Home /News /international /

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਦਿੱਤੇ ਤੋਹਫ਼ਿਆਂ ਨੂੰ ਲੈ ਕੇ ਸੁਰਖੀਆਂ 'ਚ ਆਏ ਇਮਰਾਨ ਖਾਨ

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਦਿੱਤੇ ਤੋਹਫ਼ਿਆਂ ਨੂੰ ਲੈ ਕੇ ਸੁਰਖੀਆਂ 'ਚ ਆਏ ਇਮਰਾਨ ਖਾਨ

ਇਮਰਾਨ ਖਾਨ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਦਿੱਤੀ ਘੜੀ ਨੂੰ ਵੇਚਿਆ

ਇਮਰਾਨ ਖਾਨ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਦਿੱਤੀ ਘੜੀ ਨੂੰ ਵੇਚਿਆ

ਇਮਰਾਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਦਿੱਤੇ ਗਏੇ ਤੋਹਫ਼ਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕ੍ਰਾਊਨ ਪ੍ਰਿੰਸ ਨੇ ਇਮਰਾਨ ਖਾਨ ਨੂੰ ਵਿਸ਼ੇਸ਼ ਤੌਰ 'ਤੇ ਬਣਾਈ ਦੁਰਲੱਭ ਘੜੀ,ਸੋਨੇ ਦੀ ਪੈੱਨ,ਅੰਗੂਠੀ ਅਤੇ ਕਫਲਿੰਕ ਤੋਹਫੇ ਵਜੋਂ ਦਿੱਤੇ।ਮਿਲੀ ਜਾਣਕਾਰੀ ਮੁਤਾਬਕ ਇਮਰਾਨ ਨੂੰ ਦਿੱਤੇ ਅਨਮੋਲ ਤੋਹਫੇ 'ਚ ਸ਼ਾਮਲ ਦੁਰਲੱਭ ਘੜੀ ਸਿਰਫ 20 ਲੱਖ ਰੁਪਏ 'ਚ ਵੇਚ ਦਿੱਤੀ ਗਈ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਖਰੀਦਦਾਰ ਉਮਰ ਫਾਰੂਕ ਹੈ, ਜੋ ਦੁਬਈ ਦਾ ਰਹਿਣ ਵਾਲਾ ਇੱਕ ਕਾਰੋਬਾਰੀ ਹੈ।

ਹੋਰ ਪੜ੍ਹੋ ...
  • Share this:

ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਮੁੜ ਚਰਚਾ ਵਿੱਚ ਆ ਗਏ ਹਨ। ਦਰਅਸਲ ਇਮਰਾਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਦਿੱਤੇ ਗਏੇ ਤੋਹਫ਼ਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕ੍ਰਾਊਨ ਪ੍ਰਿੰਸ ਨੇ ਇਮਰਾਨ ਖਾਨ ਨੂੰ ਵਿਸ਼ੇਸ਼ ਤੌਰ 'ਤੇ ਬਣਾਈ ਦੁਰਲੱਭ ਘੜੀ,ਸੋਨੇ ਦੀ ਪੈੱਨ,ਅੰਗੂਠੀ ਅਤੇ ਕਫਲਿੰਕ ਤੋਹਫੇ ਵਜੋਂ ਦਿੱਤੇ।ਮਿਲੀ ਜਾਣਕਾਰੀ ਮੁਤਾਬਕ ਇਮਰਾਨ ਨੂੰ ਦਿੱਤੇ ਅਨਮੋਲ ਤੋਹਫੇ 'ਚ ਸ਼ਾਮਲ ਦੁਰਲੱਭ ਘੜੀ ਸਿਰਫ 20 ਲੱਖ ਰੁਪਏ 'ਚ ਵੇਚ ਦਿੱਤੀ ਗਈ ਹੈ। ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਖਰੀਦਦਾਰ ਉਮਰ ਫਾਰੂਕ ਹੈ, ਜੋ ਦੁਬਈ ਦਾ ਰਹਿਣ ਵਾਲਾ ਇੱਕ ਕਾਰੋਬਾਰੀ ਹੈ।

ਉਮਰ ਫਾਰੂਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੇਸ਼ਕੀਮਤੀ ਘੜੀਆਂ ਦਾ ਭੰਡਾਰ ਰੱਖਦਾ ਹੈ। ਉਸ ਨੇ ਇਹ ਖੁਲਾਸਾ ਕੀਤਾ ਹੈ ਕਿ ਇਮਰਾਨ ਖਾਨ ਦੀ ਜਾਇਦਾਦ ਰਿਕਵਰੀ ਯੂਨਿਟ ਦੇ ਸਾਬਕਾ ਮੁਖੀ ਮਿਰਜ਼ਾ ਸ਼ਹਿਜ਼ਾਦ ਅਕਬਰ ਨੇ ਉਸ ਕੋਲ ਪਹੁੰਚ ਕੇ ਪੁੱਛਿਆ ਸੀ ਕਿ ਕੀ ਉਹ ਦੁਰਲੱਭ ਘੜੀ ਖਰੀਦਣਾ ਚਾਹੁੰਦੇ ਹਨ ? ਇਸ ਤੋਂ ਬਾਅਦ ਹੀ ਫਾਰੂਕ ਨੇ ਸੌਦਾ ਸ਼ੁਰੂ ਕੀਤਾ। ਫਾਰੂਕ ਨੇ ਦੱਸਿਆ ਕਿ ਘੜੀ ਖਰੀਦਣ ਤੋਂ ਬਾਅਦ ਉਸ ਨੇ ਇਸ ਦੀ ਗੁਣਵੱਤਾ ਜਾਂਚਣ ਲਈ ਘੜੀ ਡੀਲਰ ਕੋਲ ਛੱਡ ਦਿੱਤੀ ਸੀ। ਅਸਲ ਵਿੱਚ ਫਾਰੂਕ ਨੂੰ ਦੱਸਿਆ ਗਿਆ ਸੀ ਕਿ ਘੜੀ ਇੱਕ ਅਨਮੋਲ ਹੀਰੇ ਨਾਲ ਜੜੀ ਹੋਈ ਸੀ।

ਮਿਲੀ ਜਾਣਕਾਰੀ ਦੇ ਮੁਤਾਬਕ ਖਾਨ-ਏ-ਕਾਬਾ ਵਾਚ ਫੇਸ ਵਾਲੀ ਇਹ ਘੜੀ ਇੱਕ ਮਾਸਟਰਪੀਸ ਸੀ। ਇਸ ਦੀ ਬਾਜ਼ਾਰੀ ਕੀਮਤ $12-13 ਮਿਲੀਅਨ ਦੱਸੀ ਜਾ ਰਹੀ ਹੈ। ਪਰ ਉਨ੍ਹਾਂ ਨੇ ਸਿਰਫ 2 ਮਿਲੀਅਨ ਡਾਲਰ ਵਿੱਚ ਇਸ ਦਾ ਸੌਦਾ ਤੈਅ ਕੀਤਾ। ਕੀਮਤੀ ਘੜੀ ਇੰਨੀ ਸਸਤੀ ਮਿਲਣ ਦਾ ਵੱਡਾ ਕਾਰਨ ਇਹ ਸੀ ਕਿ ਵਿਕਰੇਤਾ ਨਕਦ ਭੁਗਤਾਨ ਚਾਹੁੰਦਾ ਸੀ। ਸ਼ਹਿਜ਼ਾਦ ਅਕਬਰ ਨੇ ਫਾਰੂਕ ਨੂੰ ਕਿਹਾ ਕਿ ਫਰਾਹ ਗੋਗੀ ਆਪਣੇ ਨਾਲ ਘੜੀ ਦੁਬਈ ਲੈ ਕੇ ਆਵੇਗੀ। ਉਸ ਨੇ ਇਹ ਵੀ ਦੱਸਿਆ ਕਿ ਗੋਗੀ ਉਸ ਲਈ ਦਫ਼ਤਰ ਵਿੱਚ ਘੜੀ ਲੈ ਕੇ ਆਇਆ ਸੀ ਅਤੇ ਉਸ ਲਈ ਨਕਦੀ ਵੀ ਲੈ ਗਿਆ ਸੀ। ਸਮਾਅ ਟੀਵੀ ਦੇ ਮੁਤਾਬਕ ਤੋਸ਼ਖਾਨੇ ਵਿੱੱਚ ਇਹ ਰਿਕਾਰਡ ਕੀਤਾ ਗਿਆ ਹੈ ਕਿ ਖਾਨ ਨੂੰ ਸਤੰਬਰ 2018 ਵਿੱਚ ਸਾਊਦੀ ਅਰਬ ਦੀ ਯਾਤਰਾ ਦੌਰਾਨ ਇੱਕ ਪੈੱਨ,ਅੰਗੂਠੀ ਅਤੇ ਕਫਲੰਿਕ ਦੇ ਨਾਲ ਇੱਕ ਘੜੀ ਤੋਹਫੇ ਵਿੱਚ ਦਿੱਤੀ ਗਈ ਸੀ।

Published by:Shiv Kumar
First published:

Tags: Imran Khan, India, Pakistan, Saudi Arabia, Watch