Home /News /international /

ਇਮਰਾਨ ਦੀ ਫਿਸਲੀ ਜ਼ਬਾਨ, ਜਰਮਨੀ ਨੂੰ ਦੱਸਿਆ ਜਾਪਾਨ ਦਾ ਗੁਆਂਢੀ ਮੁਲਕ

ਇਮਰਾਨ ਦੀ ਫਿਸਲੀ ਜ਼ਬਾਨ, ਜਰਮਨੀ ਨੂੰ ਦੱਸਿਆ ਜਾਪਾਨ ਦਾ ਗੁਆਂਢੀ ਮੁਲਕ

ਇਮਰਾਨ ਦੀ ਫਿਸਲੀ ਜ਼ਬਾਨ, ਜਰਮਨੀ ਨੂੰ ਦੱਸਿਆ ਜਾਪਾਨ ਦਾ ਗੁਆਂਢੀ ਮੁਲਕ

ਇਮਰਾਨ ਦੀ ਫਿਸਲੀ ਜ਼ਬਾਨ, ਜਰਮਨੀ ਨੂੰ ਦੱਸਿਆ ਜਾਪਾਨ ਦਾ ਗੁਆਂਢੀ ਮੁਲਕ

 • Share this:

  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਈਰਾਨ ਚ ਦਿੱਤੇ ਆਪਣੇ ਬਿਆਨ ਕਰ ਕੇ ਟਵਿੱਟਰ ਤੇ ਟ੍ਰੋਲ ਹੋ ਰਹੇ ਹਨ। ਇਮਰਾਨ ਨੇ ਕਿਹਾ ਸੀ ਕਿ ਜਰਮਨੀ ਤੇ ਜਪਾਨ ਨੇ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਆਰਥਿਕ ਸੰਬੰਧਾਂ ਨੂੰ ਸੁਧਾਰਿਆ ਤੇ ਆਪਣੀ ਸਰਹੱਦ ਤੇ ਉਦਯੋਗ ਨੂੰ ਵੀ ਵਧਾਇਆ। ਜਾਪਾਨ ਤੇ ਜਰਮਨੀ ਦੀ ਸਰਹੱਦ 5,000 ਮੀਲ ਤੋਂ ਜ਼ਿਆਦਾ ਦੂਰ ਹੈ।


  ਇਮਰਾਨ ਅਸਲ ਚ ਜਰਮਨੀ ਤੇ ਫਰਾਂਸ ਦੀ ਗੱਲ ਕਰ ਰਹੇ ਸੀ ਪਰ ਉਨ੍ਹਾਂ ਦੇ ਮੂੰਹੋਂ ਗ਼ਲਤੀ ਨਾਲ ਜਾਪਾਨ ਦਾ ਨਾਂਅ ਆ ਗਿਆ। ਇਮਰਾਨ ਨੇ ਕਿਹਾ, "ਆਪ ਇੱਕ ਦੂਸਰੇ ਸੇ ਜਿਤਨਾ ਪਿਆਰ ਕਰਤੇ ਹੈਂ ਉਤਨਾ ਹੀ ਦੋਨੋਂ ਦੇਸ਼ੋਂ ਕੇ ਬੀਚ ਮੈਂ ਸਬੰਧ ਬੜ੍ਹਤਾ ਹੈ।" ਉਨ੍ਹਾਂ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਤੇ ਜਾਪਾਨ ਦੇ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ। ਪਰ ਕੁੱਝ ਸਾਲਾਂ ਬਾਅਦ ਦੋਹਾਂ ਦੇਸ਼ਾਂ ਨੇ ਸਰਹੱਦ ਤੇ ਸਾਂਝਾ ਵਪਾਰ ਕਰਨ ਦਾ ਫ਼ੈਸਲਾ ਲਿਆ।"


  ਇਮਰਾਨ ਦਾ ਇਹ ਵੀਡੀਓ ਸੈਯਯਦ ਤਲਤ ਹੁਸੈਨ ਨੇ ਟਵਿੱਟਰ ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਇਮਰਾਨ ਇਹ ਕਹਿੰਦੇ ਹੋਏ ਦਿਸ ਰਹੇ ਨੇ ਕਿ ਜਾਪਾਨ ਤੇ ਜਰਮਨੀ ਦੀ ਸਰਹੱਦ ਇੱਕ ਦੂਜੇ ਨਾਲ ਮਿਲਦੀ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਆਉਣ ਨਾਲ ਇਮਰਾਨ ਨੂੰ ਟ੍ਰੋਲ ਕਰਨਾ ਸ਼ੁਰੂ ਹੋ ਗਿਆ ਹੈ।


  ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਨੇ ਇਸ ਵੀਡੀਓ ਦੇ ਜਵਾਬ ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਸੋਚਦੇ ਨੇ ਕਿ ਜਾਪਾਨ ਤੇ ਜਰਮਨੀ ਗਵਾਂਢੀ ਹਨ। ਕਿੰਨੀ ਸ਼ਰਮਨਾਕ ਗੱਲ ਹੈ! ਇਹੀ ਹੁੰਦਾ ਹੈ ਜਦ ਤੁਸੀਂ (@UniofOxford) ਲੋਕਾਂ ਦਾ ਦਾਖਿਲ ਸਿਰਫ਼ ਇਸ ਲਈ ਲੈ ਲੈਂਦੇ ਹੋ ਕਿਉਂਕਿ ਉਹ ਸਿਰਫ਼ ਕ੍ਰਿਕੇਟ ਖੇਡਣਾ ਜਾਣਦੇ ਹਨ।"


  First published:

  Tags: Imran Khan, Pakistan government