• Home
 • »
 • News
 • »
 • international
 • »
 • HUSBAND BURNT HOUSE WORTH BILLIONS INTO ASHES FOR AVOIDING SETTLEMENT CASH TO WIFE AFTER DIVORCE

ਤਲਾਕ ਮਗਰੋਂ ਪਤਨੀ ਨੂੰ ਨਹੀਂ ਦੇਣਾ ਚਾਹੁੰਦਾ ਸੀ ਇਕ ਵੀ ਪੈਸਾ, ਪਤੀ ਨੇ ਕਰੋੜਾਂ ਦੇ ਘਰ ਨੂੰ ਲਾਈ ਅੱਗ

ਇੰਗਲੈਂਡ ਦੇ ਕੇਨਫੋਰਡ ਵਿਚ ਇਕ ਜੋੜੇ ਦੇ ਵਿਚਕਾਰ ਤਲਾਕ ਫਾਇਲ ਹੋਇਆ ਸੀ। ਤਲਾਕ ਤੋਂ ਬਾਅਦ ਪਤਨੀ ਨੂੰ ਪਤੀ ਦੀ ਅੱਧੀ ਜਾਇਦਾਦ ਸਮਝੌਤੇ ਵਿਚ ਮਿਲਣੀ ਸੀ। ਪਰ ਆਦਮੀ ਇਹ ਨਹੀਂ ਚਾਹੁੰਦਾ ਸੀ। ਇਸ ਕਾਰਨ, ਉਸਨੇ ਆਪਣੀ ਸਾਰੀ ਜਾਇਦਾਦ ਆਪਣੇ ਹੱਥਾਂ ਨਾਲ ਸਾੜ ਦਿੱਤੀ।

ਤਲਾਕ ਮਗਰੋਂ ਪਤਨੀ ਨੂੰ ਨਹੀਂ ਦੇਣਾ ਚਾਹੁੰਦਾ ਸੀ ਇਕ ਵੀ ਪੈਸਾ, ਪਤੀ ਨੇ ਕਰੋੜਾਂ ਦੇ ਘਰ ਨੂੰ ਲਾਈ ਅੱਗ

 • Share this:
  ਵਿਆਹ ਇੱਕ ਬਹੁਤ ਹੀ ਸੁੰਦਰ ਬੰਧਨ ਹੈ ਪਰ ਜਦੋਂ ਇਸ ਦੀ ਬੁਨਿਆਦ ਕਮਜ਼ੋਰ ਹੋ ਜਾਂਦੀ ਹੈ ਤਾਂ ਰਿਸ਼ਤੇ ਟੁੱਟ ਜਾਂਦੇ ਹਨ। ਇੰਗਲੈਂਡ ਵਿਚ ਰਹਿਣ ਵਾਲਾ 75 ਸਾਲਾ ਜਾਨ ਮੈਕਕਰੀ ਪਿਛਲੇ 20 ਸਾਲਾਂ ਤੋਂ ਆਪਣੀ ਪਤਨੀ ਨਾਲ ਕੇਨਫੋਰਡ ਵਿਚ ਬਣੇ ਇਕ ਘਰ ਵਿਚ ਰਹਿ ਰਿਹਾ ਸੀ। ਪਰ ਉਨ੍ਹਾਂ ਦਾ ਰਿਸ਼ਤਾ ਪਿਛਲੇ ਕੁਝ ਸਮੇਂ ਤੋਂ ਵਿਗੜ ਗਿਆ ਸੀ, ਜਿਸ ਕਾਰਨ ਉਨ੍ਹਾਂ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਸੀ। ਤਲਾਕ ਵਿੱਚ ਸਮਝੌਤੇ ਦੇ ਰੂਪ ਵਿੱਚ ਪਤਨੀ ਨੂੰ ਮੈਕ ਦੀ ਅੱਧੀ ਜਾਇਦਾਦ ਮਿਲ ਰਹੀ ਸੀ। ਪਰ ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਸੀ। ਆਪਣੀ ਪਤਨੀ ਨੂੰ ਪੈਸਾ ਨਾ ਦੇਣ ਦੇ ਇਰਾਦੇ ਨਾਲ, ਮੈਕ ਨੇ ਘਰ ਨੂੰ ਸਾੜ ਕੇ ਸੁਆਹ ਕਰ ਦਿੱਤਾ।

  ਜਾਣਕਾਰੀ ਅਨੁਸਾਰ ਮੈਕ ਦਾ ਘਰ ਘਟਨਾ ਤੋਂ ਤਿੰਨ ਦਿਨ ਬਾਅਦ 5 ਕਰੋੜ 66 ਲੱਖ ਰੁਪਏ ਵਿਚ ਵਿਕਣਾ ਸੀ ਅਤੇ ਇਸ ਤੋਂ ਮਿਲਣ ਵਾਲੀ ਅੱਧੀ ਰਕਮ ਉਸਦੀ ਪਤਨੀ ਦੇ ਖਾਤੇ ਵਿਚ ਚਲੀ ਜਾਣੀ ਸੀ। ਇਸ ਕਾਰਨ ਮੈਕ ਨੇ ਸ਼ਰਾਬ ਪੀਂਦਿਆਂ ਘਰ ਨੂੰ ਖੁਦ ਸਾੜ ਦਿੱਤਾ। ਘਟਨਾ ਦੇ ਚਸ਼ਮਦੀਦ ਗਵਾਹਾਂ ਦੇ ਅਨੁਸਾਰ, ਮੈਕ ਉਸ ਦੇ ਬਾਹਰ ਕੁਰਸੀ ਰੱਖ ਕੇ ਸੜਦੇ ਘਰ ਨੂੰ  ਦੇਖ ਰਿਹਾ ਸੀ। ਪੁਲਿਸ ਨੇ ਇਸ ਮਾਮਲੇ ਸਬੰਧੀ ਮੈਕ ਉੱਤੇ ਕੇਸ ਦਰਜ ਕਰ ਲਿਆ ਹੈ।

  ਇਸ ਘਟਨਾ ਤੋਂ ਬਚਣ ਲਈ ਮੈਕ ਨੇ ਅਦਾਲਤ ਵਿਚ ਦੱਸਿਆ ਕਿ ਉਸਨੂੰ ਇਸ ਘਰ ਨਾਲ ਬਹੁਤ ਜ਼ਿਆਦਾ ਪਿਆਰ ਸੀ। ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਕਿ ਉਹ ਘਰ, ਜਿਥੇ ਉਸਨੇ ਆਪਣੀ ਪਤਨੀ ਨਾਲ ਇੰਨਾ ਲੰਬਾ ਸਮਾਂ ਬਿਤਾਇਆ ਸੀ, ਹੁਣ ਵੇਚਣਾ ਪੈ ਰਿਹਾ ਹੈ। ਇਸ ਕਰਕੇ ਉਸਨੇ ਸ਼ਰਾਬ ਦੇ ਨਸ਼ੇ ਵਿਚ ਇਹ ਕਦਮ ਚੁੱਕਿਆ। ਪਰ ਅਦਾਲਤ ਨੂੰ ਇਸ ਗੱਲ ਦਾ ਸਬੂਤ ਮਿਲਿਆ ਕਿ ਉਸਨੇ ਖੁਦ ਅੱਗ ਲਗਾਈ ਸੀ ਅਤੇ ਉਹ ਇਸ ਨੂੰ ਸਾੜਦਾ ਵੇਖ ਰਿਹਾ ਸੀ। ਇਸਦੇ ਪਿੱਛੇ ਕਾਰਨ ਸਿਰਫ ਇਹੀ ਸੀ ਕਿ ਮਕਾਨ ਵੇਚਣ ਤੋਂ ਬਾਅਦ, ਉਹ ਆਪਣੀ ਪਤਨੀ ਨੂੰ ਅੱਧਾ ਪੈਸਾ ਨਹੀਂ ਦੇਣਾ ਚਾਹੁੰਦਾ ਸੀ।
  Published by:Ashish Sharma
  First published: