Home /News /international /

ਬੰਗਲਾਦੇਸ਼ : ਅਬੂ ਬਕਰ ਨਾਮ ਦੇ ਸ਼ਖਸ ਨੇ ਆਪਣੀ ਹਿੰਦੂ ਪ੍ਰੇਮਿਕਾ ਦੇ 3 ਟੁਕੜੇ ਕਰ ਕੇਨਾਲੇ 'ਚ ਸੁੱਟੇ

ਬੰਗਲਾਦੇਸ਼ : ਅਬੂ ਬਕਰ ਨਾਮ ਦੇ ਸ਼ਖਸ ਨੇ ਆਪਣੀ ਹਿੰਦੂ ਪ੍ਰੇਮਿਕਾ ਦੇ 3 ਟੁਕੜੇ ਕਰ ਕੇਨਾਲੇ 'ਚ ਸੁੱਟੇ

ਅਬੂ ਬਕਰ ਨੇ ਆਪਣੀ ਹਿੰਦੂ ਪ੍ਰੇਮਿਕਾ ਦੇ 3 ਟੁਕੜੇ ਕਰ ਕੇਨਾਲੇ 'ਚ ਸੁੱਟੇ,ਪੁਲਿਸ ਨੇ ਕੀਤਾ ਗ੍ਰਿਫਤਾਰ

ਅਬੂ ਬਕਰ ਨੇ ਆਪਣੀ ਹਿੰਦੂ ਪ੍ਰੇਮਿਕਾ ਦੇ 3 ਟੁਕੜੇ ਕਰ ਕੇਨਾਲੇ 'ਚ ਸੁੱਟੇ,ਪੁਲਿਸ ਨੇ ਕੀਤਾ ਗ੍ਰਿਫਤਾਰ

ਅਬੂ ਬਕਰ ਨਾਮ ਦੇ ਸ਼ਖਸ ਨੇ ਆਪਣੀ ਹਿੰਦੂ ਪ੍ਰੇਮਿਕਾ ਦਾ ਪਹਿਲਾ ਸਿਰ ਵੱਢਿਆ ਅਤੇ ਫਿਰ ਉਸ ਦੀ ਲਾਸ਼ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟ ਕੇ ਨਾਲੇ ਵਿੱਚ ਸੁੱਟ ਦਿੱਤਾ। ਵਾਇਸ ਆਫ ਬੰਗਲਾਦੇਸ਼ ਹਿੰਦੂਆਂ ਨੇ ਇੱਕ ਟਵੀਟ ਵਿੱਚ ਕਿਹਾ ਕਿ 7 ਨਵੰਬਰ ਨੂੰ ਹਿੰਦੂ ਕੁੜੀ ਕਵਿਤਾ ਰਾਣੀ ਦਾ ਉਸ ਦੇ ਵਿਆਹੁਤਾ ਪ੍ਰੇਮੀ ਅਬੂ ਬਕਰ ਨੇ ਬੰਗਲਾਦੇਸ਼ ਦੇ ਖੁਲਮਾ ਜ਼ਿਲ੍ਹੇ ਦੇ ਸੋਨਾਡਾਂਗਾ ਵਿੱਚ ਸਿਰ ਕਲਮ ਕਰ ਦਿੱਤਾ ਸੀ। ਮਾਮਲਾ ਊਜਾਗਰ ਹੁੰਦੇ ਹੀ ਰੈਪਿਡ ਐਕਸ਼ਨ ਬਟਾਲੀਅਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਹੋਰ ਪੜ੍ਹੋ ...
 • Share this:

  ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਾਪਰੇ ਸ਼ਰਧਾ ਕਤਲਕਾਂਡ ਤੋਂ ਬਾਅਦ ਹੁਣ ਬੰਗਲਾਦੇਸ਼ ਤੋਂ ਵੀ ਅਜਿਹੀ ਹੀ ਇੱਕ ਵਾਰਦਾਤ ਸਾਹਮਣੇ ਆਈ ਹੈ।ਦਰਅਸਲ ਅਬੂ ਬਕਰ ਨਾਮ ਦੇ ਸ਼ਖਸ ਨੇ ਆਪਣੀ ਹਿੰਦੂ ਪ੍ਰੇਮਿਕਾ ਦਾ ਪਹਿਲਾ ਸਿਰ ਵੱਢਿਆ ਅਤੇ ਫਿਰ ਉਸ ਦੀ ਲਾਸ਼ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟ ਕੇ ਨਾਲੇ ਵਿੱਚ ਸੁੱਟ ਦਿੱਤਾ। ਵਾਇਸ ਆਫ ਬੰਗਲਾਦੇਸ਼ ਹਿੰਦੂਆਂ ਨੇ ਇੱਕ ਟਵੀਟ ਵਿੱਚ ਕਿਹਾ ਕਿ 7 ਨਵੰਬਰ ਨੂੰ ਹਿੰਦੂ ਕੁੜੀ ਕਵਿਤਾ ਰਾਣੀ ਦਾ ਉਸ ਦੇ ਵਿਆਹੁਤਾ ਪ੍ਰੇਮੀ ਅਬੂ ਬਕਰ ਨੇ ਬੰਗਲਾਦੇਸ਼ ਦੇ ਖੁਲਮਾ ਜ਼ਿਲ੍ਹੇ ਦੇ ਸੋਨਾਡਾਂਗਾ ਵਿੱਚ ਸਿਰ ਕਲਮ ਕਰ ਦਿੱਤਾ ਸੀ। ਮਾਮਲਾ ਊਜਾਗਰ ਹੁੰਦੇ ਹੀ ਰੈਪਿਡ ਐਕਸ਼ਨ ਬਟਾਲੀਅਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


  ਅਬੂ ਬਕਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਜਦੋਂ ਕਵਿਤਾ ਰਾਣੀ ਨੂੰ ਪਤਾ ਲੱਗਾ ਕਿ ਅਬੂ ਬਕਰ ਵਿਆਹਿਆ ਹੋਇਆ ਹੈ ਤਾਂ ਇਸ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ, ਜਿਸ ਤੋਂ ਬਾਅਦ ਅਬੂ ਬਕਰ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

  ਤੁਹਾਨੂੰ ਦੇਈਏ ਕਿ ਅਜਿਹੀ ਹੀ ਇੱਕ ਘਟਨਾ ਨੇ ਹਾਲ ਹੀ ਵਿੱਚ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਦੋਂ ਆਫਤਾਬ ਅਮੀਨ ਪੂਨਾਵਾਲਾ ਨੇ ਪੁੱਛਗਿੱਛ ਕਰਨ ਵਾਲਿਆਂ ਦੇ ਸਾਹਮਣੇ ਇਹ ਕਬੂਲ ਕੀਤਾ ਕਿ ਉਸ ਨੇ ਪਛਾਣ ਲੁਕਾਉਣ ਲਈ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦਾ ਚਿਹਰਾ ਸਾੜ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ 18 ਮਈ ਨੂੰ ਉਸ ਦਾ ਕਤਲ ਕਰਨ ਤੋਂ ਬਾਅਦ ਆਫਤਾਬ ਨੇ 10 ਘੰਟਿਆਂ ਵਿੱਚ ਸ਼ਰਧਾ ਵਾਕਰ ਦੀ ਲਾਸ਼ ਦੇ 35 ਟੋਟੇ ਕੀਤੇ ਦਿੱਤੇ ਅਤੇ ਫਿਰ ਮ੍ਰਿਤਕ ਦਾ ਚਿਹਰਾ ਉਦੋਂ ਤੱਕ ਸਾੜਿਆ ਜਦੋਂ ਤੱਕ ਕਿ ਉਸਦੀ ਪਛਾਣ ਨਾ ਹੋ ਸਕੇ।

  Published by:Shiv Kumar
  First published:

  Tags: Bangladesh, Girl, Hindu, Murder, Muslim