ਪਾਕਿਸਤਾਨ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋਇਆ ਹੈ । ਦਰਅਸਲ ਹੁਣ ਪਾਕਿਸਤਾਨ ਦੇ ਪੇਸ਼ਾਵਰ ਦੇ ਵਿੱਚ ਪੁਲਿਸ ਲਾਈਨ ਮਸਜਿਦ ਵਿੱਚ ਇੱਕ ਬਲਾਸਟ ਹੋਇਆ ਹੈ। ਪਾਕਿਸਤਾਨ ਦੇ ਮਸ਼ਹੂਰ ਅਖਬਾਰ ਡਾਨ ਦੇ ਮੁਤਾਬਕ ਇਹ ਧਮਾਕਾ ਪਾਕਿਸਤਾਨ ਦੇ ਪੇਸ਼ਾਵਰ ਦੇ ਪੁਲਿਸ ਲਾਈਨ ਇਲਾਕੇ ਵਿਖੇ ਇੱਕ ਮਸਜਿਦ ਦੇ ਵਿੱਚ ਨਮਾਜ਼ ਅਤਾ ਕਰਨ ਦੇ ਮੌਕੇ ਹੋਇਆ ਹੈ । ਮਿਲੀ ਜਾਣਕਾਰੀ ਦੇ ਮੁਤਾਬਕ ਜ਼ੁਹਰ ਦੀ ਨਮਾਜ਼ ਤੋਂ ਬਾਅਦ ਇੱਕ ਆਤਮਘਾਤੀ ਨੇ ਖੁਦ ਨੂੰ ਬਲਾਸਟ ਕਰ ਲਿਆ। ਇਸ ਧਮਾਕੇ ਦੌਰਾਨ 28 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 150 ਲੋਕ ਜ਼ਖਮੀ ਹੋ ਗਏ ਹਨ।
Death toll rises to 28 in Peshawar mosque blast, 150 wounded
Read @ANI Story | https://t.co/cf6TX2hKSY#Peshawar #Pakistan #PakistanMosqueBlast #PeshawarBlast pic.twitter.com/JWWpAD6qLi
— ANI Digital (@ani_digital) January 30, 2023
ਇਸ ਧਮਾਕੇ ਸਬੰਧੀ ਪਾਕਿਸਤਾਨ ਦੇ ਅਖਬਾਰ ਡਾਨ ਮੁਤਾਬਕ ਧਮਾਕਾ ਇਹ ਧਮਾਕਾ ਸੋਮਵਾਰ ਦੁਪਹਿਰ ਨੂੰ ਪੇਸ਼ਾਵਰ ਦੇ ਪੁਲਿਸ ਲਾਈਨ ਇਲਾਕੇ ਦੇ ਵਿੱਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇੱਕ ਮਸਜਿਦ ਦੇ ਵਿੱਚ ਹੋਇਆ ਹੈ। ਇਸ ਬਲਾਸਟ ਦੇ ਦੌਰਾਨ ਘੱਟ ਤੋਂ ਘੱਟ 150 ਲੋਕ ਜ਼ਖਮੀ ਹੋ ਗਏ ਹਨ ਜਦਕਿ 28 ਲੋਕਾਂ ਦੀ ਮੌਤ ਹੋ ਗਈ ਹੈ ।ਇਸ ਧਮਾਕੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਸਿਕੰਦਰ ਖਾਨ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਸਜਿਦ ਦੀ ਇਮਾਰਤ ਦਾ ਇੱਕ ਹਿੱਸਾ ਵੀ ਢਹਿ ਗਿਆ ਅਤੇ ਜਿਸ ਕਾਰਨ ਕਈ ਲੋਕ ਇਸ ਦੇ ਮਲਬੇ ਹੇਠ ਦੱਬ ਗਏ।
ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਲੇਡੀ ਰੀਡਿੰਗ ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।ਮੁਹੰਮਦ ਅਸੀਮ ਨੇ ਪਾਕਿਸਤਾਨ ਦੇ ਅਖਬਾਰ ਡਾਨ ਨੂੰ ਦੱਸਿਆ ਕਿ ਪੁਲਿਸ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ ਅਤੇ ਸਿਰਫ ਐਂਬੂਲੈਂਸਾਂ ਨੂੰ ਹੀ ਇਲਾਕੇ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪੇਸ਼ਾਵਰ ਵਿਖੇ ਹੋਏ ਇਸ ਧਮਾਕੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਧਮਾਕੇ ਦੇ ਘਟਨਾ ਪਿੱਛੇ ਹਮਲਾਵਰਾਂ ਦਾ ਇਸਲਾਮ ਨਾਲ ਕੋਈ ਸਬੰਧ ਨਹੀਂ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਡਰ ਪੈਦਾ ਕਰਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਨ ਜੋ ਪਾਕਿਸਤਾਨ ਦੀ ਰੱਖਿਆ ਲਈ ਆਪਣੀ ਡਿਊਟੀ ਕਰਦੇੇ ਹਨ।ਇਸ ਤੋਂ ਇਲਾਵਾ ਸ਼ਹਾਬਾਜ਼ ਖਾਨ ਨੇ ਕਿਹਾ ਕਿ ਪੂਰਾ ਦੇਸ਼ ਅੱਤਵਾਦ ਦੇ ਖਿਲਾਫ ਇੱਕਜੁੱਟ ਹੈ।
مسلم لیگ (ن) کے کارکنوں کو ہدایت کرتا ہوں کہ خودکش حملے میں زخمیوں کی جان بچانے کے لئے خون کے عطیات دیں، خاص طور پر 'او۔نیگیٹو' خون کے حامل عوام، طالب علم اور پارٹی کارکنان سے اپیل ہے کہ فی الفور لیڈی ریڈنگ ہسپتال، پشاور پہنچیں اور قیمتی انسانی جانیں بچانے میں اپنا حصہ ڈالیں۔
— Shehbaz Sharif (@CMShehbaz) January 30, 2023
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਪੇਸ਼ਾਵਰ ਵਿੱਚ ਹੋਏ ਇਸ ਅੱਤਵਾਦੀ ਆਤਮਘਾਤੀ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਜਤਾਈ ਹੈ ।ਇਮਰਾਨ ਖਾਨ ਨੇ ਕਿਹਾ ਕਿ ਉਹ ਪੇਸ਼ਾਵਰ ਦੀ ਪੁਲਿਸ ਲਾਈਨ ਮਸਜਿਦ ਵਿੱਚ ਜ਼ੁਹਰ ਦੀ ਨਮਾਜ਼ ਦੌਰਾਨ ਹੋਏ ਅੱਤਵਾਦੀ ਆਤਮਘਾਤੀ ਹਮਲੇ ਦੀ ਨਿੰਦਾ ਕਰਦੇ ਹਨ। ਮੇਰੀਆਂ ਪ੍ਰਾਰਥਨਾਵਾਂ ਅਤੇ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹਨ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੁਫੀਆ ਜਾਣਕਾਰੀ ਇਕੱਠੀ ਕਰੀਏ ਅਤੇ ਅੱਤਵਾਦ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਆਪਣੇ ਪੁਲਿਸ ਬਲਾਂ ਨੂੰ ਸਹੀ ਢੰਗ ਨਾਲ ਲੈਸ ਕਰੀਏ।
Strongly condemn the terrorist suicide attack in police lines mosque Peshawar during prayers. My prayers & condolences go to victims families. It is imperative we improve our intelligence gathering & properly equip our police forces to combat the growing threat of terrorism.
— Imran Khan (@ImranKhanPTI) January 30, 2023
ਮੀਡੀਆ ਦੇ ਵਿੱਚ ਆ ਰਹੀਆਂ ਖਬਰਾਂ ਦੇ ਵਿਚ ਕਿਹਾ ਗਿਆ ਹੈ ਕਿ ਇਹ ਧਮਾਕਾ ਦੁਪਹਿਰ ਕਰੀਬ 1:40 ਵਜੇ ਉਸ ਵੇਲੇ ਹੋਇਆ ਸੀ ਜਦੋਂ ਜ਼ੁਹਰ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਤੁਹਾਨੂੰ ਦੱਸ ਦਈਏ ਕਿ ਪੇਸ਼ਾਵਰ ਦੇ ਵਿੱਚ ਪਿਛਲੇ ਸਾਲ ਵੀ ਅਜਿਹਾ ਹੀ ਹਮਲਾ ਕੀਤਾ ਗਿਆ ਸੀ ਜਦੋਂ ਪੇਸ਼ਾਵਰ ਦੇ ਕੋਚਾ ਰਿਸਾਲਦਾਰ ਇਲਾਕੇ 'ਚ ਇੱਕ ਸ਼ੀਆ ਮਸਜਿਦ ਦੇ ਅੰਦਰ ਹੋਏ ਆਤਮਘਾਤੀ ਧਮਾਕੇ ਦੇ ਵਿੱਚ 63 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।