HOME » NEWS » World

ਨਸ਼ੇ ਦੀ ਤਲਬ ਪੂਰੀ ਕਰਨ ਲਈ ਮਾਪਿਆਂ ਨੇ ਨਵਜੰਮੇ ਬੱਚੇ ਨੂੰ ਆਨਲਾਈਨ ਵੇਚਿਆ

News18 Punjabi | News18 Punjab
Updated: June 21, 2020, 6:28 PM IST
share image
ਨਸ਼ੇ ਦੀ ਤਲਬ ਪੂਰੀ ਕਰਨ ਲਈ ਮਾਪਿਆਂ ਨੇ ਨਵਜੰਮੇ ਬੱਚੇ ਨੂੰ ਆਨਲਾਈਨ ਵੇਚਿਆ
ਨਸ਼ੇ ਦੀ ਤਲਬ ਪੂਰੀ ਕਰਨ ਲਈ ਮਾਪਿਆਂ ਨੇ ਨਵਜੰਮੇ ਬੱਚੇ ਨੂੰ ਆਨਲਾਈਨ ਵੇਚਿਆ

ਨਸ਼ਿਆਂ ਦੀ ਤਲਬ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਆਪਣੀ ਪਤਨੀ ਦੇ ਗਹਿਣਿਆਂ ਨੂੰ ਗਿਰਵੀ ਰੱਖਦੇ ਜਾਂ ਘਰ ਵਿੱਚ ਮਾਰਕੁੱਟ ਦੀ ਗੱਲ ਸੁਣੀ ਹੋਵੇਗੀ, ਪਰ ਆਪਣੇ ਜਿਗਰ ਦੇ ਟੁਕੜੇ ਵੇਚਣ ਦੀ ਖ਼ਬਰ ਨਹੀਂ ਵੇਖੀ ਅਤੇ ਸੁਣੀ ਹੋਵੇਗੀ। ਚੀਨ ਵਿਚ ਜੋੜੇ ਨੇ ਆਪਣੇ ਨਵਜੰਮੇ ਬੱਚੇ ਨੂੰ ਜਨਮ ਤੋਂ ਕੁਝ ਘੰਟਿਆਂ ਬਾਅਦ 7000 ਪੌਂਡ ਜਾਂ 6.60 ਲੱਖ ਰੁਪਏ ਵਿਚ ਵੇਚ ਦਿੱਤਾ

  • Share this:
  • Facebook share img
  • Twitter share img
  • Linkedin share img
ਨਸ਼ਿਆਂ ਦੀ ਤਲਬ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਆਪਣੀ ਪਤਨੀ ਦੇ ਗਹਿਣਿਆਂ ਨੂੰ ਗਿਰਵੀ ਰੱਖਦੇ ਜਾਂ ਘਰ ਵਿੱਚ ਮਾਰਕੁੱਟ ਦੀ ਗੱਲ ਸੁਣੀ ਹੋਵੇਗੀ, ਪਰ ਆਪਣੇ ਜਿਗਰ ਦੇ ਟੁਕੜੇ ਵੇਚਣ ਦੀ ਖ਼ਬਰ ਨਹੀਂ ਵੇਖੀ ਅਤੇ ਸੁਣੀ ਹੋਵੇਗੀ। ਚੀਨ ਵਿਚ ਇਕ ਜੋੜੇ ਨੇ ਆਪਣੇ ਨਸ਼ਾ ਦੀ ਤਲਬ ਨੂੰ ਪੂਰਾ ਕਰਨ ਲਈ ਬੱਚੇ ਨੂੰ ਆਨਲਾਈਨ (Online Sold Own Child) ਵੇਚ ਦਿੱਤਾ। ਇਸ ਜੋੜੀ ਨੇ ਆਪਣੇ ਨਵਜੰਮੇ ਬੱਚੇ ਨੂੰ ਜਨਮ ਤੋਂ ਕੁਝ ਘੰਟਿਆਂ ਬਾਅਦ 7000 ਪੌਂਡ ਜਾਂ 6.60 ਲੱਖ ਰੁਪਏ ਵਿਚ ਵੇਚ ਦਿੱਤਾ। ਜੋੜੇ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਜੋੜੇ ਨਾਲ ਸੰਪਰਕ ਕੀਤਾ, ਜਿਨਾਂ ਨੂੰ ਬੱਚਾ ਪੈਦਾ ਨਹੀਂ ਹੋ ਰਿਹਾ ਸੀ। ਇਸੇ ਕਰਕੇ ਉਹ ਬੱਚੇ ਨੂੰ ਖਰੀਦਣ ਲਈ ਸਹਿਮਤ ਹੋ ਗਏ।

ਇਸ ਨਸ਼ੇੜੀ ਜੋੜੇ ਆਪਣੇ ਨਵਜੰਮੇ ਬੱਚੇ ਨੂੰ ਵੇਚਣ ਤੋਂ ਮਿਲੇ ਪੈਸੇ ਵਿਚੋਂ ਬਹੁਤ ਸਾਰੇ ਨਸ਼ੇ ਖਰੀਦੇ। ਉਨ੍ਹਾਂ ਨੇ ਨਵੇਂ ਫੋਨ ਖਰੀਦੇ ਅਤੇ ਬਹੁਤ ਸਾਰੀ ਖਰੀਦਦਾਰੀ ਕੀਤੀ। ਇਸ ਜੋੜੀ 'ਤੇ ਨਸ਼ਿਆਂ ਕਾਰਨ ਪਹਿਲਾਂ ਹੀ ਬਹੁਤ ਸਾਰੇ ਕੇਸ ਦਰਜ ਹਨ ਅਤੇ ਇਹੀ ਕਾਰਨ ਹੈ ਕਿ ਉਹ ਪੁਲਿਸ ਦੇ ਨਿਸ਼ਾਨੇ 'ਤੇ ਸਨ। ਪੁਲਿਸ ਨੂੰ ਇਕ ਹੋਟਲ ਵਿਚ ਉਨ੍ਹਾਂ ਦੇ ਠਿਕਾਣੇ ਬਾਰੇ ਪਤਾ ਲੱਗਿਆ। ਇਨ੍ਹਾਂ ਕੋਲੋਂ ਕਈ ਬੋਤਲਾਂ ਨਸ਼ੇ ਅਤੇ ਨਕਦੀ ਬਰਾਮਦ ਹੋਈ।

ਮਾਪਿਆਂ ਨੂੰ ਹੋਈ ਜੇਲ
ਪੁਲਿਸ ਨੇ ਦੱਸਿਆ ਕਿ ਵਾਂਗ ਅਤੇ ਝੋਂਗ ਜੋ ਦੱਖਣ-ਪੱਛਮੀ ਚੀਨੀ ਸ਼ਹਿਰ ਨੀਜਿਆਂਗ ਵਿੱਚ ਰਹਿੰਦੇ ਹਨ। ਦੋਵੇਂ ਪਤੀ-ਪਤਨੀ ਲੰਬੇ ਸਮੇਂ ਤੋਂ ਨਸ਼ੇ ਦੇ ਆਦੀ ਸਨ। ਉਨ੍ਹਾਂ ਦੇ ਸਿਰ ਉਤੇ ਬਹੁਤ ਸਾਰਾ ਕਰਜਾ ਸੀ। ਇਸ ਜੋੜੇ ਨੂੰ ਬੱਚੇ ਦੀ ਤਸਕਰੀ ਲਈ ਸਜ਼ਾ ਸੁਣਾਈ ਗਈ ਹੈ। ਪੁਲਿਸ ਨੇ ਦੱਸਿਆ ਕਿ ਜੋੜੀ ਦੇ ਬੱਚੇ ਹੁਣ ਦਾਦਾ-ਦਾਦੀ ਦੇਖਭਾਲ ਕਰਦੇ ਹਨ।

 
First published: June 21, 2020, 6:28 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading