Home /News /international /

ਜਾਪਾਨ 'ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਰਾਬ ਪੀਣ ਦੀ ਕੀਤੀ ਜਾ ਰਹੀ ਹੈ ਅਪੀਲ, ਜਾਣੋ ਕੀ ਹੈ ਮਾਮਲਾ

ਜਾਪਾਨ 'ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਰਾਬ ਪੀਣ ਦੀ ਕੀਤੀ ਜਾ ਰਹੀ ਹੈ ਅਪੀਲ, ਜਾਣੋ ਕੀ ਹੈ ਮਾਮਲਾ

ਜਾਪਾਨ 'ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਰਾਬ ਪੀਣ ਦੀ ਕੀਤੀ ਜਾ ਰਹੀ ਹੈ ਅਪੀਲ, ਜਾਣੋ ਕੀ ਹੈ ਮਾਮਲਾ

ਜਾਪਾਨ 'ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਰਾਬ ਪੀਣ ਦੀ ਕੀਤੀ ਜਾ ਰਹੀ ਹੈ ਅਪੀਲ, ਜਾਣੋ ਕੀ ਹੈ ਮਾਮਲਾ

ਜਾਪਾਨ ਦੀ ਨੈਸ਼ਨਲ ਟੈਕਸ ਏਜੰਸੀ ਨੇ Sake Viva ਮੁਹਿੰਮ ਸ਼ੁਰੂ ਕੀਤੀ ਹੈ ਜੋ 20 ਤੋਂ 39 ਸਾਲ ਦੀ ਉਮਰ ਦੇ ਲੋਕਾਂ ਨੂੰ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਜਿਵੇਂ ਕਿ Sake, ਵਿਸਕੀ, ਬੀਅਰ ਜਾਂ ਵਾਈਨ ਦੀ ਪ੍ਰਸਿੱਧੀ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨ ਲਈ ਪ੍ਰਸਤਾਵਾਂ ਨਾਲ ਆਉਣ ਲਈ ਕਹਿੰਦੀ ਹੈ।

ਹੋਰ ਪੜ੍ਹੋ ...
  • Share this:

ਸ਼ਰਾਬ ਪੀਣਾ ਇੱਕ ਬੁਰੀ ਆਦਤ ਹੈ, ਇਸ ਤਾਂ ਅਸੀਂ ਸਾਰੇ ਜਾਣਦੇ ਹਾਂ। ਸ਼ਰਾਬ ਤੋਂ ਬਚਣ ਲਈ ਦੋਸਤ-ਮਿੱਤਰ, ਰਿਸ਼ਤੇਦਾਰ ਇਸ ਦੇ ਨੁਕਸਾਨ ਗਿਣਾਉਣੇ ਸ਼ੁਰੂ ਕਰ ਦਿੰਦੇ ਹਨ। ਲਗਾਤਾਰ ਸ਼ਰਾਬ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਨੁਕਸਾਨ ਕਾਰਨ ਵੀ ਇਸ ਨੂੰ ਨਾ ਪੀਣ ਜਾਂ ਘੱਟ ਪੀਣ ਦੀ ਅਪੀਲ ਕੀਤੀ ਜਾਂਧੀ ਹੈ ਪਰ ਲੋਕਾਂ ਲਈ ਇਹ ਲਾਲਸਾ ਛੱਡਣਾ ਬਹੁਤ ਔਖਾ ਹੋ ਜਾਂਦਾ ਹੈ। ਇੱਕ ਪਾਸੇ ਬਹੁਤੇ ਲੋਕ ਸ਼ਰਾਬ ਛੱਡਣ ਦੇ ਹੱਕ ਵਿੱਚ ਹਨ। ਦੂਜੇ ਪਾਸੇ ਜਾਪਾਨ ਸਰਕਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਰਾਬ ਪੀਣ ਦੀ ਅਪੀਲ ਕਰ ਰਹੀ ਹੈ। ਆਓ ਜਾਣਦੇ ਹਾਂ ਜਾਪਾਨ ਸਰਕਾਰ ਅਜਿਹੀ ਅਪੀਲ ਕਿਉਂ ਕਰ ਰਹੀ ਹੈ?

ਜਾਪਾਨ ਵਿੱਚ ਮੌਜੂਦਾ ਪੀੜ੍ਹੀ ਆਪਣੇ ਮਾਪਿਆਂ, ਬਜ਼ੁਰਗਾਂ ਜਾਂ ਪੁਰਖਿਆਂ ਨਾਲੋਂ ਘੱਟ ਸ਼ਰਾਬ ਪੀ ਰਹੀ ਹੈ। ਇਸ ਕਾਰਨ ਸ਼ਰਾਬ 'ਤੇ ਟੈਕਸ ਘਟਿਆ ਹੈ। ਇਸ ਨਾਲ ਮਾਲੀਏ ਵਿੱਚ ਕਟੌਤੀ ਹੋ ਸਕਦੀ ਹੈ । ਇਹੀ ਕਾਰਨ ਹੈ ਕਿ ਜਾਪਾਨ ਸਰਕਾਰ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ। ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸ਼ਰਾਬ ਪਿਆਉਣ ਲਈ ਬਿਜਨੈੱਸ ਆਈਡੀਆ ਵੀ ਮੰਗੇ ਹਨ। ਸਰਕਾਰ ਨੇ ਰਾਸ਼ਟਰੀ ਪ੍ਰਤੀਯੋਗਿਤਾ ਰਾਹੀਂ ਇਹ ਆਈਡੀਆ ਮੰਗੇ ਹਨ। ਇਸ ਮੁਕਾਬਲੇ ਵਿੱਚ ਐਵਾਰਡ ਦੀ ਸਕੀਮ ਵੀ ਰੱਖੀ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਨੌਜਵਾਨ ਪੀੜ੍ਹੀ ਵਿੱਚ ਜ਼ਿਆਦਾ ਸ਼ਰਾਬ ਪੀਣ ਨਾਲ ਜਾਪਾਨ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਮੁਕਾਬਲੇ ਵਿੱਚ, ਭਾਗੀਦਾਰਾਂ ਨੂੰ ਉੱਚ ਅਲਕੋਹਲ ਦੀ ਖਪਤ, ਆਕਰਸ਼ਕ ਬ੍ਰਾਂਡਿੰਗ ਅਤੇ ਉਦਯੋਗਾਂ ਦੀ ਤਰੱਕੀ ਦਾ ਮੁੱਖ ਆਈਡੀਆ ਦੇਣਾ ਹੋਵੇਗਾ।

ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ 20 ਤੋਂ 39 ਸਾਲ ਤੱਕ ਦੇ ਨੌਜਵਾਨ ਭਾਗ ਲੈ ਸਕਦੇ ਹਨ। ਇਸ ਆਈਡੀਆ ਅਧੀਨ ਨੌਜਵਾਨਾਂ ਨੂੰ ਦੱਸਣਾ ਹੋਵੇਗਾ ਕਿ ਉਹ ਆਪਣੀ ਪੀੜ੍ਹੀ ਵਿਚ ਸ਼ਰਾਬ ਦਾ ਸੇਵਨ ਕਿਵੇਂ ਕਰਵਾ ਤੇ ਵਧਾ ਸਕਦੇ ਹਨ। ਕਿਉਂਕਿ ਸ਼ਰਾਬ ਦੀ ਵਿਕਰੀ ਕਾਫੀ ਘੱਟ ਗਈ ਹੈ। ਇਸ ਵਿੱਚ ਮੁਕਾਬਲੇਬਾਜ਼ਾਂ ਨੂੰ ਪ੍ਰਮੋਸ਼ਨ, ਬ੍ਰਾਂਡਿੰਗ ਸਮੇਤ ਅਤਿ ਆਧੁਨਿਕ ਯੋਜਨਾਵਾਂ 'ਤੇ ਵੀ ਰਣਨੀਤੀ ਬਣਾਉਣੀ ਪਵੇਗੀ। ਇਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਵੇਗੀ।

ਜਾਪਾਨੀ ਮੀਡੀਆ ਦਾ ਕਹਿਣਾ ਹੈ, 'ਸਿਹਤ ਲਈ ਹਾਨੀਕਾਰਕ ਸ਼ਰਾਬ ਪੀਣ ਦੀ ਆਦਤ ਬਾਰੇ ਕੁਝ ਆਲੋਚਨਾਵਾਂ ਦੇ ਨਾਲ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੇ ਵਿਚਾਰ ਰੱਖੇ ਹਨ।ਇੱਛੁਕ ਨੌਜਵਾਨ ਸਤੰਬਰ ਦੇ ਅੰਤ ਤੱਕ ਇਸ ਵਿੱਚ ਹਿੱਸਾ ਲੈ ਸਕਦੇ ਹਨ। ਨਵੰਬਰ ਵਿੱਚ ਅੰਤਿਮ ਪ੍ਰਸਤਾਵ ਪੇਸ਼ ਕੀਤੇ ਜਾਣ ਤੋਂ ਪਹਿਲਾਂ ਮਾਹਿਰਾਂ ਨਾਲ ਸਲਾਹ ਕੀਤੀ ਜਾਵੇਗੀ। ਇਸ ਤੋਂ ਬਾਅਦ ਜ਼ਿਆਦਾ ਸ਼ਰਾਬ ਪੀਣ ਦੀ ਯੋਜਨਾ ਤਿਆਰ ਕੀਤੀ ਜਾਵੇਗੀ।

'ਸ਼ਰਾਬ ਦੀ ਖਪਤ ਇਕ ਚੌਥਾਈ ਘਟੀ'

ਨੌਜਵਾਨਾਂ ਨੂੰ ਜ਼ਿਆਦਾ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਨ ਦੀ ਇਸ ਮੁਹਿੰਮ ਲਈ ਇੱਕ ਵੈਬਸਾਈਟ ਵੀ ਹੈ। ਜਿਸ ਦਾ ਕਹਿਣਾ ਹੈ ਕਿ ਜਾਪਾਨ ਦਾ ਵਾਈਨ ਬਾਜ਼ਾਰ ਕਾਫੀ ਘੱਟ ਰਿਹਾ ਹੈ। ਟੈਕਸ ਏਜੰਸੀ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ 1995 ਦੇ ਮੁਕਾਬਲੇ 2020 ਵਿੱਚ ਲੋਕ ਘੱਟ ਸ਼ਰਾਬ ਪੀ ਰਹੇ ਸਨ। ਅੰਦਾਜ਼ਨ ਅਲਕੋਹਲ ਦੀ ਖਪਤ ਇੱਕ ਚੌਥਾਈ ਤੱਕ ਘਟ ਗਈ ਹੈ। ਜਾਪਾਨ ਟਾਈਮਜ਼ ਅਖਬਾਰ ਦੇ ਅਨੁਸਾਰ, 1980 ਵਿੱਚ ਸ਼ਰਾਬ ਦੇ ਟੈਕਸ ਨੇ ਕੁੱਲ ਮਾਲੀਏ ਦਾ 5 ਪ੍ਰਤੀਸ਼ਤ ਇਕੱਠਾ ਕੀਤਾ ਸੀ।

ਜਦੋਂ ਕਿ 2020 ਵਿੱਚ ਇਹ ਅੰਕੜਾ ਸਿਰਫ਼ 1.7 ਫ਼ੀਸਦੀ ਸੀ। ਵਿਸ਼ਵ ਬੈਂਕ ਦੇ ਅਨੁਸਾਰ, ਜਾਪਾਨ ਵਿੱਚ ਆਬਾਦੀ ਦਾ ਇੱਕ ਤਿਹਾਈ (29%) 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਜਪਾਨ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਅਨੁਪਾਤ ਹੈ। ਜਾਪਾਨ ਦੀ ਚਿੰਤਾ ਸਿਰਫ਼ ਆਰਥਿਕਤਾ ਹੀ ਨਹੀਂ ਹੈ। ਸਗੋਂ ਕੁਝ ਨੌਕਰੀਆਂ, ਨੌਜਵਾਨ ਮੁਲਾਜ਼ਮਾਂ ਦੀ ਸਪਲਾਈ, ਭਵਿੱਖ ਵਿੱਚ ਬਜ਼ੁਰਗਾਂ ਦੀ ਦੇਖਭਾਲ ਆਦਿ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਵਿਉਂਤਬੰਦੀ ਕੀਤੀ ਜਾ ਰਹੀ ਹੈ।

Published by:Tanya Chaudhary
First published:

Tags: Alcohol, Japan, World, World news