ਚੀਨ ਦੇ ਵਿੱਚ ਇੱਕ ਵਿਅਕਤੀ ਵੱਲੋਂ ਲੋਕਾਂ ਦੀ ਭੀੜ ਉੱਪਰ ਕਾਰ ਚੜ੍ਹਾਉਣ ਦੇ ਨਾਲ 5 ਲੋਕਾਂ ਦੀ ਦਰਾਕ ਮੌਤ ਹੋ ਗਈ ।ਇਹ ਘਟਨਾ ਚੀਨ ਦੇ ਗੁਆਂਗਜ਼ੂ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਵਿਅਕਤੀ ਨੇ ਅਚਾਨਕ ਆਪਣੀ ਕਾਰ ਲੋਕਾਂ ਦੀ ਭੀੜ ਵਿੱਚ ਵਾੜ ਦਿੱਤੀ। ਇਸ ਹਾਦਸੇ 'ਚ ਸੜਕ 'ਤੇ ਪੈਦਲ ਜਾ ਰਹੇ 5 ਲੋਕਾਂ ਦੀ ਮੌਤ ਹੋ ਗਈ ਜਦਕਿ ਹਾਦਸੇ ਦੌਰਾਨ 13 ਲੋਕ ਜ਼ਖਮੀ ਵੀ ਹੋ ਗਏ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕਾਰ ਚਲਾ ਰਹੇ ਮੁਲਜ਼ਮ ਵਿਅਕਤੀ ਨੇ ਹਾਦਸੇ ਤੋਂ ਬਾਅਦ ਹਵਾ 'ਚ ਨੋਟ ਵੀ ਉਡਾ ਦਿੱਤੇ। ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਪੁਲਿਸ ਨੇ 22 ਸਾਲਾ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
#Chinese police have arrested a man who drove a car into pedestrians in #Guangzhou, killing five people and injuring 13 others
The #incident has sparked widespread public outrage, with many accusing the man of deliberately targeting people pic.twitter.com/woQoUY2Dtl
— RRN.world (@RRN_breaking) January 12, 2023
ਬੀਬੀਸੀ ਦੀ ਰਿਪੋਰਟ ਦੇ ਮੁਤਾਬਕ ਇਹ ਹਾਦਸਾ ਬੁੱਧਵਾਰ ਸ਼ਾਮ ਨੂੰ ਦੱਖਣੀ ਸ਼ਹਿਰ ਦੇ ਇੱਕ ਵਿਅਸਤ ਜੰਕਸ਼ਨ 'ਤੇ ਵਾਪਰਿਆ। ਦੋਸ਼ੀ ਵਿਅਕਤੀ 'ਤੇ ਕਾਰ ਨੂੰ ਜਾਣਬੁੱਝ ਕੇ ਕੁਚਲਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਹਾਦਸੇ ਤੋਂ ਤੁਰੰਤ ਬਾਅਦ ਕਾਰ ਚਲਾ ਰਿਹਾ ਵਿਅਕਤੀ ਨੋਟਾਂ ਨੂੰ ਉਡਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇੱਕ ਚਸ਼ਮਦੀਦ ਨੇ ਸਥਾਨਕ ਮੀਡੀਆ ਆਉਟਲੇਟ ਹੋਂਗਸਿਨ ਨਿਊਜ਼ ਨੂੰ ਦੱਸਿਆ ਕਿ ਵਿਅਕਤੀ ਨੇ ਜਾਣਬੁੱਝ ਕੇ ਟ੍ਰੈਫਿਕ ਲਾਈਟ 'ਤੇ ਉਡੀਕ ਰਹੇ ਲੋਕਾਂ 'ਤੇ ਆਪਣੀ ਗੱਡੀ ਚੜ੍ਹਾ ਦਿੱਤੀ। ਉਸਨੇ ਯੂ-ਟਰਨ ਲਿਆ ਅਤੇ ਸੜਕ ਕਿਨਾਰੇ ਬੈਠੇ ਲੋਕਾਂ ਨੂੰ ਫਿਰ ਮਾਰ ਦਿੱਤਾ। ਚਸ਼ਮਦੀਦਾਂ ਮੁਤਾਬਕ ਮੁਲਜ਼ਮ ਬਹੁਤ ਤੇਜ਼ ਗੱਡੀ ਨਹੀਂ ਚਲਾ ਰਿਹਾ ਸੀ ਪਰ ਕੁਝ ਲੋਕ ਸਮੇਂ ਸਿਰ ਭੱਜ ਨਹੀਂ ਸਕੇ।
ਮੀਡੀਆ ਵਿੱਚ ਆਈਆਂ ਰਿਪੋਰਟਾਂ ਇਹ ਵੀ ਸਾਹਮਣੇ ਆਇਆ ਹੈ ਕਿ ਵਿਅਕਤੀ ਨੇ ਇੱਕ ਟ੍ਰੈਫਿਕ ਪੁਲਿਸ ਅਧਿਕਾਰੀ ਅਤੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ, ਪਰ ਖੁਸ਼ਕਿਸਮਤ ਸੀ ਕਿ ਉਹ ਬਚ ਗਿਆ। ਇਸ ਘਟਨਾ ਕਾਰਨ ਲੋਕਾਂ ਵਿੱਚ ਰੋਸ ਹੈ। ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ ਅਤੇ ਹਾਦਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Car accident, China, Crime news