲ ਕਰੀਬ 100 ਸ਼ਰਨਾਰਥੀਆਂ ਨੂੰ ਆਪਣੀ ਜਾਨ ਗੁਆਉਣੀ ਪਈ। ਮਨੁੱਖੀ ਅਧਿਕਾਰ ਸੰਗਠਨ 'ਡਾਕਟਰਜ਼ ਵਿਦਾਊਟ ਬਾਰਡਰ' ਮੁਤਾਬਕ, ਇਹ ਹਾਦਸਾ ਪਹਿਲੀ ਸਤੰਬਰ ਨੂੰ ਵਾਪਰਿਆ ਸੀÎ

ਹਾਦਸੇ 'ਚ ਬਚੇ ਲੋਕਾਂ ਨੂੰ ਲੀਬੀਆ 'ਚ ਹਿਰਾਸਤ 'ਚ ਰੱਖਿਆ ਗਿਆ ਹੈ। ਸੰਗਠਨ ਦੇ ਮੁਤਾਬਕ, ਉਸ ਦਿਨ ਲੀਬੀਆ ਤੱਟ ਤੋਂ ਦੋ ਬੇੜੀਆਂ ਨਿਕਲੀਆਂ ਸਨ। ਹਰ ਬੇੜੀ 'ਤੇ 160 ਤੋਂ ਵੱਧ ਲੋਕ ਸਵਾਰ ਸਨ ਜਿਨ੍ਹਾਂ 'ਚ ਕੁਝ ਗਰਭਵਤੀ ਔਰਤਾਂ ਅਤੇ ਬੱਚੇ ਵੀ ਸਨ। ਜ਼ਿਆਦਾਤਰ ਲੋਕ ਸੂਡਾਨ, ਮਾਲੀ, ਨਾਇਜੀਰੀਆ, ਕੈਮਰੂਨ, ਘਾਨਾ, ਅਲਜੀਰੀਆ ਅਤੇ ਮਿਸਰ ਦੇ ਰਹਿਣ ਵਾਲੇ ਸਨ।

ਇੰਜਣ ਖ਼ਰਾਬ ਹੋਣ ਕਾਰਨ ਬੇੜੀ ਡੁੱਬਣ 'ਤੇ 276 ਲੋਕਾਂ ਨੂੰ ਬਚਾ ਕੇ ਖੋਮਸ ਸ਼ਹਿਰ ਲਿਆਂਦਾ ਗਿਆ। ਇਨ੍ਹਾਂ 'ਚ ਕਈ ਬੁਰੀ ਤਰ੍ਹਾਂ ਜ਼ਖਮੀ ਹਨ। ਸੰਗਠਨ ਦੀ ਇਕ ਟੀਮ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਪਹੁੰਚਾ ਰਹੀ ਹੈ।ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ। ਹਾਲੇ ਤਕ ਸਿਰਫ਼ ਦੋ ਲਾਸ਼ਾਂ ਹੀ ਬਰਾਮਦ ਕੀਤੀਆਂ ਗਈਆਂ ਹਨ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...