HOME » NEWS » World

ਸਾਉਥ ਅਫਰੀਕਾ ’ਚ ਵਾਪਰਿਆ ਭਿਆਨਕ ਸੜ੍ਹਕੀ ਹਾਦਸਾ, ਦੋ ਪੰਜਾਬੀ ਨੌਜਵਾਨਾਂ ਦੀ ਮੌਤ

News18 Punjabi | News18 Punjab
Updated: February 14, 2020, 11:14 AM IST
share image
ਸਾਉਥ ਅਫਰੀਕਾ ’ਚ ਵਾਪਰਿਆ ਭਿਆਨਕ ਸੜ੍ਹਕੀ ਹਾਦਸਾ, ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਸਾਉਥ ਅਫਰੀਕਾ ’ਚ ਵਾਪਰਿਆ ਭਿਆਨਕ ਸੜ੍ਹਕੀ ਹਾਦਸਾ, ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ਦੇ ਟਰੱਕ ਚ ਪੰਜ ਲੋਕ ਸਵਾਰ ਸੀ ਜਿਨ੍ਹਾਂ ਚੋਂ ਦੋ ਪੰਜਾਬੀ ਤੇ ਤਿੰਨ ਸਾਉਥ ਅਫਰੀਕਾ ਦੇ ਨੌਜਵਾਨ ਸੀ। ਹਾਦਸੇ ਦੌਰਾਨ ਦੋਵੇ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।

  • Share this:
  • Facebook share img
  • Twitter share img
  • Linkedin share img
ਸਾਉਥ ਅਫਰੀਕਾ ’ਚ ਭਿਆਨਕ ਸੜ੍ਹਕੀ ਹਾਦਸਾ ਵਾਪਰਿਆ। ਇਸ ਭਿਆਨਕ ਹਾਦਸੇ ’ਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੰਪਨੀ ਦੇ  ਟਰੱਕ ਚ ਪੰਜ ਲੋਕ ਸਵਾਰ ਸੀ ਜਿਨ੍ਹਾਂ ਚੋਂ ਦੋ ਪੰਜਾਬੀ ਤੇ ਤਿੰਨ ਸਾਉਥ ਅਫਰੀਕਾ ਦੇ ਨੌਜਵਾਨ ਸੀ।

ਹਾਦਸੇ ਦੌਰਾਨ ਦੋਵੇ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਦੱਸ ਦਈਏ ਕਿ ਹਾਦਸੇ ਦਾ ਸ਼ਿਕਾਰ ਹੋਏ ਇਕ ਪੰਜਾਬੀ ਨੌਜਵਾਨ ਫਿਰੋਜ਼ਪੁਰ ਦੇ ਕਸਬਾ ਮਮਦੋਟ ਦਾ ਰਹਿਣ ਵਾਲਾ ਹੈ ਅਤੇ ਦੂਜਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਦੱਸ ਦਈਏ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਸਤਨਾਮ ਸਿੰਘ 6 ਮਹੀਨੇ ਪਹਿਲੇ ਹੀ ਸਾਉਥ ਅਫਰੀਕਾ ’ਚ ਗਿਆ ਸੀ। ਇਸ ਹਾਦਸੇ ਦੀ ਜਾਣਕਾਰੀ ਦੋਵੇਂ ਨੌਜਵਾਨਾਂ ਦੇ ਘਰ ਪੁੱਜ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਚ ਰੋ-ਰੋ ਕੇ ਬੁਰਾ ਹਾਲ ਹੋਇਆ ਪਇਆ ਹੈ।
First published: February 14, 2020
ਹੋਰ ਪੜ੍ਹੋ
ਅਗਲੀ ਖ਼ਬਰ