Home /News /international /

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਸੜਕ ਹਾਦਸੇ ਦੌਰਾਨ ਪੰਜਾਬ ਦੇ 17 ਸਾਲਾਂ ਨੌਜਵਾਨ ਦੀ ਹੋਈ ਦਰਦਨਾਕ ਮੌਤ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਸੜਕ ਹਾਦਸੇ ਦੌਰਾਨ ਪੰਜਾਬ ਦੇ 17 ਸਾਲਾਂ ਨੌਜਵਾਨ ਦੀ ਹੋਈ ਦਰਦਨਾਕ ਮੌਤ

ਕੈਨੇਡਾ 'ਚ ਦਰਦਨਾਕ ਹਾਦਸੇ 'ਚ ਪੰਜਾਬ ਦੇ ਨੌਜਵਾਨ ਦੀ ਮੌਤ

ਕੈਨੇਡਾ 'ਚ ਦਰਦਨਾਕ ਹਾਦਸੇ 'ਚ ਪੰਜਾਬ ਦੇ ਨੌਜਵਾਨ ਦੀ ਮੌਤ

ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੇ ਦੇ ਵਿੱਚ ਵੀਕਐਂਡ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ । ਇਸ ਸੜਕ ਹਾਦਸੇ ਦੇ ਵਿੱਚ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸ ਦੀ ਪਛਾਣ ਹੋ ਗਈ ਹੈ । ਮਰਨ ਵਾਲੇ 17 ਸਾਲਾ ਨੌਜਵਾਨ ਦੀ ਪਛਾਣ ਟੇਰਨ ਸਿੰਘ ਲਾਲ ਵਜੋਂ ਹੋਈ ਹੈ, ਜੋ ਕਿ ਕਬੱਡੀ ਦਾ ਇਕ ਉਭਰਦਾ ਖਿਡਾਰੀ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ 7 ਜਨਵਰੀ ਨੂੰ ਟੇਰਨ ਸਿੰਘ ਰਾਤ ਨੂੰ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ। ਖ਼ਰਾਬ ਮੌਸਮ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਫਰੇਜ਼ਰ ਹਾਈਵੇਅ 'ਤੇ ਇੱਕ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ ...
  • Share this:

ਵਿਦੇਸ਼ਾਂ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ।ਤਾਜ਼ਾ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਥੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੇ ਦੇ ਵਿੱਚ ਵੀਕਐਂਡ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ । ਇਸ ਸੜਕ ਹਾਦਸੇ ਦੇ ਵਿੱਚ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸ ਦੀ ਪਛਾਣ ਹੋ ਗਈ ਹੈ । ਮਰਨ ਵਾਲੇ 17 ਸਾਲਾ ਨੌਜਵਾਨ ਦੀ ਪਛਾਣ ਟੇਰਨ ਸਿੰਘ ਲਾਲ ਵਜੋਂ ਹੋਈ ਹੈ, ਜੋ ਕਿ ਕਬੱਡੀ ਦਾ ਇਕ ਉਭਰਦਾ ਖਿਡਾਰੀ ਸੀ। ਮੀਡੀਆ ਰਿਪੋਰਟਾਂ ਦੇ ਮੁਤਾਬਕ 7 ਜਨਵਰੀ ਨੂੰ ਟੇਰਨ ਸਿੰਘ ਰਾਤ ਨੂੰ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ। ਖ਼ਰਾਬ ਮੌਸਮ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਫਰੇਜ਼ਰ ਹਾਈਵੇਅ 'ਤੇ ਇੱਕ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਟੇਰਨ ਤਮਨਾਵਿਸ ਸੈਕੰਡਰੀ ਸਕੂਲ ਦਾ ਇੱਕ ਵਿਦਿਆਰਥੀ ਸੀ ਅਤੇ ਸਕੂਲ ਵੱਲੋਂ ਵੀ ਟੇਰਨ ਨੂੰ ਫੇਸਬੁੱਕ 'ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਸ਼ਰਧਾਂਜਲੀ ਦਿੱਤੀ ਗਈ ਹੈ। ਫੇਸਬੁੱਕ ਪੋਸਟ ਮੁਤਾਬਕ ਟੇਰਨ ਨੂੰ ਖੇਡਾਂ, ਖਾਸ ਤੌਰ 'ਤੇ ਕੁਸ਼ਤੀ ਅਤੇ ਕਬੱਡੀ ਨਾਲ ਬਹੁਤ ਪਿਆਰ ਸੀ। ਉਹ ਆਪਣੇ ਸਕਾਰਾਤਮਕ ਰਵੱਈਏ ਅਤੇ ਚੰਗੇ ਚਰਿੱਤਰ ਨਾਲ ਆਪਣੇ ਸਾਥੀਆਂ ਲਈ ਇੱਕ ਰੋਲ ਮਾਡਲ ਬਣ ਗਿਆ ਸੀ। ਟੇਰਨ ਦੇ ਅੰਤਿਮ ਸੰਸਕਾਰ ਦੇ ਖ਼ਰਚ ਲਈ  GoFundMe ਪੇਜ 'ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ।

Published by:Shiv Kumar
First published:

Tags: Abroad, British Colombia, Canada, Death, Punjab