Home /News /international /

ਕੈਨੇਡਾ : ਬਰੈਂਪਟਨ ਸ਼ਹਿਰ 'ਚ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ,ਗੈਸ ਸਟੇਸ਼ਨ 'ਤੇ ਕੰਮ ਕਰਦੀ ਸੀ ਕੁੜੀ

ਕੈਨੇਡਾ : ਬਰੈਂਪਟਨ ਸ਼ਹਿਰ 'ਚ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ,ਗੈਸ ਸਟੇਸ਼ਨ 'ਤੇ ਕੰਮ ਕਰਦੀ ਸੀ ਕੁੜੀ

ਬਰੈਂਪਟਨ 'ਚ ਗੈਸ ਸਟੇਸ਼ਨ 'ਤੇ ਗੋਲੀਆਂ ਮਾਰ ਕੇ ਸਿੱਖ ਕੁੜੀ ਦਾ ਬੇਰਹਿਮੀ ਨਾਲ ਕਤਲ

ਬਰੈਂਪਟਨ 'ਚ ਗੈਸ ਸਟੇਸ਼ਨ 'ਤੇ ਗੋਲੀਆਂ ਮਾਰ ਕੇ ਸਿੱਖ ਕੁੜੀ ਦਾ ਬੇਰਹਿਮੀ ਨਾਲ ਕਤਲ

ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਇੱਕ ਸਿੱਖ ਕੁੜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ,ਮ੍ਰਿਤਕ ਕੁੜੀ ਦੀ ਪਛਾਣ ਪਵਨਪ੍ਰੀਤ ਕੌਰ ਦੇ ਵਜੋਂ ਹੋਈ ਹੈ।ਪਵਨਪ੍ਰੀਤ ਕੌਰ ਬਰੈਂਪਟਨ ਵਿਖੇ ਇੱਕ ਗੈਸ ਸਟੇਸ਼ਨ 'ਤੇ ਕੰਮ ਕਰਦੀ ਸੀ। ਪੀਲ ਰੀਜਨਲ ਪੁਲਿਸ ਨੇ ਉਸ ਦੇ ਕਤਲ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ ਕਿ ਇਹ ਘਟਨਾ 3 ਦਸੰਬਰ ਦੀ ਨੂੰ ਰਾਤ ਨੂੰ 10 ਵੱਜ ਕੇ 40 ਮਿੰਟ ਦੇ ਕਰੀਬ ਦੀ ਹੈ ਜੋ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਪੈਟਰੋ ਵਿਖੇ ਵਾਪਰੀ ਸੀ। ਫਿਲਹਾਲ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਵਾਲੀ ਥਾਂ ’ਤੇ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਹੈ।

ਹੋਰ ਪੜ੍ਹੋ ...
  • Share this:

ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈੈ। ਗੋਲੀ ਲੱਗਣ ਦੇ ਨਾਲ ਜਿਸ ਕੁੜੀ ਦੀ ਮੌਤ ਹੋਈ ਹੈ ਉਸ ਮ੍ਰਿਤਕ ਕੁੜੀ ਦੀ ਪਛਾਣ ਪਵਨਪ੍ਰੀਤ ਕੌਰ ਦੇ ਵਜੋਂ ਹੋਈ ਹੈ।ਪਵਨਪ੍ਰੀਤ ਕੌਰ ਬਰੈਂਪਟਨ ਵਿਖੇ ਇੱਕ ਗੈਸ ਸਟੇਸ਼ਨ 'ਤੇ ਕੰਮ ਕਰਦੀ ਸੀ। ਪੀਲ ਰੀਜਨਲ ਪੁਲਿਸ ਨੇ ਉਸ ਦੇ ਕਤਲ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਇਹ ਦੱਸਿਆ ਹੈ ਕਿ ਇਹ ਘਟਨਾ  3 ਦਸੰਬਰ ਦੀ ਨੂੰ ਰਾਤ ਨੂੰ 10 ਵੱਜ ਕੇ 40 ਮਿੰਟ ਦੇ ਕਰੀਬ ਦੀ ਹੈ ਜੋ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵੈਸਟ ਵਿਖੇ ਇੱਕ ਪੈਟਰੋ ਵਿਖੇ ਵਾਪਰੀ ਸੀ।

ਫਿਲਹਾਲ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡਿਊਟੀ ਇੰਸਪੈਕਟਰ ਟਿਮ ਨਾਗਟੇਗਲ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ’ਤੇ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਹੈ। ਕਾਲੇ ਕੱਪੜੇ ਪਹਿਨੇ ਦੋਸ਼ੀ ਨੂੰ ਘਟਨਾ ਸਥਾਨ ਤੋਂ ਭੱਜਦੇ ਦੇਖਿਆ ਗਿਆ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਸਰੀ ਦੇ ਇੱਕ ਹਾਈ ਸਕੂਲ ਦੀ ਪਾਰਕਿੰਗ ਵਿੱਚ ਭਾਰਤੀ ਮੂਲ ਦੀ ਮਹਿਕਪ੍ਰੀਤ ਸੇਠੀ ਨਾਮ ਦੇ ਵਿਿਦਆਰਥੀ ਦਾ ਵੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਪਵਨਪ੍ਰੀਤ ਕੌਰ ਨੂੰ ਬਰੈਂਪਟਨ ਵਿਖੇ ਇੱਕ ਗੈਸ ਸਟੇਸ਼ਨ 'ਤੇ ਗੋਲੀਆਂ ਮਾਰ ਕੇ ਮੀਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਆ ਕੇ ਰੋਜ਼ੀ-ਰੋਟੀ ਕਮਾਉਣ ਲਈ ਆ ਜਾਂਦੇ ਹਨ ਤਾਂ ਜੋ ਉਹ ਬਾਹਰ ਕੰਮ ਕਰ ਕੇ ਆਪਣੇ ਘਰ ਦੇ ਮਾੜੇ ਹਾਲਤਾਂ ਨੂੰ ਸੁਧਾਰ ਸਕਣ, ਪਰ ਇਹ ਸੁਪਨਾ ਕਿਸੇ-ਕਿਸੇ ਹੀ ਨੌਜਵਾਨ ਦਾ ਹੀ ਪੂਰਾ ਹੋ ਪਾਉਂਦਾ ਹੈ ਕਿਉਂਕਿ ਕਈ ਨੌਜਵਾਨ ਫਰਜ਼ੀ ਟ੍ਰੈਵਲ ਏਜੰਟ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਈ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਦਿੰਦੇ ਹਨ।

Published by:Shiv Kumar
First published:

Tags: Brampton, Canada, Girl, Murder, Police, Sikh