ਫੀਫਾ ਵਿਸ਼ਵ ਕੱਪ ਚੱਲ ਰਿਹਾ ਅਤੇ ਇਸ ਦੇ ਦੌਰਾਨ ਕੁਝ ਚਿੰਤਾਜਨਕ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਖਬਰ ਸਾਹਮਣੇ ਆਈ ਹੈ ਕਿ ਕਤਰ ਦੇ ਲੁਸੈਲ ਵਿੱਚ ਭਿਆਨਕ ਅੱਗ ਲੱਗ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਅੱਗ ਫੀਫਾ ਵਰਲਡ ਦੇ ਫੈਨ ਵਿਲੇਜ ਦੇ ਕੋਲ ਲੱਗੀ ਹੈ।ਅਧਿਕਾਰੀਆਂ ਨੇ ਇਸ ਬੰਧੀ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਅੱਗ ਸ਼ਹਿਰ ਦੀ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲੱਗੀ ਹੋਈ ਸੀ।
ਹਾਲਾਂਕਿ ਸਿਵਲ ਡਿਫੈਂਸ ਨੇ ਉਮ ਅਲ-ਅਮਦ ਦੇ ਤਿੰਨ ਗੋਦਾਮਾਂ ਵਿੱਚ ਲੱਗੀ ਅੱਗ ਦੇ ਉੱਪਰ ਕਾਬੂ ਪਾ ਲਿਆ ਹੈ। ਫਿਕਹਾਲ ਕਿਸੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਹੈ । ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਫੈਨ ਪਿੰਡ ਨੇੜੇ ਇਕ ਇਮਾਰਤ ਦੀ ਛੱਤ ਵਿੱਚੋ ਅੱਗ ਅਤੇ ਧੂਆਂ ਨਿੱਕਲ ਰਿਹਾ ਹੈ। ਇਹ ਅੱਗ ਇੰਨੀ ਭਿਆਨਕ ਲੱਗੀ ਹੋਈ ਸੀ ਕਿ ਧੂੰਆਂ ਮੀਲ ਦੂਰ ਤੱਕ ਨਜ਼ਰ ਆ ਰਿਹਾ ਸੀ।
ਰਾਹਤ ਦੀ ਗੱਲ ਇਹ ਰਹੀ ਕਿ ਅੱਗ ਨੇੜੇ ਬਣੇ ਕੈਨਵਸ ਟੈਂਟ ਤੱਕ ਨਹੀਂ ਪਹੁੰਚੀ । ਜੇ ਅੱਗ ਇੱਥੇ ਤੱਕ ਪਹੁੰਚ ਜਾਂਦੀ ਤਾਂ ਇਹ ਹਾਦਸਾ ਕਾਫੀ ਵੱਡਾ ਅਤੇ ਖਤਰਨਾਕ ਹੋ ਸਕਦਾ ਸੀ। ਤੁਹਾਨੂੰ ਦੱਸ ਦਈਏ ਕਿ ਫੈਨ ਵਿਲੇਜ ਕਤਰ ਦੇ ਪੂਰਬੀ ਤੱਟ 'ਤੇ ਰਾਜਧਾਨੀ ਦੋਹਾ ਦੇ ਉੱਤਰ ਵੱਲ ਲੁਸੈਲ ਸ਼ਹਿਰ ਵਿੱਚ ਕੈਨਵਸ ਦੇ ਤੰਬੂਆਂ ਦਾ ਬਣਿਆ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Building, FIFA, FIFA World Cup, Fire, Property