Home /News /international /

ਫਿਲੀਪੀਨਜ਼ 'ਚ ਨਾਲਗੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 100 ਦੇ ਨੇੜੇ ਪਹੁੰਚੀ, 69 ਲੋਕ ਜ਼ਖਮੀ, 63 ਲਾਪਤਾ

ਫਿਲੀਪੀਨਜ਼ 'ਚ ਨਾਲਗੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 100 ਦੇ ਨੇੜੇ ਪਹੁੰਚੀ, 69 ਲੋਕ ਜ਼ਖਮੀ, 63 ਲਾਪਤਾ

ਫਿਲੀਪੀਨਜ਼ 'ਚ ਟ੍ਰੋਪੀਕਲ ਤੂਫਾਨ ਨਾਲਗੇ ਨੇ ਹਾਲਾਤ ਬਣਾ ਦਿੱਤੇ ਬਦ ਤੋਂ ਬੱਦਤਰ

ਫਿਲੀਪੀਨਜ਼ 'ਚ ਟ੍ਰੋਪੀਕਲ ਤੂਫਾਨ ਨਾਲਗੇ ਨੇ ਹਾਲਾਤ ਬਣਾ ਦਿੱਤੇ ਬਦ ਤੋਂ ਬੱਦਤਰ

ਇਸ ਤੂਫਾਨ ਤੋਂ ਬਾਅਦ ਅਤੇ ਹੜ੍ਹਾਂ ਅਤੇ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਹੋਏ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਸੰਖਿਆ 98 ਤੋਂ ਵਧ ਗਈ ਹੈ।ਹਾਲਾਂਕਿ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਕਾਰਨ 63 ਲੋਕ ਲਾਪਤਾ ਦੱਸੇ ਜਾ ਰਹੇ ਹਨ ਜਦਕਿ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਨਾਲ 69 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਇਸ ਹਾਦਸੇ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਹੋਰ ਪੜ੍ਹੋ ...
  • Share this:

ਫਿਲੀਪੀਨਜ਼ ਦੀ ਆਪਦਾ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਦੇਸ਼ 'ਚ ਟ੍ਰੋਪੀਕਲ ਤੂਫਾਨ ਨਾਲਗੇ ਤੋਂ ਨੇ ਹਾਲਾਤ ਬਦ ਤੋਂ ਬੱਦਤਰ ਬਣਾ ਦਿੱਤੇ ਹਨ । ਇਸ ਤੂਫਾਨ ਤੋਂ ਬਾਅਦ ਅਤੇ ਹੜ੍ਹਾਂ ਅਤੇ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਹੋਏ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਸੰਖਿਆ 98 ਤੋਂ ਵਧ ਗਈ ਹੈ।ਹਾਲਾਂਕਿ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਕਾਰਨ 63 ਲੋਕ ਲਾਪਤਾ ਦੱਸੇ ਜਾ ਰਹੇ ਹਨ ਜਦਕਿ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਨਾਲ 69 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਇਸ ਹਾਦਸੇ 'ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ ਨੇ ਦਿੱਤੀ ਜਾਣਕਾਰੀ

ਮਨੀਲਾ ਟਾਈਮਜ਼ ਦੀ ਰਿਪੋਰਟ ਮੁਤਾਬਕ ਤੂਫਾਨ,ਹੜ੍ਹ ਅਤੇ ਮੀਂਹ ਕਾਰਨ ਜ਼ਮੀਨ ਖਿਸਕਣ ਦੇ ਨਾਲ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ ਇਹ ਜਾਣਕਾਰੀ ਦੱਤੀ ਹੈ ਕਿ ਮਰਨ ਵਾਲੇ ਲੋਕਾਂ ਦੀ ਗਿਣਤੀ 98 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿੱਚੋਂ 58 ਦੀ ਪੁਸ਼ਟੀ ਹੋ ਚੱਕੀ ਹੈ ਅਤੇ 40 ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਸ ਦੌਰਾਨ 69 ਲੋਕ ਜ਼ਖਮੀ ਹੋ ਗਏ ਅਤੇ 63 ਹੋਰ ਲਾਪਤਾ ਹੋ ਗਏ।

ਹੜ੍ਹ ਅਤੇ ਜ਼ਮੀਨ ਖਿਸਕਣ ਦੇ ਨਾਲ ਕਰੀਬ 18 ਲੱਖ ਲੋਕ ਹੋਏ ਪ੍ਰਭਾਵਿਤ

ਮਨੀਲਾ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਤੂਫਾਨ ਨੇ ਮੈਟਰੋ ਮਨੀਲਾ ਸਮੇਤ 17 ਖੇਤਰਾਂ ਦੇ 31,942 ਪਿੰਡਾਂ ਵਿੱਚ 1,812,740 ਲੋਕ ਜਾਂ 575,728 ਪਰਿਵਾਰ ਪ੍ਰਭਾਵਿਤ ਹੋ ਚੁੱਕੇ ਹਨ। ਤੂਫਾਨ ਨੇ 1.8 ਮਿਲੀਅਨ ਫਿਲੀਪੀਨਜ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਿੱਚ 213,000 ਤੋਂ ਵੱਧ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਨਿਕਾਸੀ ਕੇਂਦਰਾਂ ਵਿੱਚ ਸ਼ਰਨ ਲਈ ਹੈ।

Published by:Shiv Kumar
First published:

Tags: Death, Flood, Floods, Landslide, Philippines, Rain, Rescue