HOME » NEWS » World

ਪਾਕਿਸਤਾਨ: ਖਤਰੇ ਵਿਚ ਇਮਰਾਨ ਖਾਨ ਸਰਕਾਰ!, ਮੌਲਾਨਾ ਬੋਲੇ-ਦਿਨ ਗਿਣਨੇ ਸ਼ੁਰੂ ਕਰ ਦਿਓ

News18 Punjab
Updated: November 20, 2019, 3:46 PM IST
share image
ਪਾਕਿਸਤਾਨ: ਖਤਰੇ ਵਿਚ ਇਮਰਾਨ ਖਾਨ ਸਰਕਾਰ!, ਮੌਲਾਨਾ ਬੋਲੇ-ਦਿਨ ਗਿਣਨੇ ਸ਼ੁਰੂ ਕਰ ਦਿਓ
ਪਾਕਿਸਤਾਨ: ਖਤਰੇ ਵਿਚ ਇਮਰਾਨ ਖਾਨ ਸਰਕਾਰ!, ਮੌਲਾਨਾ ਬੋਲੇ-ਦਿਨ ਗਿਣਨੇ ਸ਼ੁਰੂ ਕਰ ਦਿਓ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਉਤੇ ਖਤਰੇ ਦੇ ਬੱਦਲ ਮਡਰਾਉਣ ਲੱਗੇ ਹਨ। ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਦਾ ਮੰਨਣਾ ਹੈ ਕਿ ਪਾਕਿਸਤਾਨ ਦੀ ਜਨਤਾ ਨੇ ਸੱਤਾਧਾਰੀ ਸ਼ਾਸਨ ਨੂੰ ਹਟਾਉਣ ਲਈ ਉਨ੍ਹਾਂ ਦੀ ਪਾਰਟੀ ਦੀ ਮੁਹਿੰਮ ਨੂੰ ਸਫਲਤਾਪੂਰਵਕ ਸੰਗਠਿਤ ਕੀਤਾ ਤੇ ਹੁਣ ਇਮਰਾਨ ਸਰਕਾਰ ਆਪਣੇ ਆਖਰੀ ਦਿਨ ਗਿਣਨਾ ਸ਼ੁਰੂ ਕਰ ਦੇਣ।

ਮੌਲਾਨਾ ਨੇ ਪ੍ਰਧਾਨ ਮੰਤਰੀ ਨੂੰ ਚਿਤਾਵਨੀ ਦਿੱਤੀ ਤੇ ਕਿਹਾ ਕਿ ਤੁਹਾਡੀਆਂ ਜੜ੍ਹਾਂ ਕੱਟ ਗਈਆਂ ਹਨ, ਤੁਸੀਂ ਹਿੱਲ ਗਏ ਹੋ, ਆਪਣੇ ਦਿਨ ਗਿਣਨਾ ਸ਼ੁਰੂ ਕਰ ਦਿਓ। ਪਾਰਟੀ ਦੇ ਆਜ਼ਾਦੀ ਮਾਰਚ ਬਾਰੇ ਗੱਲ ਕਰਦਿਆਂ, ਜਿਸ ਦੀ ਸਮਾਪਤੀ ਇਸਲਾਮਾਬਾਦ 'ਚ ਹੋਈ ਸੀ, ਕਿਹਾ ਕਿ ਜੇ.ਯੂ.ਆਈ.-ਐੱਫ. ਰਾਜਧਾਨੀ 'ਚ ਬਿਨਾਂ ਕਿਸੇ ਟੀਚੇ ਦੇ ਨਹੀਂ ਗਿਆ ਸੀ, ਨਾ ਹੀ ਬਿਨਾਂ ਕਿਸੇ ਟੀਚੇ ਦੇ ਪਰਤਿਆ।

‘ਡਾਨ’ ਮੁਤਾਬਕ ਮੌਲਾਨਾ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਾਂ ਤਾਂ ਸਰਕਾਰ ਦੇਸ਼ ਨੂੰ ਸੰਭਾਲਣ 'ਚ ਅਸਮਰਥ ਹੈ ਤੇ ਜਾਂ ਕਿਸੇ ਏਜੰਡੇ ਦੇ ਤਹਿਤ ਦੇਸ਼ ਨੂੰ ਤਬਾਹ ਕਰਨ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਸ ਦੌਰਾਨ ਖਸਤਾਹਾਲ ਅਰਥਵਿਵਸਥਾ ਦਾ ਜ਼ਿਕਰ ਕੀਤਾ।
ਦੱਸਣਯੋਗ ਹੈ ਕਿ ਹਜ਼ਾਰਾਂ ਜੇਯੂਆਈ-ਐਫ ਕਾਰਕੁਨ ਪੂਰੇ ਦੇਸ਼ ਤੋਂ ਆਜ਼ਾਦੀ ਮਾਰਚ ਕੱਢਿਆ ਸੀ ਤੇ ਇਸਲਾਮਾਬਾਦ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ 31 ਅਕਤੂਬਰ ਤੋਂ 13 ਨਵੰਬਰ ਤੱਕ ਇਮਰਾਨ ਖਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਇੱਕ ਧਰਨਾ ਦਿੱਤਾ। ਜੇਯੂਆਈ-ਐਫ ਵਰਕਰ ਧਰਨਾ ਖਤਮ ਕਰਕੇ ਵਾਪਸ ਪਰਤ ਰਹੇ ਹਨ, ਪਰ ਹੁਣ ਉਨ੍ਹਾਂ ਨੇ ਆਪਣੀ ਸ਼ਾਂਤੀ ਮਾਰਚ ਨੂੰ ਅੰਦੋਲਨ ਵਿੱਚ ਬਦਲ ਦਿੱਤਾ ਹੈ। ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿਚ ਪ੍ਰਦਰਸ਼ਨ ਅਤੇ ਸੜਕ ਜਾਮ ਕਰਨ ਦੀਆਂ ਖਬਰਾਂ ਮਿਲ ਰਹੀਆਂ ਹਨ।

 
First published: November 20, 2019, 3:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading