ਬ੍ਰਾਜ਼ੀਲ ਦੇ ਨਵੇ ਰਾਸ਼ਟਰਪਤੀ ਦੀ ਚੋਣ ਹੋ ਗਈ ਹੈ,ਹੁਣ ਲੂਲਾ ਦਾ ਸਿਲਵਾ ਲਾਤੀਨੀ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਹੋਣਗੇ।ਲੂਲਾ ਦਾ ਸਿਲਵਾ ਨੇ ਬ੍ਰਾਜ਼ੀਲ ਦੇ ਮੌਜੂਦਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਚੋਣਾਂ ਵਿੱਚ ਹਰਾ ਕੇ ਜਿੱਤ ਹਾਸਲ ਕਰ ਲਈ ਹੈ।ਤੁਹਾਨੂੰ ਦਸ ਦਈਏ ਕਿ ਲੂਲਾ ਖੱਬੇ ਪੱਖੀ ਵਰਕਰਜ਼ ਪਾਰਟੀ ਨਾਲ ਸਬੰਧ ਰੱਖਦੇ ਹਨ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਲੂਲਾ ਦਾ ਸਿਲਵਾ 1 ਜਨਵਰੀ, 2023 ਨੂੰ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਵਜੋਂ ਆਪਣਾ ਅਹੁਦਾ ਸੰਭਾਲ ਲੈਣਗੇ, ਉਦੋਂ ਤੱਕ ਬੋਲਸੋਨਾਰੋ ਦੇ ਕੇਅਰਟੇਕਰ ਆਪਣੀਆਂ ਰਾਸ਼ਟਰਪਤੀ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।
30 ਅਕਤੂਬਰ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੋਣ ਲਈ ਦੂਜੇ ਦੌਰ ਦੇ ਲਈ ਵੋਟਿੰਗ ਹੋਈ ਸੀ। ਲੂਲਾ ਦਾ ਸਿਲਵਾ ਨੂੰ 50.90% ਜਦੋਂ ਕਿ ਬੋਲਸੋਨਾਰੋ ਨੂੰ 49.10% ਵੋਟਾਂ ਹਾਸਲ ਹੋਈਆਂ ਸਨ। ਬ੍ਰਾਜ਼ੀਲ ਦੇ ਸੰਵਿਧਾਨ ਦੇ ਮੁਤਾਬਕ ਇੱਕ ਉਮੀਦਵਾਰ ਨੂੰ ਚੋਣ ਜਿੱਤਣ ਲਈ ਘੱਟ ਤੋਂ ਘੱਟ 50% ਵੋਟਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਪਿਛਲੇ ਮਹੀਨੇ ਹੋਈ ਵੋਟਿੰਗ ਦੇ ਪਹਿਲੇ ਗੇੜ ਵਿੱਚ ਲੂਲਾ ਨੂੰ 48.4%, ਜਦੋਂ ਕਿ ਬੋਲਸੋਨਾਰੋ ਨੂੰ 43.23% ਵੋਟਾਂ ਹਾਸਲ ਹੋਈਆਂ ਸਨ।
ਤੁਹਾਨੂੰ ਦਸ ਦਈਏ ਕਿ 77 ਸਾਲਾ ਲੂਲਾ ਦਾ ਸਿਲਵਾ ਨੇ ਚੋਣ ਮੈਦਾਨ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਹੋਈ ਸੀ।ਲੂਲਾ ਦਾ ਸਿਲਵਾ ਦਾ ਕਹਿਣਾ ਸੀ ਕਿ ਬੋਲਸੋਨਾਰੋ ਦੇ ਦੌਰ 'ਚ ਭ੍ਰਿਸ਼ਟਾਚਾਰ ਵਿੱਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਵੈਸੇ ਲੂਲਾ ਵੀ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ ਅਤੇ ਭ੍ਰਿਸ਼ਟਾਚਾਰ ਕਾਰਨ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ ਸੀ। ਭ੍ਰਿਸ਼ਟਾਚਾਰ ਦੇ ਇਲਜ਼ਾਮ ਸਾਬਤ ਹੋਣ ਤੋਂ ਬਾਅਦ ਲੂਲਾ ਨੇ 580 ਦਿਨ ਦੀ ਜੇਲ੍ਹ ਵੀ ਕੱਟੀ ਸੀ।ਹਾਲਾਂਕਿਮ ਇਸ ਵਾਰ ਲੂਲਾ 6ਵੀਂ ਵਾਰ ਰਾਸ਼ਟਰਪਤੀ ਚੋਣ ਲੜ ਰਹੇ ਸਨ, ਜਿਸ ਵਿੱਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ ਸੀ। ਲੂਲਾ ਨੇ ਪਹਿਲੀ ਵਾਰ 1989 ਦੇ ਵਿੱਚ ਚੋਣ ਲੜੀ ਸੀ। ਇਹ ਤੀਜੀ ਵਾਰ ਹੋਵੇਗਾ ਜਦੋਂ ਲੂਲਾ ਬ੍ਰਾਜ਼ੀਲ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਉਹ 2003 ਤੋਂ 2010 ਵਿਚਾਲੇ ਦੋ ਵਾਰ ਰਾਸ਼ਟਰਪਤੀ ਚੁਣੇ ਗਏ ਸਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ।
ਦੂਜੇ ਪਾਸੇ ਰਾਸ਼ਟਰਪਤੀ ਦੀ ਚੋਣ ਹਾਰਨ ਤੋਂ ਬਾਅਦ ਸਾਰੀ ਦੁਨੀਆ ਦੀਆਂ ਨਿਗਾਹਾਂ ਹੁਣ ਬੋਲਸੋਨਾਰੋ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਟਿਕੀਆਂ ਹੋਈਆਂ ਹਨ। ਬੋਲਸੋਨਾਰੋ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਜੇ ਉਹ ਚੋਣ ਹਾਰ ਜਾਂਦੇ ਹਨ ਤਾਂ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਹ 'ਤੇ ਚੱਲਣਗੇ ਅਤੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰਨਗੇ।
ਬ੍ਰਾਜ਼ੀਲ ਦੀ ਲੂਲਾ ਦੀ ਸਰਕਾਰ ਨੂੰ ਤਿੰਨ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।ਵਾਤਾਵਰਣ ਸੰਤੁਲਨ - ਅਮੇਜ਼ਨ ਜੰਗਲ ਦਾ 60% ਬ੍ਰਾਜ਼ੀਲ ਵਿੱਚ ਹੈ। ਇਹ ਵਿਸ਼ਵ ਦੇ ਜਲਵਾਯੂ ਦੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਗਲੋਬਲ ਵਾਰਮਿੰਗ ਨਾਲ ਲੜਨ ਵਿਚ ਵੀ ਮਦਦ ਕਰਦਾ ਹੈ। ਪਰ ਬ੍ਰਾਜ਼ੀਲ ਨੂੰ ਜੰਗਲਾਂ ਦੀ ਅੱਗ, ਗੈਰ-ਕਾਨੂੰਨੀ ਖੱਡਾਂ ਅਤੇ ਦਰੱਖਤਾਂ ਦੀ ਕਟਾਈ ਕਾਰਨ 90 ਸਾਲਾਂ ਵਿੱਚ ਸਭ ਤੋਂ ਭਿਆਨਕ ਸੋਕੇ ਦਾ ਸਾਹਮਣਾ ਕਰਨਾ ਪਿਆ ਹੈ। ਲੂਲਾ ਹਮੇਸ਼ਾ ਵਾਤਾਵਰਨ ਸੁਰੱਖਿਆ ਦੇ ਪੱਖ 'ਚ ਰਿਹਾ ਹੈ। ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਬ੍ਰਾਜ਼ੀਲ ਦਰੱਖਤਾਂ ਦੀ ਕਟਾਈ ਵਰਗੀਆਂ ਸਮੱਸਿਆਵਾਂ 'ਤੇ ਕਾਬੂ ਪਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।