HOME » NEWS » World

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਆੱਸਟ੍ਰੇਲੀਆ 'ਚ ਸੀਰੀਜ਼ ਜਿੱਤਣ ਦੀ ਦਿੱਤੀ ਵਧਾਈ

News18 Punjab
Updated: January 8, 2019, 5:26 PM IST
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਿਰਾਟ ਕੋਹਲੀ ਨੂੰ ਆੱਸਟ੍ਰੇਲੀਆ 'ਚ ਸੀਰੀਜ਼ ਜਿੱਤਣ ਦੀ ਦਿੱਤੀ ਵਧਾਈ
ਵਿਰਾਟ ਕੋਹਲੀ ਤੇ ਇਮਰਾਨ ਖਾਨ
News18 Punjab
Updated: January 8, 2019, 5:26 PM IST
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਸਟਰੇਲੀਆ ਵਿੱਚ ਸੀਰੀਜ਼ ਜਿੱਤਣ 'ਤੇ ਵਧਾਈ ਦਿੱਤੀ ਹੈ। ਇਮਰਾਨ ਨੇ ਜਿੱਤ ਨੂੰ ਭਾਰਤੀ ਉਪ ਮਹਾਦੀਪ ਨਾਲ ਜੋੜਿਆ ਹੈ। ਉਨ੍ਹਾਂ ਕਿਹਾ, "ਪਹਿਲੀ ਵਾਰ ਕਿਸੇ ਉਪ ਮਹਾਂਦੀਪ ਦੀ ਟੀਮ ਨੇ ਆਸਟਰੇਲੀਆ ਵਿੱਚ ਟੈਸਟ ਸੀਰੀਜ਼ ਜਿੱਤੀ ਹੈ ਇਸ ਲਈ ਵਿਰਾਟ ਕੋਹਲੀ ਨੂੰ ਪੂਰੇ ਤਰੀਕੇ ਨਾਲ ਵਧਾਈ ਬਣਦੀ ਹੈ।''

ਹਾਲ ਵਿੱਚ ਆਸਟਰੇਲੀਆ ਵਿੱਚ ਹੋਈ ਟੈਸਟ ਸੀਰੀਜ਼ ਭਾਰਤ ਨੇ 2-1 ਨਾਲ ਜਿੱਤ ਲਈ ਹੈ। ਭਾਰਤ ਨੇ 1947-48 ਵਿੱਚ ਪਹਿਲੀ ਵਾਰ ਆਸਟਰੇਲੀਆ ਦਾ ਕ੍ਰਿਕਟ ਦੌਰਾ ਕੀਤਾ ਸੀ। ਉਸ ਤੋਂ ਬਾਅਦ ਹੁਣ ਤੱਕ ਭਾਰਤ ਇੱਕ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਪਾਕਿਸਤਾਨ ਨੇ ਵੀ ਇਮਰਾਨ ਖ਼ਾਨ ਦੀ ਕਪਤਾਨੀ ਵਿੱਚ 1992 ਵਿੱਚ ਕ੍ਰਿਕਟ ਵਿਸ਼ਵ ਕੱਪ ਆਸਟਰੇਲੀਆ ਵਿੱਚ ਜਿੱਤਿਆ ਸੀ।

Loading...
ਉਸ ਵਿਸ਼ਵ ਕੱਪ ਦੀ ਜੇਤੂ ਪਾਕਿਸਤਾਨੀ ਟੀਮ ਦਾ ਹਿੱਸਾ ਰਹੇ ਰਮੀਜ਼ ਰਾਜਾ ਨੇ ਵੀ ਭਾਰਤੀ ਟੀਮ ਦੇ ਖਿਡਾਰੀਆਂ ਦੇ ਹੁਨਰ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਖਿਡਾਰੀਆਂ ਨੂੰ ਵੀ ਕੁਲਦੀਪ ਯਾਦਵ ਤੇ ਪੁਜਾਰਾ ਤੋਂ ਸਿੱਖਣ ਦੀ ਲੋੜ ਹੈ। ਪਿਛਲੇ ਸਾਲ ਮਾਰਚ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਸੀ ਵਿਰਾਟ ਕੋਹਲੀ ਵਿੱਚ ਉਨ੍ਹਾਂ ਨੂੰ ਇਮਰਾਨ ਖ਼ਾਨ ਨਜ਼ਰ ਆਉਂਦਾ ਹੈ। ਪਾਕਿਸਤਾਨ ਵਿੱਚ ਇਮਰਾਨ ਖ਼ਾਨ ਵੱਲੋਂ ਦਿੱਤੀ ਗਈ ਵਧਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।

ਕਈ ਲੋਕ ਇਮਰਾਨ ਖ਼ਾਨ ਵੱਲੋਂ ਦਿੱਤੀ ਗਈ ਇਸ ਵਧਾਈ ਦੀ ਸ਼ਲਾਘਾ ਵੀ ਕਰ ਰਹੇ ਹਨ ਉੱਥੇ ਹੀ ਉਹ ਪਾਕਿਸਤਾਨੀ ਕ੍ਰਿਕਟ ਦੇ ਮਾੜੇ ਹਾਲਾਤ ਵੱਲ ਧਿਆਨ ਦੇਣ ਦੀ ਨਸੀਹਤ ਵੀ ਦੇ ਰਹੇ ਹਨ।

ਪਾਕਿਸਤਾਨ ਤੋਂ ਜ਼ੁਮਾਨ ਸ਼ਾਹ ਨੇ ਇਮਰਾਨ ਖ਼ਾਨ ਦੀ ਵਿਰਾਟ ਕੋਹਲੀ ਨੂੰ ਵਧਾਈ ਦੇਣ 'ਤੇ ਤਾਰੀਫ਼ ਕੀਤੀ ਹੈ। ਪਾਕ ਸਰਜ਼ਮੀ ਪਾਰਟੀ ਦੇ ਰਜ਼ਾ ਹਰੂਨ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਨੂੰ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਤੋਂ ਮਿਲੀ ਹਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਭਾਰਤੀਆਂ ਵੱਲੋਂ ਵੀ ਇਮਰਾਨ ਖ਼ਾਨ ਵੱਲੋਂ ਦਿੱਤੀ ਵਧਾਈ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਨਿਵੇਦਿਤਾ ਰਾਏ ਨੇ ਇਮਰਾਨ ਖਾਨ ਨੂੰ ਭਾਰਤ ਵੱਲੋਂ ਢੇਰ ਸਾਰਾ ਪਿਆਰ ਭੇਜਿਆ ਹੈ।
First published: January 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...