ਦੋ ਜੁੜਵਾ ਨੌਜਵਾਨਾਂ ਨੇ ਇੱਕ ਅਜਿਹੇ ਅਧਿਐਨ ਵਿੱਚ ਹਿੱਸਾ ਲਿਆ ਜਿਸ ਵਿੱਚ ਉਨ੍ਹਾਂ ਨੇ ਸਿਰਫ ਆਪਣੀ ਡਾਈਟ ਨੂੰ ਬਦਲਣ ਨਾਲ ਅਜਿਹੇ ਨਤੀਜੇ ਹਾਸਲ ਕੀਤੇ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਿਊਗੋ ਤੇ ਰੌਸ ਟਰਨਰ ਨੇ ਅਲੱਗ ਅਲੱਗ ਡਾਈਟ ਫਾਲੋ ਕੀਤੀ। ਇੱਕ ਨੇ ਪੌਦਿਆਂ 'ਤੇ ਆਧਾਰਤ ਡਾਈਟ (ਵੇਗਨ) ਤੇ ਦੂਜੇ ਨੇ ਮੀਟ ਦਾ ਸੇਵਨ ਕੀਤਾ, ਇਸ ਦਾ ਮਕਸਦ ਇਹ ਜਾਣਨਾ ਸੀ ਕਿ ਕਿਹੜੀ ਖੁਰਾਕ ਸਭ ਤੋਂ ਵੱਧ ਸਿਹਤਮੰਦ ਹੈ।
ਹਿਊਗੋ ਨੇ ਮੀਟ ਅਤੇ ਡੇਅਰੀ ਉਤਪਾਦ ਖਾਣਾ ਬੰਦ ਕਰਨ ਦਾ ਫੈਸਲਾ ਕੀਤਾ ਤੇ ਉਸ ਨੇ ਪੌਦਾ ਆਧਾਰਤ ਡਾਈਟ (ਵੇਗਨ) ਅਪਣਾਈ, ਰੌਸ ਨੇ ਮੀਟ, ਡੇਅਰੀ ਅਤੇ ਮੱਛੀ ਵਾਲੀ ਡਾਈਟ ਨੂੰ ਅਪਣਾਇਆ। ਦੋਵੇਂ ਜੁੜਵਾ ਭਰਾਵਾਂ ਨੇ ਕਿੰਗਜ਼ ਕਾਲਜ ਲੰਡਨ ਦੇ ਨਾਲ 12 ਹਫ਼ਤਿਆਂ ਦੇ ਲੰਬੇ ਅਧਿਐਨ ਵਿੱਚ ਹਿੱਸਾ ਲਿਆ। ਇਸ ਅਧਿਐਨ ਦੀ ਖਾਸ ਗੱਲ ਇਹ ਸੀ ਉਹਨਾਂ ਦੋਵਾਂ ਭਰਾਵਾਂ ਨੇ ਹਰ ਰੋਜ਼ ਇੱਕੋ ਜਿੰਨੀ ਕੈਲੋਰੀ ਲਈ ਬਸ ਡਾਈਟ ਅਲੱਗ-ਅਲੱਗ ਸੀ, ਬਾਕੀ ਉਹਨਾਂ ਨੇ ਇੱਕੋ ਜਿਹੀ ਕਸਰਤ ਵੀ ਕੀਤੀ।
ਹਿਊਗੋ ਨੇ ਦੱਸਿਆ ਕਿ ਪੌਦਿਆਂ-ਅਧਾਰਤ (ਵੇਗਨ) ਖੁਰਾਕ ਨੂੰ ਅਪਣਾਉਣਾ ਮੁਸ਼ਕਲ ਸੀ ਪਰ ਇੱਕ ਵਾਰ ਸ਼ੁਰੂ ਕਰਨ ਤੋਂ ਬਾਅਦ ਉਹ ਹੁਣ ਊਰਜਾਵਾਨ ਮਹਿਸੂਸ ਕਰਨ ਲੱਗਾ ਹੈ। ਹਿਊਗੋ ਨੇ ਦੱਸਿਆ, "ਮੈਂ ਸ਼ਾਕਾਹਾਰੀ ਖੁਰਾਕ 'ਤੇ ਸੀ ਅਤੇ ਇਹ ਤੁਹਾਡੇ ਸਰੀਰ 'ਤੇ ਸੱਚਮੁੱਚ ਪ੍ਰਭਾਵ ਪਾਉਂਦੀ ਹੈ। ਮੈਨੂੰ ਲਗਦਾ ਹੈ ਕਿ ਪਹਿਲੇ ਦੋ ਹਫ਼ਤੇ ਮੇਰੇ ਲਈ ਬਹੁਤ ਔਖੇ ਸਨ। ਅਸਲ ਵਿੱਚ ਮੈਂ ਆਪਣੀ ਪੁਰਾਣੀ ਡਾਈਟ ਨੂੰ ਤਰਸ ਰਿਹਾ ਸੀ ਤੇ ਮੀਟ ਤੇ ਡੇਅਰੀ ਦੇ ਪ੍ਰੋਡਕਟ ਖਾਣਾ ਚਾਹੁੰਦਾ ਸੀ।
ਮੈਨੂੰ ਪਨੀਰ ਪਸੰਦ ਹੈ ਪਰ ਮੈਨੂੰ ਫਲ ਤੇ ਮੇਵੇ ਖਾਣੇ ਸਨ ਤੇ ਆਫਸ਼ਨਲ ਫੂਡ ਦਾ ਸਹਾਰਾ ਲੈਣਾ ਪੈ ਰਿਹਾ ਸੀ ਜਿਨ੍ਹਾਂ ਵਿੱਚ ਕੋਈ ਡੇਅਰੀ ਪ੍ਰਾਡਕਟ ਸ਼ਾਮਲ ਨਹੀਂ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮੈਂ ਬਹੁਤ ਜ਼ਿਆਦਾ ਪੌਸ਼ਟਿਕ ਭੋਜਨ ਖਾ ਰਿਹਾ ਸੀ, ਜਿਸਦਾ ਮਤਲਬ ਹੈ ਕਿ ਦਿਨ ਵਿੱਚ ਮੇਰੇ ਸ਼ੂਗਰ ਦੇ ਪੱਧਰ ਬਹੁਤ ਤਬਦੀਲੀ ਆਈ। ਮੈਂ ਮਹਿਸੂਸ ਕੀਤਾ ਕਿ ਮੇਰੇ ਕੋਲ ਵਧੇਰੇ ਊਰਜਾ ਹੈ।”
ਦੂਜੇ ਪਾਸੇ, ਰੌਸ ਨੇ ਕਿਹਾ ਕਿ ਉਸ ਦੀ ਡਾਈਟ ਕਾਰਨ ਜਿਮ ਪ੍ਰਦਰਸ਼ਨ ਥੋੜਾ ਉੱਪਰ-ਥੱਲੇ ਹੋ ਰਿਹਾ ਸੀ। ਉਸ ਨੇ ਅੱਗੇ ਕਿਹਾ ਕਿ ਕੁਝ ਦਿਨਾਂ ਲਈ ਹੀ ਉਸ ਨੂੰ 'ਬਹੁਤ ਊਰਜਾਵਾਨ' ਮਹਿਸੂਸ ਹੋਇਆ ਪਰ ਫਿਰ ਊਰਜਾ ਘੱਟ ਗਈ। ਉੱਥੇ ਹੀ ਹਿਊਗੋ ਦੀ ਊਰਜਾ ਦਾ ਪੱਧਰ ਸਥਿਰ ਰਿਹਾ। ਰੌਸ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੇ ਭਰਾ ਦੇ ਸੁਪਰ ਸਿਹਤਮੰਦ ਸ਼ਾਕਾਹਾਰੀ ਭੋਜਨ ਦੀ ਜਾਂਚ ਕਰਨ ਤੋਂ ਬਾਅਦ ਦੇਖਿਆ ਕਿ ਉਹ ਆਪ ਕਿੰਨਾ ਪ੍ਰੋਸੈਸਡ ਭੋਜਨ ਖਾ ਰਿਹਾ ਸੀ।
12 ਹਫ਼ਤਿਆਂ ਬਾਅਦ, ਦੋਵਾਂ ਭਰਾਵਾਂ ਨੇ ਵੇਖਿਆ ਕਿ ਡਾਈਟ ਬਦਲਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਤੇ ਕੁੱਝ ਖਾਸ ਫ਼ਰਕ ਨਹੀਂ ਪਿਆ ਸੀ ਪਰ ਹਿਊਗੋ ਦਾ ਕੋਲੈਸਟ੍ਰੋਲ ਦਾ ਪੱਧਰ ਕਾਫੀ ਠੀਕ ਹੋ ਗਿਆ ਸੀ ਤੇ ਉਹ ਟਾਈਪ ਟੂ ਡਾਇਬਟੀਜ਼ ਦੇ ਪ੍ਰਤੀਰੋਧ ਨੂੰ ਵਧਾਉਣ ਵਿੱਚ ਕਾਮਯਾਬ ਰਿਹਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Brother, Diet, Food, Health, Health news, Health tips, Lifestyle, Twin