HOME » NEWS » World

VIDEO: ਜੰਗਲ ’ਚ ਅੱਗ ਦੌਰਾਨ ਔਰਤ ਨੇ ਸ਼ਰਟ ਲਾ ਕੇ ਬਚਾਈ ਇਸ ਜਾਨਵਰ ਦੀ ਜਾਨ

News18 Punjab
Updated: November 21, 2019, 3:41 PM IST
share image
VIDEO: ਜੰਗਲ ’ਚ ਅੱਗ ਦੌਰਾਨ ਔਰਤ ਨੇ ਸ਼ਰਟ ਲਾ ਕੇ ਬਚਾਈ ਇਸ ਜਾਨਵਰ ਦੀ ਜਾਨ
VIDEO: ਜੰਗਲ ’ਚ ਅੱਗ ਦੌਰਾਨ ਔਰਤ ਨੇ ਸ਼ਰਟ ਲਾ ਕੇ ਬਚਾਈ ਇਸ ਜਾਨਵਰ ਦੀ ਜਾਨ

ਜੰਗਲ ਵਿਚ ਲੱਗੀ ਅੱਗ ਦੇ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ. ਇਸ ਵੀਡੀਓ ਵਿਚ ਇਹ ਔਰਤ ਕੋਆਲਾ ਨੂੰ ਬਚਾਉਂਦੀ ਹੋਈ ਦਿਖ ਰਹੀ ਹੈ।

  • Share this:
  • Facebook share img
  • Twitter share img
  • Linkedin share img
ਆਸਟਰੇਲੀਆ (Australia) ਦੇ ਜੰਗਲਾਂ ਵਿਚ ਪਿਛਲੇ ਕਈ ਹਫਤਿਆਂ ਤੋਂ ਅੱਗ ਲੱਗੀ ਹੋਈ ਹੈ। ਅੱਗ ਨੂੰ ਬੁਝਾਉਣ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਜੰਗਲ ਵਿਚ ਅੱਗ ਕਾਰਨ ਸੈਂਕੜੇ ਜੀਵਾਂ ਦੀ ਮੌਤ ਹੋ ਚੁੱਕੀ ਹੈ। ਨਿਊ ਸਾਊਥ ਵੇਲਸ ਅਤੇ ਕਵਿਨਸਲੈਂਡ ਦੇ ਜੰਗਲਾਂ ਵਿਚ ਅੱਗ ਕਾਰਨ ਕਾਫੀ ਗਿਣਤੀ ਵਿਚ ਕੋਆਲਾ ਦੀ ਮੌਤ ਹੋ ਗਈ ਹੈ। ਜੰਗਲ ਵਿਚ ਲੱਗੀ ਅੱਗ ਦੇ ਵਿਚਾਲੇ ਸੋਸ਼ਲ ਮੀਡੀਆ (social media)  'ਤੇ ਇਕ ਵੀਡੀਓ (viral video) ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ. ਇਸ ਵੀਡੀਓ ਵਿਚ ਇਕ ਰਤ ਕੋਆਲਾ ਨੂੰ ਬਚਾਉਂਦੀ ਹੋਈ ਦਿਖ ਰਹੀ ਹੈ।ਵੀਡੀਓ ਵਿਚ ਦਿਸ ਰਹੀ ਔਰਤ ਦਾ ਨਾਂ ਟੋਨੀ ਡੋਹਰਟੀ ਹੈ। ਉਹ ਨਿਊ ਸਾਊਥ ਵੇਲਸ ਦੀ ਰਹਿਣ ਵਾਲੀ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਔਰਤ ਨੇ ਇਕ ਕੋਆਲਾ ਨੂੰ ਅੱਜ ਵਿਚ ਘਿਰਿਆ ਹੋਇਆ ਵੇਖਿਆ ਤਾਂ ਉਹ ਬਗੈਰ ਪਰਵਾਹ ਕੀਤਿਆਂ ਉਸ ਨੂੰ ਬਚਾਉਣ ਲਈ ਭੱਜ ਗਈ। ਕੋਆਲਾ ਅੱਗ ਵਿਚ ਝੁਲਸ ਗਿਆ ਸੀ। ਇਸ ਤੋਂ ਬਾਅਦ ਔਰਤ ਨੇ ਆਪਣੀ ਸ਼ਰਟ ਉਤਾਰੀ ਅਤੇ ਕੋਆਲਾ ਨੂੰ ਉਸ ਨਾਲ ਢੱਕ ਕੇ ਸੁਰੱਖਿਅਤ ਥਾਂ ਉਤੇ ਲੈ ਗਈ। ਔਰਤ ਨੂੰ ਵੇਖ ਕੇ ਇਕ ਹੋਰ ਵਿਅਕਤੀ ਕੰਬਲ ਲੈ ਕੇ ਆਇਆ ਅਤੇ ਕੋਆਲਾ ਨੂੰ ਇਸ ਨਾਲ ਲਪੇਟ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੋਆਲਾ ਨੂੰ ਪੋਰਟ ਮੈਕਕਿਉਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚਲ ਰਿਹਾ ਹੈ।
First published: November 21, 2019, 3:38 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading