Home /News /international /

ਚੀਨ 'ਚ ਨੌਜਵਾਨ ਨੂੰ ਮਿਲਿਆ ਪਿਆਰ 'ਚ ਧੋਖਾ,ਪ੍ਰੇਮਿਕਾ ਦੀ ਉਮਰ ਨਿੱਕਲੀ 44 ਸਾਲ,ਬਣਨ ਵਾਲੀ ਹੈ ਦਾਦੀ

ਚੀਨ 'ਚ ਨੌਜਵਾਨ ਨੂੰ ਮਿਲਿਆ ਪਿਆਰ 'ਚ ਧੋਖਾ,ਪ੍ਰੇਮਿਕਾ ਦੀ ਉਮਰ ਨਿੱਕਲੀ 44 ਸਾਲ,ਬਣਨ ਵਾਲੀ ਹੈ ਦਾਦੀ

ਬਜ਼ੁਰਗ ਔਰਤ ਨੇ ਨੌਜਵਾਨ ਨੂੰ ਬਣਾਇਆ ਦੋਸਤ ਅਤੇ ਕੀਤੀ ਠੱਗੀ

ਬਜ਼ੁਰਗ ਔਰਤ ਨੇ ਨੌਜਵਾਨ ਨੂੰ ਬਣਾਇਆ ਦੋਸਤ ਅਤੇ ਕੀਤੀ ਠੱਗੀ

ਇੱਕ ਵਿਅਕਤੀ ਨੂੰ ਪਿਆਰ ਦੇ ਵਿੱਚ ਧੋਖਾ ਮਿਲਿਆ ਹੈ।ਇਥੋਂ ਦੇ 31 ਸਾਲਾ ਵਿਅਕਤੀ ਦਾ ਨਾਮ ਗੁਓ ਦੱਸਿਆ ਜਾ ਰਿਹਾ ਹੈ ਜੋ ਕਿ ਚੀਨ ਦੇ ਸੈਂਟਰਲ ਹੇਨਾਨ ਸੂਬੇ ਦਾ ਰਹਿਣ ਵਾਲਾ ਹੈ। ਗੁਓ ਨੇ ਇਹ ਦਾਅਵਾ ਕੀਤਾ ਹੈ ਕਿ ਇੱਕ ਔਰਤ ਨੇ ਉਸ ਨਾਲ ਧੋਖਾ ਕੀਤਾ ਹੈ।ਦਰਅਸਲ ਇਸ ਔਰਤ ਨੇ ਉਸ ਨੂੰ ਆਪਣੀ ਉਮਰ 30 ਸਾਲ ਦੱਸੀ ਸੀ ਪਰ ਅਸਲ ਦੇ ਵਿੱਚ ਉਸ ਦੀ ਉਮਰ 44 ਸਾਲ ਹੈ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਔਰਤ ਜਲਦ ਹੀ ਦਾਦੀ ਬਣਨ ਵਾਲੀ ਹੈ। ਇਹ ਮਾਮਲਾ ਫਿਲਹਾਲ ਚੀਨ ਦੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਬਣਿਆ ਹੋਇਆ ਹੈ।

ਹੋਰ ਪੜ੍ਹੋ ...
  • Last Updated :
  • Share this:

ਅਜੋਕੇ ਸਮੇਂ ਵਿੱਚ ਕੋਈ ਵੀ ਵਿਅਕਤੀ ਆਪਣੀ ਉਮਰ ਲੁਕਾ ਕੇ ਦੂਜਿਆਂ ਨੂੰ ਧੋਖਾ ਦੇ ਸਕਦੇ ਹਨ ਅਤੇ ਇਹ ਸਭ ਮੇਕਅੱਪ ਦਾ ਹੀ ਕਮਾਲ ਹੈ । ਇਸ ਦੀ ਤਾਜ਼ਾ ਮਿਸਾਲ ਚੀਨ ਤੋਂ ਦੇਖਣ ਨੂੰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਵਿਅਕਤੀ ਨੂੰ ਪਿਆਰ ਦੇ ਵਿੱਚ ਧੋਖਾ ਮਿਲਿਆ ਹੈ।ਇਥੋਂ ਦੇ 31 ਸਾਲਾ ਵਿਅਕਤੀ ਦਾ ਨਾਮ ਗੁਓ ਦੱਸਿਆ ਜਾ ਰਿਹਾ ਹੈ ਜੋ ਕਿ ਚੀਨ ਦੇ ਸੈਂਟਰਲ ਹੇਨਾਨ ਸੂਬੇ ਦਾ ਰਹਿਣ ਵਾਲਾ ਹੈ। ਗੁਓ ਨੇ ਇਹ ਦਾਅਵਾ ਕੀਤਾ ਹੈ ਕਿ ਇੱਕ ਔਰਤ ਨੇ ਉਸ ਨਾਲ ਧੋਖਾ ਕੀਤਾ ਹੈ।ਦਰਅਸਲ ਇਸ ਔਰਤ ਨੇ ਉਸ ਨੂੰ ਆਪਣੀ ਉਮਰ 30 ਸਾਲ ਦੱਸੀ ਸੀ ਪਰ ਅਸਲ ਦੇ ਵਿੱਚ ਉਸ ਦੀ ਉਮਰ 44 ਸਾਲ ਹੈ। ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਔਰਤ ਜਲਦ ਹੀ ਦਾਦੀ ਬਣਨ ਵਾਲੀ ਹੈ। ਇਹ ਮਾਮਲਾ ਫਿਲਹਾਲ ਚੀਨ ਦੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਬਣਿਆ ਹੋਇਆ ਹੈ।

ਇਸ ਦੇ ਬਾਰੇ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਦੋਵਾਂ ਦੀ ਮੁਲਾਕਾਤ ਪਿਛਲੇ ਸਾਲ ਅਕਤੂਬਰ ਮਹੀਨੇ ਹੋਈ ਸੀ।ਇਸ ਨੌਜਵਾਨ ਨੂੰ ਔਰਤ ਨੇ ਆਪਣੀ ਜਨਮ ਮਿਤੀ 1992 ਦੱਸੀ। ਗੁਓ ਦਾ ਕਹਿਣਾ ਹੈ ਕਿ ਉਹ ਲੰਬਾ ਸਮਾਂ ਇਕੱਠੇ ਬਿਤਾਉਣ ਤੋਂ ਬਾਅਦ ਔਰਤ ਨਾਲ ਪਿਆਰ ਵਿੱਚ ਪੈ ਗਿਆ ਸੀ। ਉਹ ਉਸ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ ਵੀ ਲੈ ਕੇ ਆਇਆ, ਜਿੱਥੇ ਉਹ ਦੋ ਹਫ਼ਤੇ ਉਨ੍ਹਾਂ ਦੇ ਨਾਲ ਰਹੀ ਸੀ। ਗੁਓ ਦਾ ਕਹਿਣਾ ਹੈ ਕਿ 'ਮੈਂ ਸੋਚਿਆ ਕਿ ਮੇਰਾ ਵਿਆਹ ਪੱਕਾ ਹੋ ਗਿਆ ਹੈ। ਮੈਨੂੰ ਵਿਸ਼ਵਾਸ ਸੀ ਕਿ ਮੈਨੂੰ ਆਪਣਾ ਜੀਵਨ ਸਾਥੀ ਮਿਲ ਗਿਆ ਹੈ ਅਤੇ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਉਸ ਨਾਲ ਬਿਤਾਉਣਾ ਚਾਹੁੰਦਾ ਹਾਂ। ਹਾਲਾਂਕਿ ਗੁਓ ਦੇ ਸੁਪਨੇ ਚਕਨਾਚੂਰ ਹੋ ਗਏ ਜਦੋਂ ਇੱਕ ਫੋਨ ਕਾਲ ਆਈ।

ਗੁਓ ਨੂੰ ਉਸ ਦੀ ਮਾਂ ਨੇ ਪਿਛਲੇ ਸਾਲ 9 ਦਸੰਬਰ ਨੂੰ ਸੱਦਿਆ ਸੀ ਅਤੇ ਆਪਣੀ ਪ੍ਰੇਮਿਕਾ ਦੀ ਸੱਚਾਈ ਦੱਸੀ ਜਿਸ ਨੂੰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ । ਇਸ ਤੋਂ ਬਾਅਦ ਉਸ ਨੇ ਜਾਲਸਾਜ਼ ਔਰਤ ਦੇ ਨਾਲ ਆਪਣਾ ਰਿਸ਼ਤਾ ਖਤਮ ਕਰ ਦਿੱਤਾ। ਗੁਓ ਨੇ ਦੱਸਿਆ ਕਿ 'ਮੇਰੀ ਮਾਂ ਨੇ ਆਪਣੀ ਅਸਲੀ ਉਮਰ ਦੱਸੀ ਅਤੇ ਕਿਹਾ ਕਿ ਔਰਤ ਦਾ ਇਕ ਬੇਟਾ ਅਤੇ ਇਕ ਬੇਟੀ ਵੀ ਹੈ। ਉਸ ਦੇ ਲੜਕੇ ਦਾ ਦੋ ਸਾਲ ਪਹਿਲਾਂ ਵਿਆਹ ਹੋ ਗਿਆ ਸੀ ਜਿਸ ਦੀ ਪਤਨੀ ਜਲਦੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ। ਤੁਸੀਂ ਦੇਖ ਸਕਦੇ ਹੋ, ਜੋ ਔਰਤ ਦਾਦੀ ਬਣਨ ਵਾਲੀ ਹੈ, ਉਹ ਮੇਰੇ ਨਾਲ ਰਿਸ਼ਤੇ ਵਿੱਚ ਹੈ।

ਗੁਓ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਮੈਨੂੰ ਮੇਰੀ ਉਮਰ ਵਿੱਚ ਦਾਦਾ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇਹ ਕਿੰਨੀ ਸ਼ਰਮਨਾਕ ਕਰਨ ਵਾਲਈ ਗੱਲ ਹੈ। ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪਿੰਡ ਵਾਲਿਆਂ ਨੂੰ ਮੂੰਹ ਨਹੀਂ ਦਿਖਾ ਸਕਿਆ ਕਿਉਂਕਿ ਉਹ ਇਸ ਧੋਖੇ ਬਾਰੇ ਸਭ ਜਾਣਦੇ ਹਨ।

ਗੁਓ ਨੇ ਕਿਹਾ ਕਿ ਉਸ ਦੀ ਪ੍ਰੇਮਿਕਾ ਜਵਾਨ ਲੱਗਦੀ ਹੈ ਅਤੇ ਇਸੇ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ। ਜਦੋਂ ਉਹ ਮੇਕਅੱਪ ਕਰਦੀ ਹੈ ਤਾਂ ਕੋਈ ਵੀ ਉਸ ਦੀ ਅਸਲ ਉਮਰ ਨਹੀਂ ਦੱਸ ਸਕਦਾ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਔਰਤ ਨਾਲ ਗੱਲ ਕਰਕੇ ਉਸ ਦੇ ਘਰ ਬਾਰੇ ਪੁੱਛਿਆ ਸੀ। ਮਾਂ ਦਾ ਰਿਸ਼ਤੇਦਾਰ ਵੀ ਉਸ ਭਾਈਚਾਰੇ ਵਿੱਚ ਰਹਿੰਦਾ ਹੈ ਜਿੱਥੇ ਉਹ ਰਹਿੰਦੀ ਹੈ, ਜਿਸ ਨੇ ਪ੍ਰੇਮਿਕਾ ਬਾਰੇ ਜਾਣਕਾਰੀ ਇਕੱਠੀ ਕੀਤੀ।

ਨੌਜਵਾਨ ਨੇ ਹਿਾ ਕਿ ਉਸ ਨੂੰ ਪਿਆਰ ਵਿੱਚ ਨਾ ਸਿਰਫ ਧੋਖਾ ਮਿਲਿਆ ਸਗੋਂ 1.21 ਲੱਖ ਰੁਪਏ ਵੀ ਲੁੱਟ ਲਏ ਗਏ ਸਨ। ਉਸ ਤੋਂ ਇਹ ਔਰਤ ਵੱਖ-ਵੱਖ ਬਹਾਨੇ ਬਣਾ ਕੇ ਪੈਸੇ ਮੰਗਦੀ ਸੀ। ਪੁਲਿਸ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਔਰਤ ਦੀ ਜਨਮ ਤਰੀਕ 1978 ਹੈ। ਹਾਲਾਂਕਿ ਪੁਲਿਸ ਨੇ ਦੋਸ਼ੀ ਔਰਤ ਖਿਲਾਫ ਕੋਈ ਕਾਰਵਾਈ ਕੀਤੀ ਹੈ ਜਾਂ ਨਹੀਂ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

Published by:Shiv Kumar
First published:

Tags: Cheated, China, Life, Love, Police