Home /News /international /

ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਦਡੇਲਧੁਰਾ ਹਲਕੇ ਤੋਂ ਲਗਾਤਾਰ ਸੱਤਵੀਂ ਵਾਰ ਜਿੱਤ ਹਾਸਲ ਕੀਤੀ

ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਦਡੇਲਧੁਰਾ ਹਲਕੇ ਤੋਂ ਲਗਾਤਾਰ ਸੱਤਵੀਂ ਵਾਰ ਜਿੱਤ ਹਾਸਲ ਕੀਤੀ

ਸ਼ੇਰ ਬਹਾਦੁਰ ਦੇਉਬਾ ਨੇ ਦਡੇਲਧੁਰਾ ਹਲਕੇ ਤੋਂ 7ਵੀਂ ਵਾਰ ਦਰਜ਼ ਕੀਤੀ ਜਿੱਤ

ਸ਼ੇਰ ਬਹਾਦੁਰ ਦੇਉਬਾ ਨੇ ਦਡੇਲਧੁਰਾ ਹਲਕੇ ਤੋਂ 7ਵੀਂ ਵਾਰ ਦਰਜ਼ ਕੀਤੀ ਜਿੱਤ

ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਪੱਛਮੀ ਨੇਪਾਲ ਦੇ ਦਡੇਲਧੁਰਾ ਹਲਕੇ ਤੋਂ ਲਗਾਤਾਰ ਸੱਤਵੀਂ ਵਾਰ ਬਾਜ਼ੀ ਮਾਰਦੇ ਹੋਏ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਦੌਰਾਨ ਦੇਊਬਾ ਨੂੰ 25,534 ਵੋਟਾਂ ਹਾਸਲ ਹੋਈਆਂ ਹਨ ਜਦ ਕਿ ਉਨ੍ਹਾਂ ਦੇ ਖਿਲਾਫ ਚੋਣ ਲੜਨ ਵਾਲੇ ਆਜ਼ਾਦ ਉਮੀਦਵਾਰ ਸਾਗਰ ਧਾਕਲ ਨੂੰ 1302 ਵੋਟਾਂ ਹੀ ਹਾਸਲ ਹੋਈਆਂ ਹਨ।ਜ਼ਿਕਰਯੋਗ ਹੈ ਕਿ ਸ਼ੇਰ ਬਹਾਦੁਰ ਦੇਊਬਾ ਨੇ ਆਪਣੇ ਪੰਜ ਦਹਾਕਿਆਂ ਦੇ ਸਿਆਸੀ ਕਰੀਅਰ ਦੇ ਵਿੱਚ ਕਦੇ ਵੀ ਕੋਈ ਸੰਸਦੀ ਚੋਣ ਨਹੀਂ ਹਾਰੀ।

ਹੋਰ ਪੜ੍ਹੋ ...
 • Share this:

  ਗੁਆਂਢੀ ਦੇਸ਼ ਨੇਪਾਲ ਵਿੱਚ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨੇ ਪੱਛਮੀ ਨੇਪਾਲ ਦੇ ਦਡੇਲਧੁਰਾ ਹਲਕੇ ਤੋਂ ਲਗਾਤਾਰ ਸੱਤਵੀਂ ਵਾਰ ਬਾਜ਼ੀ ਮਾਰਦੇ ਹੋਏ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਦੌਰਾਨ ਦੇਊਬਾ ਨੂੰ 25,534 ਵੋਟਾਂ ਹਾਸਲ ਹੋਈਆਂ ਹਨ ਜਦ ਕਿ ਉਨ੍ਹਾਂ ਦੇ ਖਿਲਾਫ ਚੋਣ ਲੜਨ ਵਾਲੇ ਆਜ਼ਾਦ ਉਮੀਦਵਾਰ ਸਾਗਰ ਧਾਕਲ ਨੂੰ 1302 ਵੋਟਾਂ ਹੀ ਹਾਸਲ ਹੋਈਆਂ ਹਨ।ਜ਼ਿਕਰਯੋਗ ਹੈ ਕਿ ਸ਼ੇਰ ਬਹਾਦੁਰ ਦੇਊਬਾ ਨੇ ਆਪਣੇ ਪੰਜ ਦਹਾਕਿਆਂ ਦੇ ਸਿਆਸੀ ਕਰੀਅਰ ਦੇ ਵਿੱਚ ਕਦੇ ਵੀ ਕੋਈ ਸੰਸਦੀ ਚੋਣ ਨਹੀਂ ਹਾਰੀ।

  ਤੁਹਾਨੂੰ ਦੱਸ ਦਈਏ ਕਿ ਪੰਜ ਸਾਲ ਪਹਿਲਾਂ ਬੀਬੀਸੀ ਦੇ 'ਸ਼ੇਅਰਡ ਸਵਾਲ' ਪ੍ਰੋਗਰਾਮ 'ਤੇ ਜਨਤਕ ਚਰਚਾ ਦੌਰਾਨ ਇੱਕ ਨੌਜਵਾਨ ਇੰਜੀਨੀਅਰ ਢਾਕਲ ਦੇ ਨਾਲ ਦੇਉਬਾ ਨਾਲ ਜ਼ੁਬਾਨੀ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੇਊਬਾ ਨੂੰ ਚੁਣੌਤੀ ਦੇਣ ਦਾ ਫੈਸਲਾ ਕਰਦੇ ਹੋਏ ਕਿਹਾ ਸੀ ਕਿ ਹੁਣ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਅਤੇ ਦੇਉਬਾ ਵਰਗੇ ਸੀਨੀਅਰ ਲੋਕਾਂ ਨੂੰ ਆਰਾਮ ਕਰਨਾ ਚਾਹੀਦਾ ਹੈ।

  ਨੇਪਾਲ ਕਾਂਗਰਸ ਦੇ ਪ੍ਰਧਾਨ ਦੇਉਬਾ ਇਸ ਸਮੇਂ ਪੰਜਵੀਂ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਰਹੇ ਹਨ। ਸੱਤਾਧਾਰੀ ਨੇਪਾਲ ਕਾਂਗਰਸ ਨੇ ਹੁਣ ਤੱਕ ਪ੍ਰਤੀਨਿਧ ਸਦਨ ਦੀਆਂ 10 ਸੀਟਾਂ ਜਿੱਤ ਲਈਆਂ ਹਨ, ਜਦਕਿ ਉਹ 46 ਹੋਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਉੱਧਰ ਦੂਜੇ ਪਾਸੇ ਕੇਪੀ ਓਲੀ ਦੀ ਅਗਵਾਈ ਵਾਲੀ ਮੁੱਖ ਵਿਰੋਧੀ ਪਾਰਟੀ ਸੀਪੀਐੱਨ-ਯੂਐੱਮਐੱਲ ਨੇ ਇਨ੍ਹਾਂ ਚੋਣਾਂ ਦੇ ਵਿੱਚ ਹਾਲੇ ਤੱਕ ਤਿੰਨ ਹੀ ਸੀਟਾਂ ਦੇ ਉੱਪਰ ਜਿੱਤ ਹਾਸਲ ਕੀਤੀ ਹੈ ਹਾਲਾਂਕਿ 42 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

  ਦਰਅਸਲ ਐਤਵਾਰ ਨੂੰ ਪ੍ਰਤੀਨਿਧ ਸਦਨ ਅਤੇ ਸੱਤ ਸੂਬਿਆਂ ਦੀਆਂ ਵਿਧਾਨ ਸਭਾਵਾਂ ਲਈ ਵੋਟਿੰਗ ਹੋਈ ਸੀ ਅਤੇ ਜਿਸ ਤੋਂ ਬਾਅਦ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਨੇਪਾਲ ਵਿੱਚ ਸੰਘੀ ਸੰਸਦ ਦੀਆਂ 275 ਸੀਟਾਂ ਅਤੇ ਸੱਤ ਸੂਬਾਈ ਅਸੈਂਬਲੀਆਂ ਦੀਆਂ 550 ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਫੈਡਰਲ ਪਾਰਲੀਮੈਂਟ ਦੇ ਕੁੱਲ 275 ਮੈਂਬਰਾਂ ਵਿੱਚੋਂ 165 ਦੀ ਚੋਣ ਸਿੱਧੀ ਵੋਟਿੰਗ ਰਾਹੀਂ ਕੀਤੀ ਜਾਵੇਗੀ, ਜਦਕਿ ਬਾਕੀ 110 ਦੀ ਚੋਣ ‘ਅਨੁਪਾਤਕ ਚੋਣ ਪ੍ਰਣਾਲੀ’ ਰਾਹੀਂ ਕੀਤੀ ਜਾਵੇਗੀ।ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਸ ਪਾਰਟੀ ਨੂੰ ਇਨ੍ਹਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਹੁੰਦੀ ਹੈ।

  Published by:Shiv Kumar
  First published:

  Tags: Election, Nepal, Prime Minister, Win