Home /News /international /

ਕੈਲੇਫੌਰਨੀਆਂ ਵਿਚ ਇਹਨਾਂ ਥਾਵਾਂ ਤੋਂ ਮਿਲਦਾ ਹੈ ਭਾਰਤੀ ਸਟ੍ਰੀਟ ਫੂਡ, ਸਮੋਸੇ ਤੋਂ ਲੈ ਕੇ ਪਾਵ ਭਾਜੀ ਤੱਕ ਸਭ ਹੈ ਉਪਲਬਧ

ਕੈਲੇਫੌਰਨੀਆਂ ਵਿਚ ਇਹਨਾਂ ਥਾਵਾਂ ਤੋਂ ਮਿਲਦਾ ਹੈ ਭਾਰਤੀ ਸਟ੍ਰੀਟ ਫੂਡ, ਸਮੋਸੇ ਤੋਂ ਲੈ ਕੇ ਪਾਵ ਭਾਜੀ ਤੱਕ ਸਭ ਹੈ ਉਪਲਬਧ

ਜੇਕਰ ਤੁਸੀਂ ਵੀ ਕੈਲੇਫੌਰਨੀਆਂ ਰਹਿੰਦੇ ਦੇਸੀ ਹੋ ਜਾਂ ਤੁਹਾਨੂੰ ਆਪਣੇ ਸ਼ਹਿਰ ਦੀ ਯਾਦ ਸਤਾਉਂਦੀ ਹੈ ਤਾਂ ਜਾਣੋ ਕਿ ਕਿੱਥੇ, ਕਿਹੜਾ ਭਾਰਤੀ ਸਟ੍ਰੀਟ ਫੂਡ ਤੁਸੀਂ ਖਾ ਸਕਦੇ ਹੋ –

ਜੇਕਰ ਤੁਸੀਂ ਵੀ ਕੈਲੇਫੌਰਨੀਆਂ ਰਹਿੰਦੇ ਦੇਸੀ ਹੋ ਜਾਂ ਤੁਹਾਨੂੰ ਆਪਣੇ ਸ਼ਹਿਰ ਦੀ ਯਾਦ ਸਤਾਉਂਦੀ ਹੈ ਤਾਂ ਜਾਣੋ ਕਿ ਕਿੱਥੇ, ਕਿਹੜਾ ਭਾਰਤੀ ਸਟ੍ਰੀਟ ਫੂਡ ਤੁਸੀਂ ਖਾ ਸਕਦੇ ਹੋ –

ਸਮੋਸਾ ਭਾਰਤ ਦਾ ਨੰਬਰ ਵਨ ਸਟ੍ਰੀਟ ਫੂਡ ਕਿਹਾ ਜਾ ਸਕਦਾ ਹੈ। ਇਸ ਲਈ ਸਮੋਸਾ ਵਿਦੇਸ਼ਾਂ ਵਿਚ ਸਭ ਤੋਂ ਆਮ ਮਿਲਣ ਵਾਲੀ ਫੂਡ ਆਈਟਮ ਹੈ। ਏਸੇ ਲਈ ਸਮੋਸੇ ਦੇ ਨਾਮ ਉੱਤੇ ਹੀ ਕੋਈ ਫੂਡ ਪਾਇੰਟ ਹੋਣਾ ਕੋਈ ਅਲੋਕਾਰੀ ਗੱਲ ਨਹੀਂ ਹੈ। ਆਪਣੇ ਸਮੋਸਿਆਂ ਲਈ ਮਸ਼ਹੂਰ ਸਮੋਸਾ ਹਾਊਸ ਲਾਸ ਐਂਜਲਸ ਵਿਚ ਸਥਿਤ ਹੈ।

ਹੋਰ ਪੜ੍ਹੋ ...
  • Share this:

Indian Street Food in California: ਭਾਰਤੀ ਖਾਣੇ ਸਾਡੇ ਦੇਸ਼ ਦੇ ਕੋਨੇ ਕੋਨੇ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਮਿਲਦੇ ਹਨ। ਅਸੀਂ ਭਾਰਤੀ ਜਦ ਸੰਸਾਰ ਭਰ ਵਿਚ ਫੈਲ ਗਏ ਹਾਂ ਤਾਂ ਸਾਡੇ ਕਿਉਂ ਨਾ ਫੈਲਦੇ। ਖਾਣਿਆਂ ਦੇ ਮਾਮਲੇ ਵਿਚ ਸਾਡਾ ਸਟ੍ਰੀਟ ਫੂਡ ਤਾਂ ਬੇਹੱਦ ਮਸ਼ਹੂਰ ਹੈ। ਇਹ ਸਟ੍ਰੀਟ ਫੂਡ ਦਿੱਲੀ, ਮੁਬੰਈ, ਬੰਗਲੋਰ ਜਾਂ ਲਖਨਊ ਦੀਆਂ ਸੜਕਾਂ ਤੱਕ ਹੀ ਸੀਮਤ ਨਹੀਂ ਬਲਕਿ ਕੈਲੇਫੌਰਨੀਆਂ ਦੀਆਂ ਸਟ੍ਰੀਟ ਫੂਡ ਮਾਰਕਿਟਾਂ ਵਿਚ ਵੀ ਪਹੁੰਚ ਗਿਆ ਹੈ।


ਭਾਰਤ ਦੇ ਉੱਤਰੀ ਤੋਂ ਲੈ ਕੇ ਦੱਖਣੀ ਸਿਰੇ ਤੱਕ ਦੇ ਸਾਰੇ ਸਟ੍ਰੀਟ ਫੂਡ ਹੁਣ ਕੈਲੇਫੌਰਨੀਆਂ ਵਿਚ ਮਿਲ ਸਕਦੇ ਹਨ। ਸੋ ਜੇਕਰ ਤੁਸੀਂ ਵੀ ਕੈਲੇਫੌਰਨੀਆਂ ਰਹਿੰਦੇ ਦੇਸੀ ਹੋ ਜਾਂ ਤੁਹਾਨੂੰ ਆਪਣੇ ਸ਼ਹਿਰ ਦੀ ਯਾਦ ਸਤਾਉਂਦੀ ਹੈ ਤਾਂ ਜਾਣੋ ਕਿ ਕਿੱਥੇ, ਕਿਹੜਾ ਭਾਰਤੀ ਸਟ੍ਰੀਟ ਫੂਡ ਤੁਸੀਂ ਖਾ ਸਕਦੇ ਹੋ –


ਕਰੀ ਅੱਪ ਨਾਓ


ਕਰੀ ਅੱਪ ਨਾਓ ਭਾਰਤੀ ਖਾਣੇ ਸਰਵ ਕਰਨ ਵਾਲੀ ਇਕ ਮਸ਼ਹੂਰ ਰੈਸਟੋਰੈਂਟ ਚੇਨ ਹੈ। ਇਸਦੀ ਸ਼ੁਰੂਆਤ ਸਾਨ ਫਰਾਂਸਿਸਕੋ ਦੇ ਬੇ ਏਰੀਆਂ ਤੋਂ ਹੋਈ ਸੀ। ਹੁਣ ਇਹ ਕੈਲੇਫੌਰਨੀਆਂ ਦੇ ਬਹੁਤ ਸਾਰੇ ਖੇਤਰਾਂ ਵਿਚ ਫੈਲ ਚੁੱਕਿਆ ਹੈ। ਟਿੱਕਾ ਮਸਾਲਾ ਬੁਰੀਟੋ ਉਹਨਾਂ ਦੀ ਮਸ਼ਹੂਰ ਡਿਸ਼ ਹੈ। ਇਹ ਰੈਸਟੋਰੈਂਟ ਭਾਰਤੀ ਅਤੇ ਮੈਕਸੀਕਨ ਸਟ੍ਰੀਟ ਫੂਡ ਦੀ ਸਾਂਝ ਪਵਾਉਂਦਾ ਹੈ। ਇਸ ਤੋਂ ਸਿਵਾ ਏਥੋਂ ਸਮੋਸੇ, ਵੜਾ ਪਾਵ, ਚਾਟ ਆਦਿ ਵੀ ਮਿਲਦੇ ਹਨ।


ਉਡੁਪੀ ਪੈਲੇਸ


ਉਡੁਪੀ ਪੈਲੇਸ ਦੇ ਨਾਮ ਤੋਂ ਹੀ ਇਸ਼ਾਰਾ ਮਿਲਦਾ ਹੈ ਕਿ ਇਸ ਦਾ ਸੰਬੰਧ ਦੱਖਣੀ ਭਾਰਤੀ ਭੋਜਨ (South Indian Food) ਨਾਲ ਹੈ। ਸਨੀਵੇਲ ਵਿਚ ਸਥਿਤ ਇਹ ਉਡੁਪੀ ਪੈਲੇਸ ਦੱਖਣੀ ਭਾਰਤ ਦੇ ਖਾਣਿਆਂ ਜਿਵੇਂ ਡੋਸੇ, ਇਡਲੀ, ਉਤਪਮ ਆਦਿ ਲਈ ਜਾਣਿਆ ਜਾਂਦਾ ਹੈ। ਇਸਦੇ ਨਾਲ ਹੀ ਬੇਲ ਪੁਰੀ, ਪਾਵ ਭਾਜੀ, ਮਸਾਲਾ ਵੜੇ ਆਦਿ ਸਨੈਕ ਵੀ ਇੱਥੋਂ ਮਿਲਦੇ ਹਨ।


ਜੁਹੂ ਬੀਚ ਕਲੱਬ


ਓਕਲੈਂਡ ਵਿਚ ਸਥਿਤ ਇਹ ਬੀਚ ਕਲੱਬ ਭਾਰਤੀ ਸਟ੍ਰੀਟ ਫੂਡ ਦੀ ਵੰਨ ਸੁਵੰਨਤਾ ਨਾਲ ਭਰਪੂਰ ਹੈ। ਇੱਥੇ ਭਾਰਤੀ ਖਾਣਿਆਂ ਨੂੰ ਮਾਡਰਨ ਤੜਕਾ ਦਿੱਤਾ ਜਾਂਦਾ ਹੈ। ਇੱਥੇ ਮਿਲਦੀਆਂ ਫੂਡ ਆਈਟਮਾਂ ਦੇ ਨਾਮ ਤੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ, ਪਾਵ ਵੜਾ ਸਲਾਈਡਰ, ਪਾਣੀ ਪੁਰੀ ਸ਼ਾਟਸ, ਇੰਡੀਅਨ ਫ੍ਰਾਈਡ ਚਿਕਨ। ਇੱਥੇ ਵੀਗਨ ਫੂਡ ਦੀਆਂ ਆਈਟਮਾਂ ਵੀ ਮਿਲਦੀਆਂ ਹਨ।


ਸਮੋਸਾ ਹਾਊਸ


ਸਮੋਸਾ ਭਾਰਤ ਦਾ ਨੰਬਰ ਵਨ ਸਟ੍ਰੀਟ ਫੂਡ ਕਿਹਾ ਜਾ ਸਕਦਾ ਹੈ। ਇਸ ਲਈ ਸਮੋਸਾ ਵਿਦੇਸ਼ਾਂ ਵਿਚ ਸਭ ਤੋਂ ਆਮ ਮਿਲਣ ਵਾਲੀ ਫੂਡ ਆਈਟਮ ਹੈ। ਏਸੇ ਲਈ ਸਮੋਸੇ ਦੇ ਨਾਮ ਉੱਤੇ ਹੀ ਕੋਈ ਫੂਡ ਪਾਇੰਟ ਹੋਣਾ ਕੋਈ ਅਲੋਕਾਰੀ ਗੱਲ ਨਹੀਂ ਹੈ। ਆਪਣੇ ਸਮੋਸਿਆਂ ਲਈ ਮਸ਼ਹੂਰ ਸਮੋਸਾ ਹਾਊਸ ਲਾਸ ਐਂਜਲਸ ਵਿਚ ਸਥਿਤ ਹੈ। ਇੱਥੋਂ ਪਨੀਰ, ਆਲੂ, ਸਬਜ਼ੀਆਂ ਆਦਿ ਦੀ ਫਿਲਿੰਗ ਵਾਲੇ ਸਮੋਸੇ ਮਿਲਦੇ ਹਨ। ਇਸ ਤੋਂ ਇਲਾਵਾ ਚਾਟ, ਡੋਸਾ ਅਤੇ ਬਿਰਯਾਨੀ ਵੀ ਮਿਲਦੇ ਹਨ। ਪਰ ਨੰਬਰ ਇਕ ਫੂਡ ਆਈਟਮ ਸਮੋਸਾ ਹੀ ਹੈ।


ਵੀਵਾ ਮੁਬੰਈ


ਵੀਵਾ ਮੁਬੰਈ ਫਰੀਮਾਂਟ ਵਿਚ ਸਥਿਤ ਇਕ ਮਿੰਨੀ ਮੁਬੰਈ ਹੈ। ਇੱਥੋਂ ਮੁਬੰਈ ਦੀਆਂ ਸੜਕਾਂ ਕਿਨਾਰੇ ਠੇਲਿਆਂ ਤੋਂ ਮਿਲਣ ਵਾਲੇ ਲਗਭਗ ਸਾਰੇ ਫੂਡ ਮਿਲਦੇ ਹਨ। ਇਹਨਾਂ ਵਿਚ ਕਈ ਤਰ੍ਹਾਂ ਦੀਆਂ ਚਾਟਾਂ, ਸੇਵ ਪੁਰੀ, ਪਾਣੀ ਪੁਰੀ, ਭੇਲ ਪੁਰੀ ਆਦਿ ਮਿਲਦੀਆਂ ਹਨ। ਇਸ ਤੋਂ ਇਲਾਵਾ ਸ਼ਾਕਹਾਰੀ ਤੇ ਮਾਸਾਹਾਰੀ ਫੂਡ ਦੀਆਂ ਵੀ ਕਈ ਆਈਟਮਾਂ ਮਿਲਦੀਆਂ ਹਨ। ਸ਼ਾਕਾਹਾਰੀ ਵਿਚ ਪਾਵ ਭਾਜੀ ਮਸ਼ਹੂਰ ਹੈ ਤੇ ਮਾਸਾਹਾਰੀ ਵਿਚ ਚਿਕਨ ਟਿਕਾ ਤੇ ਕਬਾਬ ਮਸ਼ਹੂਰ ਹਨ।

Published by:Tanya Chaudhary
First published:

Tags: California, Food, Street Food