Home /News /international /

ਕਾਨਪੁਰ ਵਿੱਚ ਪਿੱਟਬੁੱਲ ਕੁੱਤੇ ਨੇ ਜਕੜਿਆ ਗਾਂ ਦਾ ਮੂੰਹ, ਲੋਕਾਂ ਵਿਚ ਫੈਲਿਆ ਡਰ, ਵੀਡੀਓ ਹੋਈ ਵਾਈਰਲ

ਕਾਨਪੁਰ ਵਿੱਚ ਪਿੱਟਬੁੱਲ ਕੁੱਤੇ ਨੇ ਜਕੜਿਆ ਗਾਂ ਦਾ ਮੂੰਹ, ਲੋਕਾਂ ਵਿਚ ਫੈਲਿਆ ਡਰ, ਵੀਡੀਓ ਹੋਈ ਵਾਈਰਲ

ਕਾਨਪੁਰ ਵਿਚ ਪਿੱਟਬੁੱਲ ਕੁੱਤੇ ਨੇ ਜਕੜਿਆ ਗਾਂ ਦਾ ਮੂੰਹ, ਲੋਕਾਂ ਵਿਚ ਫੈਲਿਆ ਡਰ, ਵੀਡੀਓ ਹੋਈ ਵਾਈਰਲ

ਕਾਨਪੁਰ ਵਿਚ ਪਿੱਟਬੁੱਲ ਕੁੱਤੇ ਨੇ ਜਕੜਿਆ ਗਾਂ ਦਾ ਮੂੰਹ, ਲੋਕਾਂ ਵਿਚ ਫੈਲਿਆ ਡਰ, ਵੀਡੀਓ ਹੋਈ ਵਾਈਰਲ

ਸਾਡਾ ਆਲਾ ਦੁਆਲਾ ਘਟਨਾਵਾਂ ਦਾ ਕਾਰਖਾਨਾ ਹੈ। ਹਰ ਰੋਜ਼ ਸਾਡੇ ਚਾਰੇ ਪਾਸੇ ਚੰਗੀਆਂ-ਮਾੜੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਅੱਜਕੱਲ੍ਹ ਕੈਮਰੇ ਅਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਜਿਸ ਕਾਰਨ ਬਹੁਤ ਸਾਰੀਆਂ ਘਟਨਾਵਾਂ ਅਸੀਂ ਰੋਜ਼ਾਨਾਦੇਖਦੇ ਸੁਣਦੇ ਹਾਂ। ਅਜਿਹੀ ਹੀ ਇਕ ਘਟਨਾ ਕਾਨਪੁਰ ਵਿਚ ਵਾਪਰੀ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀ ਹੈ। ਵੀਡੀਓ ਵਿਚ ਇਕ ਪਿਟਬੁੱਲ ਕੁੱਤੇ ਦੁਆਰਾ ਗਾਂ ਦੇ ਜੁਬਾੜੇ ਨੂੰ ਜਕੜਿਆ ਹੋਇਆ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ ...
  • Share this:

    ਇਹ ਘਟਨਾ ਕਾਨਪੁਰ ਦੀ ਸਰਸੈਆ ਘਾਟ ਉੱਤੇ ਵਾਪਰੀ ਹੈ। ਜਿੱਥੇ ਇਕ ਪਿਟਬੁੱਲ ਕੁੱਤੇ ਨੇ ਇਕ ਗਾਂ ਦੇ ਮੂੰਹ ਨੂੰ ਆਪਣੇ ਜੁਬਾੜੇ ਵਿਚ ਜਕੜ ਲਿਆ। ਦੇਖਦਿਆਂ ਹੀ ਨੇੜੇ ਦੇ ਲੋਕ ਗਾਂ ਨੂੰ ਬਚਾਉਣ ਲਈ ਆਏ। ਆਖਰਕਾਰ ਕੁੱਤੇ ਦੇ ਮਾਲਕ ਨੇ ਇਕ ਸੋਟੀ ਨਾਲ ਕੁੱਤੇ ਨੂੰ ਮਾਰਿਆ ਤਾਂ ਉਸਨੇ ਗਾਂ ਨੂੰ ਛੱਡ ਦਿੱਤਾ। ਇਸ ਘਟਨਾ ਨੇ ਲੋਕਾਂ ਅਤੇ ਏਥੇ ਆਉਣ ਵਾਲੇ ਟੂਰਿਸਟਾਂ ਨੂੰ ਕਾਫ਼ੀ ਡਰਾ ਦਿੱਤਾ ਹੈ।

    ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉੱਪਰ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਕਈ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ। ਹੁਣ ਤੱਕ ਇਹ ਵੀਡੀਓ 7.5k ਵਿਊ ਪ੍ਰਾਪਤ ਕਰ ਚੁੱਕੀ ਹੈ। ਕੁਮੈਂਟ ਬਾਕਸ ਵਿਚ ਇਕ ਟਵਿੱਟਰ ਯੂਜਰ ਨੇ ਲਿਖਿਆ ਹੈ ਕਿ, “ਮੈਨੂੰ ਸਮਝ ਨਹੀਂ ਆਉਂਦੀ ਕਿਅਜਿਹੇ ਕੁੱਤੇ ਕੰਟਰੋਲ ਕਿਉਂ ਨੀ ਕੀਤੇ ਜਾਂਦੇ? ਅਜਿਹੇ ਕੁੱਤਿਆਂ ਨੂੰ ਲੋਕਾਂ ਵਿਚ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਜ਼ੋਖਮ ਵਿਚ ਪਾਉਂਦੇ ਹਨ।” ਇਕ ਹੋਰ ਟਵੀਟਰ ਯੂਜਰ ਨੇ ਕਿਹਾ ਕਿ, “ਕੀ ਪਿਟਬੁੱਲ ਨੂੰ ਪਾਲਣ ਵਾਸਤੇ ਲਾਇਸਿੰਸ ਨਹੀਂ ਹੋਣਾ ਚਾਹੀਦਾ? ਇਹ ਨਸਲ ਕਈ ਦੇਸ਼ਾਂ ਵਿਚ ਤਾਂ ਬੈਨ ਵੀ ਹੈ।”

    ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੇਰਲਾ ਦੇ ਕੋਜ਼ੀਕੋਡੇ ਦੀ ਇਕ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਵਿਚ ਇਕ ਅਵਾਰਾ ਕੁੱਤੇ ਨੇ ਸੱਤਵੀਂ ਕਲਾਸ ਦੇ ਇਕ ਵਿਦਿਆਰਥੀ ਬੱਚੇ ਨੂੰ ਕੱਟਿਆ ਸੀ। ਬੱਚਾ ਜਦ ਆਪਣੇ ਸਾਇਕਲ 'ਤੇ ਜਾ ਰਿਹਾ ਸੀ ਤਾਂ ਕੁੱਤਾ ਉਸਦੇ ਮਗਰ ਪੈ ਗਿਆ ਤੇ ਬੱਚਾ ਸਾਇਕਲ ਤੋਂ ਹੇਠਾਂ ਡਿੱਗ ਗਿਆ। ਕੁੱਤੇ ਨੇ ਬੱਚੇ ਦੀ ਲੱਤ ਉੱਪਰ ਕੱਟਿਆ ਸੀ।

    ਧਿਆਨਯੋਗ ਗੱਲ ਹੈ ਕਿ ਕੁੱਤਿਆਂ ਦੁਆਰਾ ਕੱਟੇ ਜਾਣ ਦੀਆਂ ਇਹ ਕੋਈ ਇਕ-ਦੋ ਘਟਨਾਵਾਂ ਨਹੀਂ ਹਨ। ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਸੰਬੰਧੀ ਲੋਕਲ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਵਾਰਾ ਕੁੱਤਿਆਂ ਤੇ ਹੋਰਨਾਂ ਪਸ਼ੂਆਂ ਦਾ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਪਾਲਤੂ ਕੁੱਤਿਆਂ ਦੁਆਰਾ ਕੱਟੇ ਜਾਣ ਉੱਤੇ ਭਾਰੀ ਜ਼ੁਰਮਾਨੇ ਉਸਦੇ ਮਾਲਕ ਨੂੰ ਹੋਣੇ ਚਾਹੀਦੇ ਹਨ ਤਾਂ ਜੋ ਲੋਕ ਅਜਿਹੇ ਖ਼ਤਰਨਾਕ ਕੁੱਤੇ ਨਾ ਪਾਲਣ ਜਾਂ ਪਾਲਣ ਤਾਂ ਪਬਲਿਕ ਸਪੇਸ ਵਿਚ ਬਹੁਤ ਹੀ ਸਾਵਧਾਨੀ ਵਰਤਦਿਆਂ ਆਪਣੇ ਕੁੱਤੇ ਨੂੰ ਕੰਟਰੋਲ ਵਿਚ ਰੱਖਣ।

    Published by:Sarafraz Singh
    First published:

    Tags: Cow, Dog, Pitbull, Viral video