US ‘ਚ ਸਿੱਖ ਪੁਲਿਸ ਅਧਿਕਾਰੀ ਧਾਲੀਵਾਲ ਦੇ ਨਾਂ ‘ਤੇ ਖੁੱਲੇਗਾ ਪੋਸਟ ਆਫਿਸ, ਸੀਨੇਟ ਵੱਲੋਂ ਮਨਜ਼ੂਰੀ

ਯੂਐਸ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ਉਤੇ ਹਿਊਸਟਨ ਵਿੱਚ ਪੋਸਟ ਆਫਿਸ ਦਾ ਨਾਮ ਰੱਖਣ ਦੇ ਬਿੱਲ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਪਿਛਲੇ ਸਾਲ 27 ਸਤੰਬਰ ਨੂੰ ਡਿਊਟੀ ਕਰਦੇ ਸਮੇਂ ਆਪਣੀ ਜਾਨ ਗਵਾਈ ਸੀ

ਸੰਦੀਪ ਸਿੰਘ ਦੀ ਫਾਈਲ ਫੋਟੋ

ਸੰਦੀਪ ਸਿੰਘ ਦੀ ਫਾਈਲ ਫੋਟੋ

 • Share this:
  ਵਾਸ਼ਿੰਗਟਨ- ਯੂਐਸ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ਉਤੇ ਹਿਊਸਟਨ ਵਿੱਚ ਪੋਸਟ ਆਫਿਸ ਦਾ ਨਾਮ ਰੱਖਣ ਦੇ ਬਿੱਲ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਰੂਟੀਨ ਜਾਂਚ ਵਜੋਂ ਗੱਡੀ ਨੂੰ ਰੋਕਣ ਉਤੇ  ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਹੁਣ ਇਹ ਬਿੱਲ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਦੇ ਦਸਤਖਤ ਲਈ ਭੇਜਿਆ ਜਾਵੇਗਾ।

  ਸਤੰਬਰ ਵਿਚ ਕਾਂਗਰਸ ਦੇ ਹਾਊਸ ਆਫ ਰਿਪ੍ਰੈਜ਼ੈਂਟੇਟਿਜ ਦੇ ਹੇਠਲੇ ਸਦਨ ਨੇ ਹਿਊਸਟਨ ਵਿਚ 315 ਐਡਿਕਸ ਹੈਵਲ ਰੋਡ ਵਿਖੇ ਡਾਕਘਰ ਦਾ ਨਾਮ ਨੂੰ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ' ਦੇ ਰੂਪ ਵਿਚ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਹਿਊਸਟਨ ਵਿੱਚ ਸਥਿਤ ਧਾਲੀਵਾਲ ਇਕ ਦੂਸਰਾ ਡਾਕਘਰ ਹੋਵੇਗਾ ਜੋ ਕਿਸੇ ਭਾਰਤੀ ਦੇ ਨਾਮ ਉਤੇ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਕਾਂਗਰਸੀ ਮੈਂਬਰ ਦਲੀਪ ਸਿੰਘ ਸੌਂਧ ਨੂੰ ਸਾਲ 2006 ਵਿੱਚ ਇਹ ਸਨਮਾਨ ਮਿਲਿਆ ਸੀ।

  ਮਹੱਤਵਪੂਰਣ ਗੱਲ ਇਹ ਹੈ ਕਿ ਧਾਲੀਵਾਲ ਉਹ ਪਹਿਲਾ ਸਿੱਖ ਅਮਰੀਕੀ ਸੀ ਜਿਸਨੂੰ  2015 ਵਿੱਚ ਹੈਰੀਸ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਦਸਤਾਰ ਨਾਲ ਕੰਮ ਕਰਨ ਦੇ ਨੀਤੀਗਤ ਫੈਸਲੇ ਵਜੋਂ ਕੰਮ ਕਰਨ ਦੀ ਇਜ਼ਾਜਤ ਮਿਲੀ ਸੀ। ਉਨ੍ਹਾਂ ਪਿਛਲੇ ਸਾਲ 27 ਸਤੰਬਰ ਨੂੰ ਡਿਊਟੀ ਕਰਦੇ ਸਮੇਂ ਆਪਣੀ ਜਾਨ ਗਵਾਈ ਸੀ। ਧਾਲੀਵਾਲ ਦੇ ਪਿਤਾ ਪਿਆਰਾ ਸਿੰਘ ਧਾਰੀਵਾਲ ਨੇ ਕਿਹਾ, "ਸਾਡਾ ਪਰਿਵਾਰ ਪੁੱਤਰ ਦੀਆਂ ਕੰਮਾਂ ਪ੍ਰਤੀ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹੈ।"

  ਮਰਹੂਮ ਧਾਲੀਵਾਲ ਤੋਂ ਇਲਾਵਾ ਸੈਨੇਟ ਨੇ ਟੈਕਸਾਸ ਦੇ ਕਾਸਟਰਵਿਲੇ ਵਿੱਚ ਅਮਰੀਕੀ ਡਾਕਘਰ ਦਾ ਨਾਮ ਬਦਲਣ ਲਈ ਇੱਕ ਬਿੱਲ ਵੀ ਪਾਸ ਕਰ ਦਿੱਤਾ ਹੈ। ਦਫਤਰ ਦਾ ਨਾਮ ਲਾਂਸ ਕਾਰਪੋਰਲ ਰੋਨਾਲਡ ਡੈਨ ਰੈਡਰਨ ਰੱਖਣ ਦੀ ਤਜਵੀਜ਼ ਹੈ। ਸੈਨੇਟਰ ਰੈਡ ਕਰੂਜ਼ ਨੇ ਕਿਹਾ, "ਹੁਣ ਹਿਊਸਟਨ ਦੇ ਐਡਿਕਸ ਹਾਵਲ ਰੋਡ ਵਿਖੇ ਸਥਿਤ ਯੂਐਸ ਡਾਕਘਰ ਕਾਨੂੰਨ ਅਤੇ ਵਿਵਸਥਾ ਵਿੱਚ ਸ਼ਾਮਲ ਘੱਟਗਿਣਤੀਆਂ ਅਤੇ ਸਿੱਖ-ਅਮਰੀਕੀਆਂ ਨੂੰ ਸ਼ਰਧਾਂਜਲੀ ਦੇਵੇਗਾ।" ਉਨ੍ਹਾਂ ਕਿਹਾ ਕਿ ਜਦੋਂਕਿ ਕੈਸਟਰਵਿਲੇ ਦਾ ਡਾਕਘਰ ਲਾਂਸ ਕਾਰਪੋਰਲ ਰੈਡਰਨ ਅਤੇ ਉਸਦੇ ਸਾਥੀ ਸੈਨਿਕਾਂ ਦੀ ਯਾਦਗਾਰ ਬਣ ਕੇ ਰਹੇਗਾ।

  ਉਨ੍ਹਾਂ ਕਿਹਾ ਕਿ ਅਸੀਂ ਇਹ ਦੋਵੇਂ ਸ਼ਾਨਦਾਰ ਅਮਰੀਕੀ ਨਾਗਰਿਕਾਂ ਨੂੰ ਜਲਦੀ ਗੁਆ ਚੁੱਕੇ ਹਾਂ। ਉਸਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਕਿਉਂਕਿ ਅਸੀਂ ਉਨ੍ਹਾਂ ਦੇਸ਼ ਅਤੇ ਫਿਰਕਿਆਂ ਲਈ ਉਸਦੇ ਯੋਗਦਾਨ ਦਾ ਹਮੇਸ਼ਾਂ ਸਤਿਕਾਰ ਕਰਾਂਗੇ। ਕਰੂਜ਼ ਨੇ ਕਿਹਾ ਕਿ ਮੈਂ ਉਮੀਦ ਕਰ ਰਿਹਾ ਹਾਂ ਕਿ ਰਾਸ਼ਟਰਪਤੀ ਟਰੰਪ ਕਾਨੂੰਨ ਬਣਾਉਣ ਲਈ ਉਨ੍ਹਾਂ 'ਤੇ ਦਸਤਖਤ ਕਰਨਗੇ।
  Published by:Ashish Sharma
  First published: