HOME » NEWS » World

SCO ਸਮਿੱਟ ਵਿਚ ਮੋਦੀ, ਪੁਤਿਨ-ਜਿਨਪਿੰਗ ਦੇ ਸਾਹਮਣੇ ਇਹ ਗਲਤੀ ਕਰ ਬੈਠੇ ਇਮਰਾਨ ਖ਼ਾਨ

News18 Punjab
Updated: June 14, 2019, 6:28 PM IST
SCO ਸਮਿੱਟ ਵਿਚ ਮੋਦੀ, ਪੁਤਿਨ-ਜਿਨਪਿੰਗ ਦੇ ਸਾਹਮਣੇ ਇਹ ਗਲਤੀ ਕਰ ਬੈਠੇ ਇਮਰਾਨ ਖ਼ਾਨ
News18 Punjab
Updated: June 14, 2019, 6:28 PM IST
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਿਖਰ ਸੰਮੇਲਨ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੂਟਨੀਤਕ ਪ੍ਰੋਟੋਕਾਲ ਤੋੜਿਆ। ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ 'ਚ ਸਿਖਰ ਸੰਮੇਲਨ ਦੇ ਉਦਘਾਟਨ ਸੈਸ਼ਨ ਦੌਰਾਨ ਜਦੋਂ ਵੱਖ-ਵੱਖ ਰਾਸ਼ਟਰ ਮੁਖੀ ਸੰਮੇਲਨ ਹਾਲ 'ਚ ਪ੍ਰਵੇਸ਼ ਕਰ ਰਹੇ ਸਨ ਤਾਂ ਸਾਰੇ ਲੋਕ ਉਨ੍ਹਾਂ ਦੇ ਸਵਾਗਤ 'ਚ ਖੜ੍ਹੇ ਹੋ ਗਏ ਪਰ ਇਮਰਾਨ ਖ਼ਾਨ ਆਪਣੀ ਸੀਟ 'ਤੇ ਬੈਠੇ ਰਹੇ।

ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵਿਚ ਦਿਖ ਰਿਹਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਨੂੰ ਜਦੋਂ ਇਹ ਲੱਗਾ ਕਿ ਸਿਰਫ਼ ਉਹੀ ਬੈਠੇ ਹਨ ਤਾਂ ਉਹ ਥੋੜ੍ਹੀ ਦੇਰ ਲਈ ਖੜ੍ਹੇ ਹੋ ਗਏ ਪਰ ਦੂਜਿਆਂ ਦੇ ਬੈਠਣ ਤੋਂ ਪਹਿਲਾਂ ਹੀ ਉਹ ਆਪਣੀ ਸੀਟ 'ਤੇ ਬੈਠ ਗਏ।ਇਮਰਾਨ ਨੇ ਇਸ ਮਹੀਨੇ ਦੇ ਸ਼ੁਰੂ 'ਚ ਸਾਊਦੀ ਅਰਬ 'ਚ ਹੋਏ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੇ 14ਵੇਂ ਸਿਖਰ ਸੰਮੇਲਨ 'ਚ ਵੀ ਕੂਟਨੀਤਕ ਪ੍ਰੋਟੋਕਾਲ ਦੀ ਅਣਦੇਖੀ ਕੀਤੀ ਸੀ। ਇਸ ਸੰਮੇਲਨ 'ਚ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁੱਲ ਅਜੀਜ਼ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਸਲਮਾਨ ਦੇ ਦੋਭਾਸ਼ੀਏ ਨਾਲ ਕੋਈ ਗੱਲ ਕੀਤੀ ਪਰ ਉਹ ਜਦੋਂ ਤਕ ਉਸ ਦਾ ਅਨੁਵਾਦ ਕਰ ਕੇ ਸਲਮਾਨ ਨੂੰ ਦੱਸਦਾ ਉਸ ਤੋਂ ਪਹਿਲਾਂ ਹੀ ਇਮਰਾਨ ਉੱਥੋਂ ਚਲੇ ਗਏ ਸਨ।
First published: June 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...