• Home
  • »
  • News
  • »
  • international
  • »
  • I AM GOOD US PRESIDENT BIDEN TAKES A TUMBLE RIDING BIKE WHITE HOUSE SAYS HES UNHURT WATCH

VIDEO- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਾਈਕਲ ਤੋਂ ਡਿੱਗੇ

VIDEO- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਸਾਈਕਲ ਤੋਂ ਡਿੱਗੇ (AP Photo

  • Share this:
    ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਡੈਲਾਵੇਅਰ ਵਿੱਚ ਆਪਣੇ ਬੀਚ ਹਾਊਸ ਨੇੜੇ ਕੇਪ ਹੇਨਲੋਪੇਨ ਸਟੇਟ ਪਾਰਕ ਵਿੱਚ ਸ਼ਨਿੱਚਰਵਾਰ ਨੂੰ ਸਾਈਕਲ ਤੋਂ ਉਤਰਨ ਦੀ ਕੋਸ਼ਿਸ਼ ਕਰਦਿਆਂ ਡਿੱਗ ਗਏ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ।

    ਘਟਨਾ ਮਗਰੋਂ ਅਮਰੀਕੀ ਖ਼ੁਫ਼ੀਆ ਸੇਵਾ ਏਜੰਟਾਂ ਨੇ ਰਾਸ਼ਟਰਪਤੀ ਦੀ ਉੱਠਣ ਵਿੱਚ ਮਦਦ ਕੀਤੀ।


    ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਵ੍ਹਾਈਟ ਹਾਊਸ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਿੱਗਣ ਤੋਂ ਬਾਅਦ ਰਾਸ਼ਟਰਪਤੀ ਸੁਰੱਖਿਅਤ ਹਨ। ਉਹ ਬੀਚ 'ਤੇ ਇੱਕ ਸਟੇਟ ਪਾਰਕ ਵਿੱਚ ਸਾਈਕਲ ਚਲਾ ਰਹੇ ਸੀ।

    ਉਹ ਮੀਡੀਆ ਸਾਹਮਣੇ ਕੁਝ ਆਖਣ ਲਏ ਸਾਈਕਲ ਰੋਕ ਰਹੇ ਸਨ, ਇਸੇ ਦੌਰਾਨ ਉਹ ਹੇਠਾਂ ਡਿੱਗ ਗਏ।
    Published by:Gurwinder Singh
    First published: