HOME » NEWS » World

ਅਮਰੀਕਾ 'ਚ ਮਾਂ ਵੇਚਦੀ ਹੈ ਆਪਣਾ ਦੁੱਧ, ਕਿਹਾ–ਇਸ ਨਾਲ ਮੇਰੇ ਪਰਿਵਾਰ ਦਾ ਖ਼ਰਚ ਨਿਕਲ ਆਉਂਦੈ

News18 Punjabi | News18 Punjab
Updated: October 17, 2020, 3:21 PM IST
share image
ਅਮਰੀਕਾ 'ਚ ਮਾਂ ਵੇਚਦੀ ਹੈ ਆਪਣਾ ਦੁੱਧ, ਕਿਹਾ–ਇਸ ਨਾਲ ਮੇਰੇ ਪਰਿਵਾਰ ਦਾ ਖ਼ਰਚ ਨਿਕਲ ਆਉਂਦੈ
ਅਮਰੀਕਾ 'ਚ ਮਾਂ ਵੇਚਦੀ ਹੈ ਆਪਣਾ ਦੁੱਧ, ਕਿਹਾ–ਇਸ ਨਾਲ ਮੇਰੇ ਪਰਿਵਾਰ ਦਾ ਖ਼ਰਚ ਨਿਕਲ ਆਉਂਦੈ...

  • Share this:
  • Facebook share img
  • Twitter share img
  • Linkedin share img
ਦੁਨੀਆਂ ਵਿਚ ਮਾਂ ਦੀ ਮਮਤਾ ਦੇ ਕਿੱਸੇ ਗਾਏ ਜਾਂਦੇ ਹਨ। ਮਾਂ ਦੇ ਦੁੱਧ ਦੀ ਮਹੱਤਤਾ ਨੂੰ ਅਸੀਂ ਸਾਰੇ ਜਾਣਦੇ ਹਾਂ। ਪਿਛਲੇ ਕੁੱਝ ਦਹਾਕਿਆਂ ਤੋਂ ਕਿਰਾਏ ਦੀ ਕੁੱਖ ਦੇ ਕਾਫੀ ਚਰਚੇ ਰਹੇ ਹਨ। ਹੁਣ ਮਾਂ ਦਾ ਦੁੱਧ ਵੀ ਵਿਕਣ ਲੱਗਿਆ ਹੈ।ਦਰਅਸਲ, ਅਮਰੀਕਾ ਦੇ ਫਲੋਰੀਡਾ ਵਿਚ ਇੱਕ ਮਹਿਲਾ ਨੇ ਆਪਣਾ ਦੁੱਧ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਹੈ। 



32 ਸਾਲਾ ਇਸ ਮਹਿਲਾ ਨੇ ਆਪਣਾ ਦਾ ਦੁੱਧ ਵੇਚਣ ਲਈ ਆਨਲਾਈਨ ਇਸ਼ਤਿਹਾਰ ਦਿੱਤਾ। ਇਸ ਦਾ ਨਾਮ ਜੂਲੀ ਡੇਨਿਸ ਹੈ ਜਿਸ ਨੇ ਪਿਛਲੇ ਸਾਲ ਅਗਸਤ ਮਹੀਨੇ ਵਿੱਚ ਇੱਕ ਸਰੋਗੇਸੀ (Sarogacy)  ਦੇ ਜਰੀਏ ਇੱਕ ਬੱਚੇ ਨੂੰ ਜਨਮ ਦਿੱਤਾ। ਬੱਚੇ ਲਈ ਤਾਂ ਉਨ੍ਹਾਂ ਨੇ ਇੱਕ ਜੋੜੇ ਤੋਂ ਲੱਖਾਂ ਰੁਪਏ ਕਮਾਏ ਹੀ ਸਨ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ,  ਬੱਚਾ ਪੈਦਾ ਕਰਨ ਦੇ ਛੇ ਮਹੀਨੇ ਬਾਅਦ ਵੀ ਉਸ ਨੂੰ ਦੁੱਧ ਆ ਰਿਹਾ ਸੀ।  ਅਜਿਹੇ ਵਿੱਚ ਉਨ੍ਹਾਂ ਨੂੰ ਇਹ ਖ਼ਿਆਲ ਆਇਆ ਕਿ ਉਨ੍ਹਾਂ ਦਾ ਦੁੱਧ ਕਿਸੇ ਬੱਚੇ  ਦੇ ਕੰਮ ਆ ਜਾਵੇ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਪੈਸੇ ਵੀ ਮਿਲ ਜਾਵੇ।




ਪ੍ਰਤੀ ਔਂਸ 90 ਸੇਂਟ ਮੁੱਲ ਵਸੂਲਦੀ ਹੈ ਡੇਨਿਸ

ਡੇਨਿਸ ਇੱਕ ਸਕੂਲ ਵਿੱਚ ਅਧਿਆਪਕ ਹੈ। ਉਹ ਆਪਣਾ ਦੁੱਧ ਦਾ ਮੁੱਲ 90 ਸੇਂਟ ਪ੍ਰਤੀ ਔਂਸ ਦੇ ਬਤੌਰ ਵਸੂਲਦੀ ਹੈ। ਬਹੁਤ ਸਾਰੀਆਂ ਮਾਵਾਂ ਹਨ ਜਿਨ੍ਹਾਂ ਦੇ ਥਣਾਂ ਵਿਚ ਦੁੱਧ ਨਹੀਂ ਆਉਂਦਾ ਹੈ। ਇਸ ਕਰਕੇ ਉਨ੍ਹਾਂ ਦੇ ਬੱਚਿਆ ਨੂੰ ਕਾਫ਼ੀ ਮੁਸ਼ਕਿਲ ਆਉਂਦੀ ਹੈ। ਡੇਨਿਸ ਕਹਿੰਦੀ ਹੈ ਕਿ ਇਹ ਇੱਕ ਨੌਕਰੀ ਵਰਗਾ ਕੰਮ ਹੈ ਅਤੇ ਇਸ ਨਾਲ ਕਾਫ਼ੀ ਚੰਗੇ ਰੁਪਏ ਵੀ ਮਿਲਦੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਦੁੱਧ ਬਹੁਤ ਗੁਣਕਾਰੀ ਹੈ।

ਲੋਕਾਂ ਨੇ ਮੇਰੇ ਦੁੱਧ ਉੱਤੇ ਛੁੱਟ ਦੀ ਮੰਗ ਵੀ ਕੀਤੀ ਸੀ...

ਡੇਨਿਸ ਨੇ ਕਿਹਾ ਹੈ ਕਿ ਦੁੱਧ ਲੈਂਦੇ ਸਮੇਂ ਕਈ ਲੋਕ ਦੁੱਧ ਦੀ ਕੀਮਤ ਉੱਤੇ ਛੁੱਟ ਦੀ ਮੰਗ ਕਰਦੇ ਹਨ। ਕਈ ਕਹਿੰਦੇ ਹਨ ਤੇਰੇ ਲਈ ਦੁੱਧ ਫ਼ਰੀ ਹੈ ਅਤੇ ਇਸ ਦਾ ਚਾਰਜ ਕਿਉਂ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਪ ਲਈ ਮੈਂ ਘੰਟਿਆਂ ਪਰਿਵਾਰ ਤੋਂ ਦੂਰ ਰਹਿੰਦੀ ਹਾਂ, ਕਿਉਂਕਿ ਦੁੱਧ ਨੂੰ ਤਿਆਰ ਕਰਨ ਵਿੱਚ ਵੀ ਕਾਫ਼ੀ ਸਮਾਂ ਲੱਗਦਾ ਹੈ। ਡੇਨਿਸ ਕਹਿੰਦੀ ਹੈ ਕਿ ਉਹ ਉਹ ਪ੍ਰਤੀ ਮਹੀਨਾ 15 ,000 ਔਂਸ ਦੁੱਧ ਪੰਪ ਕਰਦੀ ਹੈ। ਉਸ ਨੂੰ ਆਪਣੇ ਫਰੀਜਰ ਵਿੱਚ ਸਟੋਰ ਕਰਦੀ ਹੈ।



Published by: Gurwinder Singh
First published: October 17, 2020, 3:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading