Home /News /international /

ਪਾਕਿਸਤਾਨ : ਕਰਾਚੀ 'ਚ ਪਤੀ ਨੇ ਬੇਰਹਿਮੀ ਨਾਲ ਕੀਤਾ ਆਪਣੀ ਪਤਨੀ ਅਤੇ 3 ਬੇਟੀਆਂ ਦਾ ਕਤਲ

ਪਾਕਿਸਤਾਨ : ਕਰਾਚੀ 'ਚ ਪਤੀ ਨੇ ਬੇਰਹਿਮੀ ਨਾਲ ਕੀਤਾ ਆਪਣੀ ਪਤਨੀ ਅਤੇ 3 ਬੇਟੀਆਂ ਦਾ ਕਤਲ

ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਅਤੇ 3 ਬੇਟੀਆਂ ਦਾ ਕਤਲ,ਆਪ ਵੀ ਕੀਤੀ ਖੁਦਖੁਸ਼ੀ ਦੀ ਕੋਸ਼ਿਸ਼

ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਅਤੇ 3 ਬੇਟੀਆਂ ਦਾ ਕਤਲ,ਆਪ ਵੀ ਕੀਤੀ ਖੁਦਖੁਸ਼ੀ ਦੀ ਕੋਸ਼ਿਸ਼

ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਸਮਸੀ ਸੁਸਾਇਟੀ ਵਿੱਚ ਇੱਕ ਵਿਅਕਤੀ ਦੇ ਵੱਲੋਂ ਪਹਿਲਾਂ ਆਪਣੀ ਪਤਨੀ ਅਤੇ ਤਿੰਨ ਕੁੜੀਆਂ ਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨੇ  ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ ਕੀਤੀ।ਇਹ ਘਟਨਾ ਮੰਗਲਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਵਾਰਦਾਤ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਮੁਲਜ਼ਮ  ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਪਾਕਿਸਤਾਨ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ । ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਸਮਸੀ ਸੁਸਾਇਟੀ ਵਿੱਚ ਇੱਕ ਵਿਅਕਤੀ ਦੇ ਵੱਲੋਂ ਪਹਿਲਾਂ ਆਪਣੀ ਪਤਨੀ ਅਤੇ ਤਿੰਨ ਕੁੜੀਆਂ ਦਾ ਕਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨੇ  ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ ਕੀਤੀ।ਇਹ ਘਟਨਾ ਮੰਗਲਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਸ ਵਾਰਦਾਤ ਦੀ ਖਬਰ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਮੁਲਜ਼ਮ  ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਗਿਆ ਹੈ।

ਪੁਲਿਸ ਦੇ ਮੁਤਾਬਕ ਬੀਤੀ ਦੇਰ ਰਾਤ ਮੁਲਜ਼ਮ ਫਵਾਦ ਅਤੇ ਉਸ ਦੀ ਪਤਨੀ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਵਿਵਾਦ  ਹੋ ਗਿਆ। ਜਿਸ ਤੋਂ ਬਾਅਦ ਫਵਾਦ ਨੇ ਤੇਜ ਹਥਿਆਰ ਨਾਲ ਆਪਣੀ ਪਤਨੀ ਕਾਦਰੀ ਅਤੇ ਆਪਣੀ ਲੜਕੀ ਰੋਮਾ, ਰੁਬੀਆ ਅਤੇ ਸਲਮਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਆਪਣਾ ਗਲਾ ਕੱਟ ਕੇ ਖ਼ੁਦਕੁਸ਼ੀ ਕਰਨ ਦੀ ਵੀ ਕੌਸ਼ਿਸ ਕੀਤੀ।ਛੱਤ ਦੇ ਉੱਪਰੋਂ ਚੀਕਾਂ ਮਾਰਨ ਦੀ ਆਵਾਜ਼ ਸੁਣਨ ਤੋਂ ਬਾਅਦ ਜਦੋਂ ਮੁਲਜ਼ਮ ਦੀ ਮਾਂ ਅਤੇ ਭਰਾ ਦੀ ਪਤਨੀ ਛੱਤ 'ਤੇ ਪਹੁੰਚੀਆਂ ਤਾਂ ਫਵਾਦ ਤੜਪ ਰਿਹਾ ਸੀ, ਜਦਕਿ ਬਾਕੀ ਤਿੰਨਾਂ ਨੇ ਦਮ ਤੋੜ ਦਿੱਤਾ ਸੀ।

ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਫਵਾਦ ਨੂੰ ਕਰਾਚੀ ਦੇ ਪ੍ਰਾਇਵੇਟ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਆਪਣੀ ਪਤਨੀ ਅਤੇ ਵੱਡੀ ਕੁੜੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਤਾਂ ਹੀ ਉਸ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Published by:Shiv Kumar
First published:

Tags: Father, Karachi, Murder, Pakistan, Police