HOME » NEWS » World

ਏਜੇਂਟ ਨੇ 28 ਲੱਖ ਰੁਪਏ ਲੈ ਕੇ ਭੇਜਿਆ ਅਮਰੀਕਾ, ਰਾਹ ਵਿਚੋਂ ਕੀਤਾ ਗਾਇਬ

News18 Punjabi | News18 Punjab
Updated: February 14, 2020, 12:59 PM IST
share image
ਏਜੇਂਟ ਨੇ 28 ਲੱਖ ਰੁਪਏ ਲੈ ਕੇ ਭੇਜਿਆ ਅਮਰੀਕਾ, ਰਾਹ ਵਿਚੋਂ ਕੀਤਾ ਗਾਇਬ
ਏਜੇਂਟ ਨੇ 28 ਲੱਖ ਰੁਪਏ ਲੈ ਕੇ ਭੇਜਿਆ ਅਮਰੀਕਾ, ਰਾਹ ਵਿਚੋਂ ਕੀਤਾ ਗਾਇਬ

  • Share this:
  • Facebook share img
  • Twitter share img
  • Linkedin share img
ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਏਜੇਂਟਾਂ ਨੇ ਇਕ ਵਿਅਕਤੀ ਤੋਂ 28 ਲੱਖ ਰੁਪਏ ਠੱਗ ਲਾਏ ਅਤੇ ਰਾਹ ਵਿਚੋਂ ਹੀ ਗਾਇਬ ਕਰ ਦਿੱਤਾ। ਮੁੰਡੇ ਦੇ ਪਿਤਾ ਦੀ ਸ਼ਿਕਾਇਤ ਤੇ ਪੁਲਿਸ ਨੇ ਮੇਜਰ ਸਿੰਘ, ਵਾਸੀ ਕਾਲਸਾ, ਬਲੌਰ ਸਿੰਘ, ਵਾਸੀ ਜਲਾਲਦੀਵਾਲ ਰਾਇਕੋਟ, ਮੋਹਨ ਲਾਲ, ਵਾਸੀ ਦਿੱਲੀ ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਤਿੰਨੋ ਆਰੋਪੀ ਫਰਾਰ ਹਨ। ਪੁਲਿਸ ਅਫਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਇਸੰਘ, ਵਾਸੀ ਮਝੂਕੇ ਬਰਨਾਲਾ ਵਲੋਂ ਸ਼ਿਕਾਇਤ ਕੀਤੀ ਗਈ ਕੇ ਉਸ ਦੇ ਮੁੰਡੇ ਅਮਨਦੀਪ ਸਿੰਘ ਨਾਲ ਠੱਗੀ ਹੋਈ ਹੈ। 24-10-17 ਨੂੰ ਅਮਰੀਕਾ ਭੇਜਣ ਲਈ ਆਰੋਪੀਆਂ ਦਾ ਇਕ ਸਾਥੀ ਅਮਨਦੀਪ ਨੂੰ ਆਪਣੇ ਨਾਲ ਦਿੱਲੀ ਲੈ ਗਿਆ ਪਾਰ ਜਹਾਜ ਵਿਚ ਬੈਠਣ ਤੋਂ ਬਾਅਦ ਕੀਤੇ ਰਸਤੇ ਵਿਚ ਉਤਾਰ ਦਿੱਤਾ। ਉਸ ਤੋਂ ਬਾਅਦ ਅਗਲਾ ਬਾਰਡਰ ਕਿਸੀ ਹੋਰ ਏਜੇਂਟ ਨੇ ਪਾਰ ਕਰਵਾਉਣਾ ਸੀ। ਪਾਰ 9-11-17 ਤੋਂ ਬਾਅਦ ਅਮਨਦੀਪ ਦੀ ਉਸ ਦੇ ਪਰਿਵਾਰ ਦੇ ਜੀਆਂ ਨਾਲ ਗੱਲ ਹੋਣੀ ਬੰਦ ਹੋ ਗਈ। ਜੱਦੋਂ ਪਰਿਵਾਰਿਕ ਮੈਂਬਰਾਂ ਨੇ ਮੇਜਰ ਸਿੰਘ ਨਾਲ ਗੱਲ ਕੀਤੀ ਅਤੇ ਆਪਣੇ ਮੁੰਡੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਾ ਮਿਲਿਆ।

ਬਹਾਨੇ ਬਣਾਉਂਦਾ ਰਿਹਾ ਆਰੋਪੀ

ਇਕ ਹਫਤੇ ਬਾਅਦ ਆਰੋਪੀ ਨੇ ਕਿਹਾ ਕੇ ਜਹਾਜ ਚੜ੍ਹਦੇ ਹੋਏ ਅਮਨਦੀਪ ਦਾ ਪੈਰ ਤਿਲ੍ਹਕ ਗਿਆ ਸੀ ਜਿਸ ਕਾਰਨ ਉਹ ਸਮੁੰਦਰ ਵਿਚ ਡੁੱਬ ਗਿਆ। ਜਦੋ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਦੋਬਾਰਾ ਪੁੱਛਿਆ ਤਾਂ ਆਰੋਪੀ ਵਲੋਂ ਵੱਖ-ਵੱਖ ਤਾਰਨ ਦੇ ਜਵਾਬ ਦਿੱਤੇ ਗਏ। ਕਦੇ ਕਿਹਾ ਵੀ ਉਸ ਦਾ ਪੱਥਰ ਤੋਂ ਪੈਰ ਤਿਲ੍ਹਕ ਗਿਆ ਤੇ ਕਦੀ ਕਿਹਾ ਵੀ ਕਿਸ਼ਤੀ ਤੋਂ ਡਿਗਾਂ ਕਾਰਨ ਅਮਨਦੀਪ ਨਾਲ ਇਹ ਹਾਦਸਾ ਵਾਪਰਿਆ। ਤਾਂ ਅਮਨਦੀਪ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ