HOME » NEWS » World

VIDEO: ਜਦੋਂ ਵਿਜੇ ਮਾਲਿਆ ਨੂੰ ਵੇਖਦੇ ਹੀ 'ਚੋਰ ਚੋਰ' ਦਾ ਰੌਲਾ ਪਾਉਣ ਲੱਗੀ ਭੀੜ

News18 Punjab
Updated: June 10, 2019, 1:45 PM IST
VIDEO: ਜਦੋਂ ਵਿਜੇ ਮਾਲਿਆ ਨੂੰ ਵੇਖਦੇ ਹੀ 'ਚੋਰ ਚੋਰ' ਦਾ ਰੌਲਾ ਪਾਉਣ ਲੱਗੀ ਭੀੜ
News18 Punjab
Updated: June 10, 2019, 1:45 PM IST
ਭਗੌੜਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਇੰਗਲੈਂਡ ਦੇ ਓਵਲ ਵਿਚ ਬੀਤੇ ਦਿਨ ਖੇਡੇ ਗਏ ਭਾਰਤ ਆਸਟ੍ਰੇਲੀਆ ਕ੍ਰਿਕਟ ਮੈਚ ਦੇਖਣ ਗਿਆ। ਲੋਕਾਂ ਨੇ ਮਾਲਿਆ ਨੂੰ ਦੇਖਦੇ ਹੀ ਚੋਰ ਚੋਰ ਕਹਿਣਾ ਸ਼ੁਰੂ ਕਰ ਦਿੱਤਾ। ਮਾਲਿਆ ਨੂੰ ਇਸ ਸਮੇਂ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਲੋਕਾਂ ਨੇ ਮਾਲਿਆ ਨੂੰ ਇਹ ਵੀ ਕਿਹਾ ਕਿ ਸਾਡਾ ਪੈਸਾ ਵਾਪਸ ਕਰੋ। ਆਪਣੇ ਪੂਰੇ ਪਰਿਵਾਰ ਨਾਲ ਮੈਚ ਵੇਖਣ ਆਏ ਮਾਲਿਆ ਜਿਵੇਂ ਹੀ ਸਟੇਡੀਅਮ ਤੋਂ ਬਾਹਰ ਨਿਕਲੇ, ਲੋਕਾਂ ਨੇ ਉਸ ਨੂੰ ਪਛਾਣ ਲਿਆ ਤੇ ਚੋਰ ਚੋਰ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਦੱਸ ਦਈਏ ਕਿ ਵਿਜੇ ਮਾਲਿਆ ਖ਼ਿਲਾਫ਼ ਬੈਂਕਾਂ ਦਾ 9,000 ਕਰੋੜ ਰੁਪਏ ਦਾ ਕਰਜ਼ਾ ਡਕਾਰਨ ਦੇ ਦੋਸ਼ ਹਨ ਤੇ ਉਹ ਕਰਜ਼ਾ ਮੋੜਨ ਦੀ ਬਜਾਏ ਇੰਗਲੈਂਡ ਭੱਜ ਗਿਆ ਸੀ।

First published: June 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...