ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਫੇਸਬੁਕ ਉਤੇ ਕਰਤਾਰਪੁਰ ਲਾਂਘੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਖਾਨ ਨੇ ਜਿਥੇ ਲਾਂਘੇ ਦੇ ਉਦਘਾਟਨ ਬਾਰੇ ਜਾਣਕਾਰੀ ਦਿੱਤੀ ਹੈ, ਉਥੇ ਦਾਅਵਾ ਕੀਤਾ ਹੈ ਕਿ ਆਰਥਿਕ ਪੱਖੋਂ ਇਹ ਲਾਂਘਾ ਮੁਲਕ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ।
ਇਮਰਾਨ ਖਾਨ ਨੇ ਲਿਖਿਆ ਹੈ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਵਪਾਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਲਿਖਿਆ ਹੈ ਕਿ ਲਾਂਘੇ ਦਾ ਕੰਮ ਆਖਰੀ ਪੜਾਅ ਉਤੇ ਹੈ ਤੇ 9 ਨਵੰਬਰ ਨੂੰ ਇਹ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਜਿਥੇ ਦੁਨੀਆਂ ਭਰ ਵਿਚੋਂ ਸਿੱਖ ਭਾਈਚਾਰੇ ਦੇ ਲੋਕ ਪੁੱਜਣਗੇ।
ਦੱਸ ਦਈਏ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਪਾਕਿਸਤਾਨ ਸਰਵਿਸ ਫੀਸ ਦੇ ਨਾਂ 'ਤੇ 20 ਡਾਲਰ ਪ੍ਰਤੀ ਵਿਅਕਤੀ ਵਸੂਲੇਗਾ। ਜਾਣਕਾਰੀ ਮੁਤਾਬਕ ਹਰ ਸਾਲ 18 ਲੱਖ ਸ਼ਰਧਾਲੂ ਜਾਣਗੇ ਤਾਂ ਪਾਕਿਸਤਾਨ ਨੂੰ ਫੀਸ ਦੇ ਰੂਪ ਵਿਚ 259 ਕਰੋੜ ਰੁਪਏ ਮਿਲਣਗੇ। ਪਾਕਿ ਨੇ ਰੋਜ਼ਾਨਾ 5000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਵਿਚ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਹੈ।
ਇਸ ਹਿਸਾਬ ਨਾਲ ਪਾਕਿ ਨੂੰ ਪ੍ਰਤੀ ਵਿਅਕਤੀ 20 ਡਾਲਰ ਫੀਸ ਰਾਹੀਂ ਹਰ ਸਾਲ 569 ਕਰੋੜ ਰੁਪਏ ਦੀ ਆਮਦਨ ਹੋਵੇਗੀ। ਭਾਰਤੀ ਰੁਪਏ ਦੇ ਹਿਸਾਬ ਨਾਲ 259 ਕਰੋੜ ਬਣਦਾ ਹੈ। ਪਾਕਿ ਸਰਕਾਰ ਸਰਵਿਸ ਫੀਸ ਮੁਆਫ ਨਹੀਂ ਕਰਦੀ ਤਾਂ ਭਾਰਤ ਤੋਂ ਹਰ ਸਾਲ 259 ਕਰੋੜ ਰੁਪਏ ਪਾਕਿਸਤਾਨ ਨੂੰ ਜਾਣਗੇ। ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਦਰਸ਼ਨ ਕਰ ਸਕਣਗੇ ਪਰ ਪਾਸਪੋਰਟ ਦਿਖਾਉਣਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Imran Khan, Kartarpur Corridor, Pakistan