HOME » NEWS » World

Live TV 'ਤੇ ਆਪਣੇ ਭਾਸ਼ਣ ਦੌਰਾਨ ਬੋਲਦੇ-ਬੋਲਦੇ ਅਟਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਟਵਿੱਟਰ 'ਤੇ ਵਾਇਰਲ ਹੋਈ ਵੀਡੀਓ...

News18 Punjabi | News18 Punjab
Updated: March 6, 2021, 11:58 AM IST
share image
Live TV 'ਤੇ ਆਪਣੇ ਭਾਸ਼ਣ ਦੌਰਾਨ ਬੋਲਦੇ-ਬੋਲਦੇ ਅਟਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਟਵਿੱਟਰ 'ਤੇ ਵਾਇਰਲ ਹੋਈ ਵੀਡੀਓ...

  • Share this:
  • Facebook share img
  • Twitter share img
  • Linkedin share img
ਅਕਸਰ ਸਾਡੇ ਸਾਰਿਆਂ ਨਾਲ ਅਜਿਹਾ ਹੁੰਦਾ ਹੈ ਜਦੋਂ ਕਮਰੇ 'ਚ ਜਾਂਦੇ ਹੀ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇੱਥੇ ਕਿਉਂ ਆਏ ਸੀ ਜਾਂ ਬੋਲਦੇ-ਬੋਲਦੇ ਭੁੱਲ ਜਾਂਦੇ ਹਾਂ ਕਿ ਕੀ ਬੋਲ ਰਹੇ ਸੀ ਅਤੇ ਕਦੀ-ਕਦਾਈਂ ਤਾਂ ਅਜਿਹਾ ਹੁੰਦਾ ਹੈ ਕਿ ਅਸੀਂ ਗੱਲਾਂ ਕਰਦੇ-ਕਰਦੇ ਵਿੱਚ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਸੀ ਅਤੇ ਫਿਰ ਦੂਸਰੇ ਵਿਅਕਤੀ ਨੂੰ ਪੁੱਛਦੇ ਹਾਂ 'ਮੈਂ ਕੀ ਕਹਿ ਰਿਹਾ/ਰਹੀ ਸੀ' ਅਤੇ ਜਦੋਂ ਤੱਕ ਸਾਨੂੰ ਉਹ ਗੱਲ ਯਾਦ ਨਹੀਂ ਆਉਂਦੀ ਉਦੋਂ ਤੱਕ ਸਾਨੂੰ ਸਬਰ ਨਹੀਂ ਆਉਂਦਾ।

ਅਜਿਹਾ ਹੀ ਕੁੱਝ ਹੋਇਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Pakistan’s Prime Minister, Imran Khan) ਦੇ ਨਾਲ ਪਰ ਫ਼ਰਕ ਬੱਸ ਇੰਨਾ ਸੀ ਕਿ ਉਨ੍ਹਾਂ ਨਾਲ ਇਹ ਉਦੋਂ ਹੋਇਆ ਜਦੋਂ ਲੱਖਾਂ ਲੋਕ ਉਨ੍ਹਾਂ ਨੂੰ ਲਾਈਵ ਟੀ.ਵੀ. 'ਤੇ ਵੇਖ ਰਹੇ ਸਨ। ਲਾਈਵ ਟੀਵੀ 'ਤੇ ਬੋਲਦਿਆਂ ਇਮਰਾਨ ਖਾਨ ਆਪਣੀਆਂ ਲਾਈਨਾਂ ਭੁੱਲ ਗਏ ਅਤੇ ਕਿਸੀ ਤਰ੍ਹਾਂ ਆਪਣੀ ਗੱਲ ਖ਼ਤਮ ਕੀਤੀ।


ਸੈਨੇਟ ਚੋਣਾਂ ਵਿੱਚ ਇਮਰਾਨ ਖਾਨ ਨੂੰ ਝਟਕਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਦੇਰ ਰਾਤ ਨੂੰ ਦੇਸ਼ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੀ ਜ਼ਿੰਮੇਵਾਰੀ 'ਤੇ ਸਵਾਲ ਚੁੱਕੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੰਸਦ ਤੋਂ ਵਿਸ਼ਵਾਸ ਮਤ ਮੰਗਣਗੇ। ਭਾਸ਼ਣ ਦੌਰਾਨ ਉਹ ਬੋਲਦਿਆਂ-ਬੋਲਦਿਆਂ ਅੱਧ ਵਿੱਚਕਾਰ ਹੀ ਅਟਕ ਗਏ ਅਤੇ ਆਪਣੀ ਲਾਈਨ ਭੁੱਲ ਗਏ ਜਿਸ ਦੀ ਵੀਡੀਓ ਹੁਣ ਟਵਿੱਟਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਆਪਣੇ ਸੰਬੋਧਨ ਦੇ ਆਰੰਭ ਵਿੱਚ ਕਿਹਾ, "ਇਸ ਬਾਰੇ ਗੱਲ ਕਰਨਾ ਅਤੇ ਇਸ ਦੀ ਵਿਆਖਿਆ ਕਰਨਾ ਮਹੱਤਵਪੂਰਨ ਹੈ ਕਿਉਂਕਿ ਸਾਡੇ ਦੇਸ਼ ਦੀਆਂ ਸਮੱਸਿਆਵਾਂ ਨੂੰ ਇਸ  ਤਰ੍ਹਾਂ ਦੀਆਂ ਚੋਣਾਂ ਰਾਹੀਂ ਸਮਝਿਆ ਜਾ ਸਕਦਾ ਹੈ।"

ਪ੍ਰਧਾਨ ਮੰਤਰੀ ਨੇ ਸੈਨੇਟ ਚੋਣਾਂ ਤੋਂ ਪਹਿਲਾਂ ਹੋ ਰਹੇ ਕਥਿਤ ਤੌਰ 'ਤੇ ਘੋੜਿਆਂ ਦੇ ਵਪਾਰ ਦੇ ਘੁਟਾਲੇ ਦੀ ਲੀਕ ਹੋਈ ਵੀਡੀਓ ਦਾ ਹਵਾਲਾ ਦਿੰਦੇ ਹੋਏ ਹੈਰਾਨੀ ਜ਼ਾਹਿਰ ਕੀਤੀ ਕਿ ਭ੍ਰਿਸ਼ਟ ਕਾਰਜਾਂ ਰਾਹੀਂ ਪਾਕਿਸਤਾਨ ਦੀ ਨੌਜਵਾਨ ਆਬਾਦੀ ਲਈ ਕਿਸ ਤਰ੍ਹਾਂ ਦੀ ਮਿਸਾਲ/ਉਦਾਹਰਣ ਕਾਇਮ ਕੀਤਾ ਜਾ ਰਿਹਾ ਹੈ। ਹਾਲਾਂਕਿ ਭਾਸ਼ਣ ਦੇ ਦੌਰਾਨ ਜਿਸ ਚੀਜ਼ ਨੇ ਟਵਿੱਟਰ ਦਾ ਧਿਆਨ ਕਿਸੀ ਵੀ ਚੀਜ਼ ਨਾਲੋਂ ਵਧੇਰੇ ਕੇਂਦ੍ਰਿਤ ਕੀਤਾ ਉਹ ਸੀ ਇਮਰਾਨ ਖਾਨ ਦਾ ਭਾਸ਼ਣ ਦੌਰਾਨ 'ਲਾਈਨ ਭੁੱਲ' ਜਾਣਾ।

ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਟਵਿੱਟਰ 'ਤੇ ਇਹ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿੱਚਕਾਰ ਹੀ ਆਪਣੀ ਲਾਈਨ ਭੁੱਲ ਜਾਂਦੇ ਹਨ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਉਹ ਵਿਰੋਧੀ ਧਿਰ ਨੂੰ ਕੋਸ ਰਹੇ ਹਨ। ਫਿਰ ਉਹ ਬੋਲਦੇ-ਬੋਲਦੇ ਆਪਣੀ ਲਾਈਨ ਭੁੱਲ ਜਾਂਦੇ ਹਨ। ਫਿਰ ਕਹਿਣ ਲੱਗੇ - 'ਇਹ ਜੋ ਸਾਰੇ...ਵੱਡੇ-ਵੱਡੇ...ਵੱਡੇ-ਵੱਡੇ, ਕੀ ਨੇ ਇਹ? ਜੋ ਵੀ ਨੇ।' ਇਹ ਕਹਿਣ ਤੋਂ ਬਾਅਦ ਉਨ੍ਹਾਂ ਅੱਗੇ ਬੋਲਣਾ ਸ਼ੁਰੂ ਕਰ ਦਿੱਤਾ।

ਜਿਸ ਤੋਂ ਬਾਅਦ ਇਹ ਵੀਡੀਓ ਟਵਿੱਟਰ 'ਤੇ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਸ ਵੀਡੀਓ ਦੇ ਜ਼ਰੀਏ ਆਪਣੀਆਂ ਪ੍ਰਤੀਕਿਰਿਆਵਾਂ ਜ਼ਾਹਿਰ ਕਰਦਿਆਂ ਇਮਰਾਨ ਖਾਨ ਨੂੰ ਟ੍ਰੋਲ ਕਰ ਰਹੇ ਹਨ।

ਇਮਰਾਨ ਨੇ ਕਿਹਾ, 'ਜੇਕਰ ਮੈਂ ਸਰਕਾਰ ਤੋਂ ਬਾਹਰ ਹੁੰਦਾ ਹਾਂ, ਤਾਂ ਮੈਂ ਲੋਕਾਂ ਕੋਲ ਜਾਵਾਂਗਾ ਅਤੇ ਉਨ੍ਹਾਂ ਨੂੰ ਦੇਸ਼ ਲਈ ਆਪਣਾ ਸੰਘਰਸ਼ ਜਾਰੀ ਰੱਖਣ ਲਈ ਕਹਾਂਗਾ। ਮੈਂ ਇਨ੍ਹਾਂ ਗੱਦਾਰਾਂ ਨੂੰ (ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ) ਸ਼ਾਂਤੀ ਨਾਲ ਨਹੀਂ ਬੈਠਣ ਦੇਵਾਂਗਾ। ਮੈਂ ਉਨ੍ਹਾਂ ਨੂੰ ਗੱਦਾਰ ਕਹਿੰਦਾ ਹਾਂ ਕਿਉਂਕਿ ਉਹ ਲੁਟੇਰੇ ਹਨ।'
Published by: Anuradha Shukla
First published: March 6, 2021, 10:53 AM IST
ਹੋਰ ਪੜ੍ਹੋ
ਅਗਲੀ ਖ਼ਬਰ