
ਜੇ ਮੈਂ ਜੋਅ ਬਾਇਡਨ ਤੋਂ ਰਾਸ਼ਟਰਪਤੀ ਚੋਣਾਂ ਹਾਰ ਗਿਆ ਤਾਂ ਮੈਨੂੰ ਦੇਸ਼ ਛੱਡਣਾ ਪਵੇਗਾ: ਟਰੰਪ (ਫਾਇਲ ਫੋਟੋ)
ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ (US ELECTION 2020) ਨੇੜੇ ਆਉਂਦੇ ਹੀ ਡੋਨਾਲਡ ਟਰੰਪ ਥੋੜੇ ਜਿਹੇ ਨਿਰਾਸ਼ ਜਾਪ ਰਹੇ ਹਨ। ਇਹ ਉਸ ਦੀਆਂ ਟਿਪਣੀਆਂ ਤੋਂ ਸਪਸ਼ਟ ਹੁੰਦਾ ਹੈ। ਡੋਨਾਲਡ ਟਰੰਪ ਨੇ ਜੌਰਜੀਆ ਵਿੱਚ ਇੱਕ ਚੋਣ ਮੁਹਿੰਮ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਉਹ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਆਪਣੇ ਡੈਮੋਕਰੇਟਿਕ ਵਿਰੋਧੀ ਜੋਅ ਬਾਇਡਨ ਤੋਂ ਹਾਰ ਗਏ ਤਾਂ ਉਸ ਨੂੰ ਦੇਸ਼ ਛੱਡਣਾ ਪਏਗਾ।
ਕੋਰੋਨਾਵਾਇਰਸ ਦੇ ਕਹਿਰ ਕਾਰਨ ਅਮਰੀਕਾ ਵਿਚ ਸੁਸਤ ਆਰਥਿਕਤਾ ਅਤੇ ਨਸਲਵਾਦ ਦੇ ਮੁੱਦੇ 'ਤੇ ਟਰੰਪ ਪ੍ਰਸ਼ਾਸਨ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਸਿਆਸੀ ਵਿਰੋਧੀਆਂ ਨੇ ਵੀ ਇਸ ਮੁੱਦੇ ਉਤੇ ਮਾਹੌਲ ਭਖਾਇਆ ਹੋਇਆ ਹੈ। ਉਧਰ, ਡੋਨਾਲਡ ਟਰੰਪ ਨੇ ਦੋਸ਼ ਲਾਇਆ ਕਿ ਉਸ ਦੇ ਵਿਰੋਧੀ ਉਸ ਦੇ (ਟਰੰਪ) ਕੋਰੋਨਾ ਪੀੜਤ ਹੋਣ ਤੋਂ ਖੁਸ਼ ਹਨ। ਦੱਸ ਦਈਏ ਕਿ ਟਰੰਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ ਜੋ ਬਾਇਡਨ ਨੂੰ ਹਾਊਆ ਸਮਝਣ ਲੱਗੇ ਹਨ ।
ਇਕ ਤਾਜ਼ਾ ਸਰਵੇਖਣ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬਾਇਡਨ ਨੂੰ ਇਸ ਚੋਣ ਵਿਚ ਭਾਰਤੀ-ਅਮਰੀਕੀ ਭਾਈਚਾਰੇ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਇਸਦੇ ਨਾਲ ਹੀ ਪਾਰਟੀ ਦੇ ਉਪ ਪ੍ਰਧਾਨ ਦੇ ਅਹੁਦੇ ਲਈ ਇੱਕ ਭਾਰਤੀ ਮੂਲ ਦੀ ਉਮੀਦਵਾਰ ਕਮਲਾ ਹੈਰਿਸ ਨੇ ਚੋਣਾਂ ਦੇ ਮੱਦੇਨਜ਼ਰ ਉਤਸ਼ਾਹ ਵਧਾ ਦਿੱਤਾ ਹੈ। ਉਸ ਨੇ ਕਿਹਾ ਕਿ ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ .... ਇਸ ਰੈਲੀ ਵਿਚ ਟਰੰਪ ਨੇ ਹਾਰਨ ਉਤੇਦੇਸ਼ ਛੱਡ ਦੇਣ ਦੀ ਧਮਕੀ ਦੇ ਦਿੱਤੀ ਹੈ।
ਟਰੰਪ ਨੇ ਕਿਹਾ, "ਮੈਨੂੰ ਮਜ਼ਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਰਾਸ਼ਟਰਪਤੀ ਚੋਣ ਰਾਜਨੀਤੀ ਦੇ ਇਤਿਹਾਸ ਦੇ ਸਭ ਤੋਂ ਭੈੜੇ ਉਮੀਦਵਾਰ ਵਿਰੁੱਧ ਲੜਨਾ ਮੇਰੇ 'ਤੇ ਦਬਾਅ ਪੈਂਦਾ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇ ਮੈਂ ਹਾਰ ਗਿਆ? ਮੇਰੀ ਸਾਰੀ ਜ਼ਿੰਦਗੀ, ਮੈਂ ਕੀ ਕਰਨ ਜਾ ਰਿਹਾ ਹਾਂ? ਮੈਂ ਇਹ ਕਹਿਣ ਜਾ ਰਿਹਾ ਹਾਂ ਕਿ ਮੈਂ ਰਾਜਨੀਤੀ ਦੇ ਇਤਿਹਾਸ ਦੇ ਸਭ ਤੋਂ ਭੈੜੇ ਉਮੀਦਵਾਰ ਤੋਂ ਹਾਰ ਗਿਆ। ਮੈਨੂੰ ਇਹ ਬਿਲਕੁਲ ਪਸੰਦ ਨਹੀਂ ਹੋਵੇਗਾ, ਮੈਨੂੰ ਦੇਸ਼ ਛੱਡਣਾ ਪੈ ਸਕਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।