• Home
  • »
  • News
  • »
  • international
  • »
  • IMF ANNOUNCED TO BLOCK AFGHANISTAN EMERGENCY RESERVE WORTH 460 MILLION DOLLAR AGAINST TALIBAN GH KS

ਅਫਗਾਨਿਸਤਾਨ 'ਤੇ ਕਬਜ਼ੇ ਪਿੱਛੋਂ ਵੀ ਗ਼ਰੀਬ ਰਹੇਗਾ ਤਾਲਿਬਾਨ, IMF ਨੇ ਲਾਈ ਪਾਬੰਦੀ

ਅਫਗਾਨਿਸਤਾਨ 'ਤੇ ਕਬਜ਼ੇ ਪਿੱਛੋਂ ਵੀ ਗ਼ਰੀਬ ਰਹੇਗਾ ਤਾਲਿਬਾਨ, IMF ਨੇ ਲਾਈ ਪਾਬੰਦੀ

ਅਫਗਾਨਿਸਤਾਨ 'ਤੇ ਕਬਜ਼ੇ ਪਿੱਛੋਂ ਵੀ ਗ਼ਰੀਬ ਰਹੇਗਾ ਤਾਲਿਬਾਨ, IMF ਨੇ ਲਾਈ ਪਾਬੰਦੀ

  • Share this:
ਅਫਗਾਨਿਸਤਾਨ (Afganistan) 'ਤੇ 20 ਸਾਲਾਂ ਬਾਅਦ ਤਾਲਿਬਾਨ (Afghanistan) ਦਾ ਕਬਜ਼ਾ ਹੋ ਗਿਆ ਹੈ। ਇਸ ਤੋਂ ਬਾਅਦ ਵੀ, ਤਾਲਿਬਾਨ (Taliban) ਦੀ ਕਿਸਮਤ ਦਾ ਦਰਵਾਜ਼ਾ ਨਹੀਂ ਖੁੱਲ੍ਹੇਗਾ ਅਤੇ ਇਹ ਕੰਗਾਲ ਹੀ ਰਹਿਣ ਵਾਲਾ ਹੈ। ਦਰਅਸਲ, ਅਮਰੀਕਾ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund) ਨੇ ਇੱਕ ਵੱਡਾ ਫੈਸਲਾ ਲਿਆ ਹੈ। ਅਮਰੀਕਾ ਵੱਲੋਂ 706 ਅਰਬ ਰੁਪਏ ਦੀ ਜਾਇਦਾਦ ਜ਼ਬਤ ਕਰਨ ਤੋਂ ਬਾਅਦ, ਆਈਐਮਐਫ (IMF) ਨੇ ਹੁਣ ਅਫਗਾਨਿਸਤਾਨ ਦੇ ਸਰੋਤਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਨਿਉਜ਼ ਏਜੰਸੀ ਏਐਨਆਈ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ 460 ਮਿਲੀਅਨ ਅਮਰੀਕੀ ਡਾਲਰ (3416.43 ਕਰੋੜ ਰੁਪਏ) ਦੇ ਐਮਰਜੈਂਸੀ ਭੰਡਾਰ ਤੱਕ ਅਫਗਾਨਿਸਤਾਨ ਦੀ ਪਹੁੰਚ ਨੂੰ ਰੋਕਣ ਦਾ ਐਲਾਨ ਕੀਤਾ ਹੈ। ਦੇਸ਼ 'ਤੇ ਤਾਲਿਬਾਨ ਦੇ ਕੰਟਰੋਲ ਨੇ ਅਫਗਾਨਿਸਤਾਨ ਦੇ ਭਵਿੱਖ ਲਈ ਅਨਿਸ਼ਚਿਤਤਾ ਪੈਦਾ ਕੀਤੀ ਹੈ। ਇਸੇ ਲਈ ਆਈਐਮਐਫ ਨੇ ਇਹ ਫੈਸਲਾ ਲਿਆ ਹੈ।

ਆਈਐਮਐਫ ਨੇ ਕਿਹਾ ਕਿ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਹੁਣ ਆਈਐਮਐਫ ਦੇ ਸਰੋਤਾਂ ਦੀ ਵਰਤੋਂ ਨਹੀਂ ਕਰ ਸਕਣਗੇ ਅਤੇ ਨਾ ਹੀ ਉਸਨੂੰ ਕੋਈ ਨਵੀਂ ਮਦਦ ਮਿਲੇਗੀ। ਨਿਉਯਾਰਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਜੋ ਬਾਈਡਨ ਪ੍ਰਸ਼ਾਸਨ ਦੇ ਦਬਾਅ ਤੋਂ ਬਾਅਦ ਆਈਐਮਐਫ ਨੇ ਇਹ ਫੈਸਲਾ ਲਿਆ ਹੈ।

ਮੰਗਲਵਾਰ ਨੂੰ, ਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਸੰਪਤੀ ਨੂੰ ਸੀਲ ਕਰ ਦਿੱਤਾ ਸੀ, ਜਿਸਦੀ ਕੀਮਤ ਲਗਭਗ 9.5 ਬਿਲੀਅਨ ਡਾਲਰ, ਜਾਂ 706 ਅਰਬ ਰੁਪਏ ਤੋਂ ਵੱਧ ਹੈ। ਇੰਨਾ ਹੀ ਨਹੀਂ, ਅਮਰੀਕਾ ਨੇ ਅਫਗਾਨਿਸਤਾਨ ਨੂੰ ਨਕਦੀ ਦੀ ਸਪਲਾਈ ਵੀ ਰੋਕ ਦਿੱਤੀ ਹੈ ਤਾਂ ਜੋ ਦੇਸ਼ ਦਾ ਪੈਸਾ ਤਾਲਿਬਾਨ ਦੇ ਹੱਥਾਂ ਵਿੱਚ ਨਾ ਜਾਵੇ।

ਤਾਲਿਬਾਨ ਨੇ ਭਾਰਤ ਤੋਂ ਆਯਾਤ-ਨਿਰਯਾਤ 'ਤੇ ਪਾਬੰਦੀ ਲਗਾਈ ਹੈ
ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਭਾਰਤ ਤੋਂ ਸਾਰੇ ਆਯਾਤ-ਨਿਰਯਾਤ' ਤੇ ਪਾਬੰਦੀ ਲਗਾ ਦਿੱਤੀ ਹੈ। ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨਜ਼ (ਐਫਆਈਈਓ) ਦੇ ਡਾਇਰੈਕਟਰ ਜਨਰਲ, ਡਾ ਅਜੈ ਸਹਾਏ ਦੇ ਅਨੁਸਾਰ, ਤਾਲਿਬਾਨ ਨੇ ਫਿਲਹਾਲ ਪਾਕਿਸਤਾਨ ਦੇ ਆਵਾਜਾਈ ਮਾਰਗਾਂ ਤੋਂ ਸਾਰੀਆਂ ਕਾਰਗੋ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।
Published by:Krishan Sharma
First published: